ਜੰਡਿਆਲਾ ਇਲਾਕੇ 'ਚ ਨਸ਼ੇ 'ਚ ਡਾਂਸ ਕਰਦੀ ਰਹੀ ਕੁੜੀ, ਵੀਡੀਓ ਵਾਇਰਲ

ਪਰ ਜੰਡਿਆਲਾ ਇਲਾਕੇ 'ਚ ਨਸ਼ੇ ਦੀ ਹਾਲਤ 'ਚ ਘੁੰਮਦੀ ਲੜਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੀ ਕਾਰਜਸ਼ੈਲੀ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਵਾਇਰਲ ਵੀਡੀਓ 'ਚ ਲੜਕੀ ਨਸ਼ੇ ਦੀ ਹਾਲਤ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ।

Share:

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਪਰ ਜੰਡਿਆਲਾ ਇਲਾਕੇ 'ਚ ਨਸ਼ੇ ਦੀ ਹਾਲਤ 'ਚ ਘੁੰਮਦੀ ਲੜਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੀ ਕਾਰਜਸ਼ੈਲੀ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਵਾਇਰਲ ਵੀਡੀਓ 'ਚ ਲੜਕੀ ਨਸ਼ੇ ਦੀ ਹਾਲਤ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਨੂੰ ਵਾਇਰਲ ਕਰ ਦਿੱਤਾ ਹੈ। ਇਹ ਕੁੜੀ ਨਾਬਾਲਗ ਲੱਗਦੀ ਹੈ। ਵੀਡੀਓ ਪ੍ਰਕਾਸ਼ਿਤ ਹੋਣ ਦੇ ਤਿੰਨ ਘੰਟੇ ਦੇ ਅੰਦਰ ਹੀ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ। ਜਿਸ ਤੋਂ ਬਾਅਦ ਪੁਲਸ ਨੇ ਬੱਚੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ।

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੜਕੀ ਨੂੰ ਕਰਵਾਇਆ ਹਸਪਤਾਲ ਚ ਦਾਖਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੜਕੀ ਦੇ ਬਰਾਮਦ ਹੋਣ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਵੀਡੀਓ ਸਾਂਝੀ ਕਰਦੇ ਹੋਏ ਕਿਹਾ- ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਤੁਰੰਤ ਕਾਰਵਾਈ ਨੇ ਬੱਚੀ ਦੀ ਜਾਨ ਬਚਾਈ। ਲੜਕੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਹੀ ਹਾਲਤ 'ਚ ਨਹੀਂ ਹੈ। ਦਸ ਦੇਈਏ ਕਿ ਹਾਲ ਹੀ ਵਿਚ ਵੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ, ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨਾਲ ਮੀਟਿੰਗ ਕਰਕੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ । ਪਰ ਅੰਮ੍ਰਿਤਸਰ ਤੋਂ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਸਵਾਲ ਖੜੋ ਹੋ ਗਏ ਹਨ।

ਨਸ਼ੇ ਵਿੱਚ ਝੁਮਦੇ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਉਣ ਨਾਲ ਉਠੇ ਸਵਾਲ

ਦਸ ਦੇਈਏ ਕਿ ਲੁਧਿਆਣਾ ਦੇ ਬਸ ਸਟੈਂਡ ਦੇ ਬਾਹਰ ਵੀ ਔਰਤਾਂ ਦੇ ਸ਼ਰੇਆਮ ਨਸ਼ਾ ਕਰ ਦੀ ਵੀਡੀਓ ਕੁਝ ਮਹੀਨੇ ਪਹਿਲੇ ਸਾਹਮਣੇ ਆਈ ਸੀ। ਨੌਜਵਾਨਾਂ ਦੇ ਨਸ਼ੇ ਦਾ ਸੇਵਨ ਕਰਨ ਅਤੇ ਧੱਕਾ-ਮੁੱਕੀ ਕਰਨ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਪਹਿਲੇ ਵੀ ਵਾਇਰਲ ਹੋਈਆਂ ਹਨ। ਪਰ ਪਿਛਲੇ ਸਾਲ ਸਤੰਬਰ ਵਿੱਚ ਅੰਮ੍ਰਿਤਸਰ ਵਿੱਚ ਹੀ ਇੱਕ ਨਵ-ਵਿਆਹੀ ਦੁਲਹਨ ਦਾ ਵੀਡੀਓ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਸਰਕਾਰ ਹਿੱਲ ਗਈ ਸੀ। ਇਸ ਘਟਨਾ ਤੋਂ ਬਾਅਦ ਕਈ ਸਰਚ ਆਪਰੇਸ਼ਨ ਚਲਾਏ ਗਏ ਪਰ ਕੋਈ ਵੱਡੀ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਵੀ ਕਈ ਲੜਕੀਆਂ ਅਤੇ ਨੌਜਵਾਨਾਂ ਦੇ ਵੀਡੀਓ ਸਾਹਮਣੇ ਆ ਚੁੱਕੇ ਹਨ, ਪਰ ਹੁਣ ਇਕ ਨਾਬਾਲਿਗ ਦੀ ਇਹ ਵੀਡੀਓ ਸਾਹਮਣੇ ਆਈ ਹੈ।

ਕਿਸਾਨ ਆਗੂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ

ਵੀਡੀਓ ਪੰਜਾਬ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਸਰਵਣ ਸਿੰਘ ਨੇ ਵੀ ਗੱਲਬਾਤ ਕਰਦਿਆਂ ਚਿੰਤਾ ਪ੍ਰਗਟ ਕੀਤੀ। ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਹ ਵੀਡੀਓ ਜੰਡਿਆਲਾ ਗੁਰੂ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲੜਕੀਆਂ ਵੀ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਨੂੰ ਦੇਖ ਕੇ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਸਭ ਫੇਲ੍ਹ ਹੁੰਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਰੰਗਲਾ ਪੰਜਾਬ ਦੇਖੋ। 

 

ਇਹ ਵੀ ਪੜ੍ਹੋ