ਜੇਕਰ ਤੁਸੀਂ ਵੀ ਕੋਲੈਸਟ੍ਰੋਲ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਹਨਾਂ ਤਰੀਕਿਆਂ ਨਾਲ ਕਰੋ ਹੱਲ 

ਖਰਾਬ ਕੋਲੈਸਟ੍ਰੋਲ ਸ਼ਰੀਰ ਉਪਰ ਮਾੜਾ ਅਸਰ ਪਾਉਂਦੇ ਹਨ। ਸਮਾਂ ਰਹਿੰਦੇ ਕੰਟਰੋਲ ਨਾ ਕੀਤੇ ਜਾਣ 'ਤੇ ਇਨਸਾਨ ਜਾਨ ਵੀ ਗੁਆ ਲੈਂਦਾ ਸੀ। ਇਸ ਕਰਕੇ ਬਚਾਅ ਬੇਹੱਦ ਜ਼ਰੂਰੀ ਹੈ।

Share:

ਹਾਈਲਾਈਟਸ

  • ਕੋਲੈਸਟ੍ਰੋਲ
  • ਹਾਰਮੋਨਲ ਬਦਲਾਅ

ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਜ਼ਿਆਦਾਤਰ ਲੋਕ ਕੋਲੈਸਟ੍ਰੋਲ ਦੀ ਸਮੱਸਿਆ ਨਾਲ ਜੂਝ ਰਹੇ ਹਨ। ਦੋ ਤਰ੍ਹਾਂ ਦਾ ਕੋਲੈਸਟ੍ਰੋਲ ਹੁੰਦਾ ਹੈ, ਚੰਗਾ ਕੋਲੈਸਟ੍ਰੋਲ ਅਤੇ ਖਰਾਬ ਕੋਲੈਸਟ੍ਰੋਲ। ਚੰਗੇ ਕੋਲੈਸਟ੍ਰੋਲ ਨੂੰ ਹਾਈ ਡੇਂਸਿਟੀ ਲਿਪੋਪ੍ਰੋਟੀਨ (HDL) ਕਿਹਾ ਜਾਂਦਾ ਹੈ। ਇਹ ਖੂਨ ਸੰਚਾਰ ਅਤੇ ਟਿਸ਼ੂਆਂ ਨੂੰ ਬਣਾਉਣ ਵਿੱਚ ਮਹੱਤਵਪੂਰਨ ਕੰਮ ਕਰਦਾ ਹੈ। ਜਦੋਂ ਕਿ ਖਰਾਬ ਕੋਲੈਸਟ੍ਰੋਲ ਨੂੰ ਲੋਅ ਡੇਂਸਿਟੀ ਲਿਪੋਪ੍ਰੋਟੀਨ (LDL) ਕਿਹਾ ਜਾਂਦਾ ਹੈ। ਜੋ ਦਿਲ ਦੀਆਂ ਧਮਨੀਆਂ 'ਤੇ ਜਮ੍ਹਾ ਹੋ ਜਾਂਦਾ ਹੈ। ਜਿਸ ਕਾਰਨ ਦਿਲ ਤੱਕ ਖੂਨ ਜਾਣ ਵਿੱਚ ਦਿੱਕਤ ਹੁੰਦੀ ਹੈ।

ਕੋਲੈਸਟ੍ਰੋਲ ਵਧਣ ਨਾਲ ਸ਼ਰੀਰਕ ਸਮੱਸਿਆਵਾਂ 

ਕੋਲੈਸਟ੍ਰੋਲ ਸਰੀਰ ਵਿੱਚ ਸੈੱਲਾਂ ਦੇ ਨਿਰਮਾਣ,ਵਿਟਾਮਿਨ ਅਤੇ ਹਾਰਮੋਨਲ ਬਦਲਾਅ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।ਕੋਲੈਸਟ੍ਰੋਲ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਸੈਚੂਰੇਟਿਡ ਫੈਟ ਤੋਂ ਬਣੀਆਂ ਚੀਜ਼ਾਂ ਜਿਵੇਂ ਪਾਮ ਆਇਲ, ਨਾਰੀਅਲ ਤੇਲ, ਰਿਫਾਇੰਡ ਤੇਲ ਖਾਣ ਨਾਲ ਕੋਲੈਸਟ੍ਰੋਲ ਵਧਦਾ ਹੈ। ਖਰਾਬ ਕੋਲੈਸਟ੍ਰੋਲ ਦਿਲ ਦਾ ਦੌਰਾ, ਦਿਲ ਫੇਲ੍ਹ, ਸਟ੍ਰੋਕ ਦਾ ਖਤਰਾ ਵਧਾਉਂਦਾ ਹੈ। ਖ਼ਰਾਬ ਜੀਵਨ ਸ਼ੈਲੀ ਕਾਰਨ ਖ਼ਰਾਬ ਕੋਲੈਸਟ੍ਰਾਲ ਵਧਣ ਲੱਗਦਾ ਹੈ। ਜਿਸ ਕਾਰਨ ਹਾਰਟ ਅਟੈਕ, ਹਾਰਟ ਫੇਲੀਅਰ, ਸਟ੍ਰੋਕ ਵਰਗੀਆਂ ਕਈ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਬੀ.ਪੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਖੁਰਾਕ ਵਿੱਚ ਵੱਧ ਤੋਂ ਵੱਧ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ ਤਾਂ ਕਿ ਖਰਾਬ ਕੋਲੈਸਟ੍ਰੋਲ ਨਾ ਵਧੇ। ਆਓ ਜਾਣੋ ਕਿਵੇਂ ਬਚਾਅ ਕੀਤਾ ਜਾ ਸਕਦਾ...

ਦਲੀਆ

ਦਲੀਆ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।  ਦਲੀਆ 'ਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ ਅਤੇ ਇਹ LDL ਨੂੰ ਘੱਟ ਕਰਦਾ ਹੈ |ਦਲੀਆ, ਸਾਬਤ ਅਨਾਜ ਜਾਂ ਪੁੰਗਰੇ ਹੋਏ ਅਨਾਜ ਤੋਂ ਇਲਾਵਾ ਸੇਬ ਅਤੇ ਗੰਨਾ ਵੀ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦੇ ਹਨ। ਸਵੇਰ ਦੇ ਨਾਸ਼ਤੇ 'ਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ।  ਦਿਨ ਵਿੱਚ ਘੱਟੋ-ਘੱਟ ਇੱਕ ਭੋਜਨ ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ।

ਓਮੇਗਾ -3 ਫੈਟੀ ਐਸਿਡ

ਮੱਛੀ, ਸਰ੍ਹੋਂ ਦਾ ਤੇਲ, ਅਲਸੀ ਦੇ ਬੀਜ, ਚਿਆ ਵਿੱਚ ਓਮੇਗਾ 3 ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ। ਇਨ੍ਹਾਂ 'ਚ ਚੰਗਾ ਕੋਲੈਸਟ੍ਰੋਲ ਪਾਇਆ ਜਾਂਦਾ ਹੈ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਸੈਲਮਨ, ਟੂਨਾ ਮੱਛੀ,  ਸਰਦੀਆਂ ਵਿੱਚ ਬੀਜ ਵਾਲੇ ਫਲ ਜਿਵੇਂ ਚਿਆ ਬੀਜ, ਰਾਗੀ, ਅਲਸੀ ਦੇ ਬੀਜ, ਜਵਾਰ, ਬਾਜਰਾ ਖਾਣਾ ਚਾਹੀਦਾ ਹੈ। 

ਡਰਾਈ ਫਰੂਟਸ 

ਅਖਰੋਟ ਵਿੱਚ ਚੰਗਾ ਕੋਲੈਸਟ੍ਰੋਲ ਹੁੰਦਾ ਹੈ। ਇਸ ਵਿੱਚ ਮਲਟੀਵਿਟਾਮਿਨ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਪਰ ਬਦਾਮ ਜ਼ਿਆਦਾ ਮਾਤਰਾ 'ਚ ਨਹੀਂ ਖਾਣੇ ਚਾਹੀਦੇ।

ਇਹ ਵੀ ਪੜ੍ਹੋ