ਦਿਵਿਆ ਪਾਹੂਜਾ ਕਤਲਕਾਂਡ : ਹੋਟਲ ਮਾਲਕ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਬੁਲਾਇਆ ਸੀ ਦੂਜੀ ਪ੍ਰੇਮਿਕਾ ਨੂੰ

ਦਿਵਿਆ ਪਾਹੂਜਾ ਦੇ ਕਤਲ ਤੋਂ ਬਾਅਦ ਪੁਲਿਸ ਕਮਿਸ਼ਨਰ ਵਿਕਾਸ ਅਰੋੜਾ ਨੇ ਇਸ ਦੀ ਜਾਂਚ ਲਈ SIT ਦਾ ਗਠਨ ਕੀਤਾ ਸੀ। ਐਸਆਈਟੀ ਵੱਲੋਂ ਬਣਾਈਆਂ ਚਾਰ ਟੀਮਾਂ ਵਿੱਚੋਂ ਦੋ ਟੀਮਾਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ, ਜਦੋਂਕਿ ਦੋ ਟੀਮਾਂ ਇੱਥੇ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

Share:

ਹਾਈਲਾਈਟਸ

  • ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਲੜਕੀ ਨੇ ਕਮਰੇ ਵਿੱਚ ਲਾਸ਼ ਪਈ ਦੇਖਣ ਦੀ ਗੱਲ ਮੰਨੀ ਹੈ

ਮਾਡਲ ਦਿਵਿਆ ਪਾਹੂਜਾ ਦੇ ਕਤਲ ਦੇ ਮਾਮਲੇ 'ਚ ਨਿੱਤ ਨਵੇਂ ਰਾਜ ਸਾਹਮਣੇ ਆ ਰਹੇ ਹਨ। ਹੁਣ ਪੁਲਿਸ ਦੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਉਸਦਾ ਕਲਤ ਕਰਨ ਤੋਂ ਬਾਅਦ ਹੋਟਲ ਮਾਲਕ ਅਭਿਜੀਤ ਨੇ ਆਪਣੀ ਦੂਜੀ ਪ੍ਰੇਮਿਕਾ ਨੂੰ ਵੀ ਉੱਥੇ ਬੁਲਾਇਆ ਸੀ। ਅਭਿਜੀਤ ਨੇ ਉਸ ਤੋਂ ਲਾਸ਼ ਨੂੰ ਖੁਰਦ-ਬੁਰਦ ਕਰਨ ਵਿੱਚ ਮਦਦ ਮੰਗੀ ਸੀ। ਹਾਲਾਂਕਿ ਉਸਨੇ ਅਜਿਹਾ ਨਹੀਂ ਕੀਤਾ ਸੀ। ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਦਿਵਿਆ ਦੇ ਕਤਲ ਤੋਂ ਬਾਅਦ, ਲਾਸ਼ ਨੂੰ ਠਿਕਾਣੇ ਲਾਉਣ ਤੋਂ ਪਹਿਲਾਂ ਅਭਿਜੀਤ ਬੀਐੱਮਡਬਲਿਊ ਕਾਰ 'ਚ ਪੁਰਾਣੀ ਦਿੱਲੀ ਰੋਡ 'ਤੇ ਗਿਆ ਸੀ ਅਤੇ ਕਤਲ ਨਾਲ ਜੁੜੇ ਸਬੂਤ ਨਸ਼ਟ ਕਰ ਦਿੱਤੇ ਸਨ। ਪੁਲਿਸ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸ ਨੇ ਦਿਵਿਆ ਦਾ ਪਛਾਣ ਪੱਤਰ, ਉਸ ਦਾ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਪਿਸਤੌਲ ਪੁਰਾਣੀ ਦਿੱਲੀ ਰੋਡ ’ਤੇ ਸੁੱਟ ਦਿੱਤਾ ਸੀ।

 

ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪਹੁੰਚੇ ਲੜਕੀ ਤੱਕ 

ਮਾਡਲ ਦਿਵਿਆ ਪਾਹੂਜਾ ਦੇ ਕਤਲ ਤੋਂ ਬਾਅਦ ਹੋਟਲ ਮਾਲਕ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ SIT ਦੀ ਟੀਮ ਨਜਫਗੜ੍ਹ 'ਚ ਰਹਿਣ ਵਾਲੀ ਲੜਕੀ ਤੱਕ ਪਹੁੰਚੀ ਹੈ। ਜਾਂਚ 'ਚ ਪਤਾ ਲੱਗਾ ਕਿ ਲੜਕੀ ਫੂਡ ਡਿਲੀਵਰੀ ਦੇ ਕੰਮ 'ਚ ਸ਼ਾਮਲ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਅਭਿਜੀਤ ਨਾਲ ਹੋਈ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ। ਦਿਵਿਆ ਪਾਹੂਜਾ ਦੇ ਕਤਲ ਤੋਂ ਬਾਅਦ ਹੋਟਲ ਮਾਲਕ ਨੇ ਲੜਕੀ ਤੋਂ ਮਦਦ ਮੰਗੀ ਸੀ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਲੜਕੀ ਨੇ ਕਮਰੇ ਵਿੱਚ ਲਾਸ਼ ਪਈ ਦੇਖਣ ਦੀ ਗੱਲ ਮੰਨੀ ਹੈ।  ਦਿਵਿਆ ਪਾਹੂਜਾ ਦੇ ਕਤਲ ਤੋਂ ਬਾਅਦ ਪੁਲਿਸ ਕਮਿਸ਼ਨਰ ਵਿਕਾਸ ਅਰੋੜਾ ਨੇ ਇਸ ਦੀ ਜਾਂਚ ਲਈ SIT ਦਾ ਗਠਨ ਕੀਤਾ ਸੀ। ਐਸਆਈਟੀ ਵੱਲੋਂ ਬਣਾਈਆਂ ਚਾਰ ਟੀਮਾਂ ਵਿੱਚੋਂ ਦੋ ਟੀਮਾਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ, ਜਦੋਂਕਿ ਦੋ ਟੀਮਾਂ ਇੱਥੇ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

ਇਹ ਵੀ ਪੜ੍ਹੋ

Tags :