Kisan Andolan 2.0: ਮੋਦੀ ਦਾ ਗ੍ਰਾਫ਼ ਹੇਠਾਂ ਲਿਆਉਣਾ ਹੈ...ਕਹਿੰਦੇ ਦਿਖੇ ਕਿਸਾਨ ਆਗੂ ਡੱਲੇਵਾਲ, ਕਿਸਾਨ ਅੰਦੋਲਨ ਤੇ ਉਠ ਰਹੇ ਸਵਾਲ  

Farmers Protest 2.0: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਦੇ ਸੰਘਰਸ਼ ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਡੱਲੇਵਾਲ ਇਹ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਹੈ।

Share:

Farmers Protest 2.0: ਪੰਜਾਬ-ਹਰਿਆਣਾ ਦੀ ਸਰਹੱਦ ’ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਦਿਨਾਂ ਤੋਂ ਕਿਸਾਨ ਧਰਨੇ ਤੇ ਬੈਠੇ ਹਨ। ਇਸਦਾ ਮਕਸਦ ਕੇਂਦਰ ਸਰਕਾਰ ਦਾ ਧਿਆਨ ਕਿਸਾਨੀ ਮਸਲਿਆਂ ਵੱਲ ਖਿੱਚਣਾ ਦੱਸਿਆ ਜਾ ਰਿਹਾ ਹੈ। ਪਰ ਹੁਣ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਦੇ ਸੰਘਰਸ਼ ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਡੱਲੇਵਾਲ ਇਹ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਹੈ। ਵੀਡੀਓ ਵਿੱਚ ਡੱਲੇਵਾਲ ਕਹਿ ਰਹੇ ਹਨ ਕਿ ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਾਫ਼ ਕਾਫੀ ਵੱਧ ਗਿਆ ਹੈ। ਉਸਨੂੰ ਹੇਠਾਂ ਲਿਆਉਣਾ ਹੈ। 

ਬੋਲੇ- ਕੀ ਅਸੀਂ ਕੁਝ ਦਿਨਾਂ ਵਿੱਚ ਗ੍ਰਾਫ ਹੇਠਾਂ ਲਿਆ ਸਕਦੇ ਹਾਂ?

ਵੀਡੀਓ ਵਿੱਚ ਡੱਲੇਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, ‘ਮੈਂ ਪਿੰਡ ਵਿੱਚ ਕਹਿੰਦਾ ਸੀ ਕਿ ਮੌਕੇ ਬਹੁਤ ਘੱਟ ਹਨ ਅਤੇ ਮੋਦੀ ਦਾ ਗ੍ਰਾਫ ਬਹੁਤ ਉੱਚਾ ਹੈ। ਕੀ ਅਸੀਂ ਕੁਝ ਦਿਨਾਂ ਵਿੱਚ ਗ੍ਰਾਫ ਹੇਠਾਂ ਲਿਆ ਸਕਦੇ ਹਾਂ?’ ਫਿਲਹਾਲ ਡੱਲੇਵਾਲ ਨੇ ਇਸ ਵੀਡੀਓ ਤੇ ਕੋਈ ਵੀ ਸਵਾਲ ਨਹੀਂ ਚੁੱਕਿਆ ਹੈ। ਉਨ੍ਹਾਂ ਸਿਰਫ ਕਿਹਾ ਕਿ ਇਹ ਮੇਰਾ ਅਧਿਕਾਰਤ ਬਿਆਨ ਨਹੀਂ ਹੈ। ਡੱਲੇਵਾਲ ਦਾ ਕਹਿਣਾ ਹੈ, ਸਰਕਾਰ ਹੰਕਾਰੀ ਹੈ। ਸਰਕਾਰ ਨੇ ਕਿਸਾਨਾਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ। ਪ੍ਰਦਰਸ਼ਨਾਂ ਦੌਰਾਨ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਪਰ ਮੋਰਟਾਰ ਦਾ ਕੋਈ ਹਮਲਾ ਨਹੀਂ ਹੋਇਆ। ਇਸ ਦੇ ਨਾਲ ਹੀ ਡੱਲੇਵਾਲ ਦੀ ਵੀਡੀਓ ਕਾਰਨ ਸਮੁੱਚੇ ਕਿਸਾਨ ਅੰਦੋਲਨ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕਿਉਂਕਿ ਲੋਕਾਂ ਵਿੱਚ ਇਹ ਚਰਚਾ ਸੀ ਕਿ ਅਚਾਨਕ ਇੰਨਾ ਵੱਡਾ ਅੰਦੋਲਨ ਕਿਵੇਂ ਪੈਦਾ ਹੋ ਗਿਆ। ਕਿਉਂਕਿ 2020 ਵਿੱਚ ਪੰਜਾਬ ਦੀਆਂ 34 ਕਿਸਾਨ ਜਥੇਬੰਦੀਆਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਸਨ। ਜਦੋਂ ਕਿ ਇਹ ਅੰਦੋਲਨ ਸਿਰਫ਼ 2 ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ