Viral News: ਜਨਮ ਲੈਂਦੇ ਹੀ ਮਸ਼ਹੂਰ ਹੋਏ ਜੋੜੇ ਭੈਣ-ਭਰਾ, ਜਾਣੋ ਕੀ ਹੈ ਕਾਰਨ

ਦੋਵੇਂ ਭੈਣ-ਭਰਾ ਜੋੜੇ ਹਨ ਅਤੇ ਇਨ੍ਹਾਂ ਵਿੱਚ ਸਿਰਫ਼ ਕੁਝ ਹੀ ਮਿੰਟਾਂ ਦਾ ਅੰਤਰ ਹੈ, ਫਿਰ ਵੀ ਦੋਵਾਂ ਵਿਚਾਲੇ ਇਕ ਸਾਲ ਦਾ ਵਕਫ਼ਾ ਹੈ। ਜਿਸਨੂੰ ਨੇ ਵੀ ਇਹ ਗੱਲ ਸੁਣੀ ਉਹ ਹੈਰਾਨ ਰਹਿ ਗਿਆ। ਇਨ੍ਹਾਂ ਬੱਚਿਆਂ ਦਾ ਜਨਮ 31 ਦਸੰਬਰ ਰਾਤ ਨੂੰ ਹੋਇਆ ਸੀ।

Share:

Viral Twins: ਜਦੋਂ ਵੀ ਨਵਾਂ ਸਾਲ ਚੜਦਾ ਹੈ ਤਾਂ ਕੁੱਝ ਨਾ ਕੁੱਝ ਅਜਿਹਾ ਹੋ ਜਾਂਦਾ ਹੈ ਕਿ ਹਰ ਪਾਸੇ ਉਸਦੀ ਹੀ ਚਰਚਾ ਹੁੰਦੀ ਰਹਿੰਦੀ ਹੈ। ਕਈ ਵਾਰ ਅਜਿਹੀਆਂ ਖ਼ਬਰਾਂ ਵਿੱਚ ਵੀ ਲੋਕ ਬੜੀ  ਦਿਲਚਸਪੀ ਲੈਂਦੇ ਹਨ। ਦਰਅਸਲ ਅਮਰੀਕਾ ਵਿੱਚ ਪੈਦਾ ਹੋਏ ਇਕ ਨਵਜਾਤ ਭੈਣ-ਭਾਰ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਵਿੱਚ ਹਨ। ਇਹ ਦੋਵੇਂ ਭੈਣ-ਭਰਾ ਜੋੜੇ ਹਨ ਅਤੇ ਇਨ੍ਹਾਂ ਵਿੱਚ ਸਿਰਫ਼ ਕੁਝ ਹੀ ਮਿੰਟਾਂ ਦਾ ਅੰਤਰ ਹੈ, ਫਿਰ ਵੀ ਦੋਵਾਂ ਵਿਚਾਲੇ ਇਕ ਸਾਲ ਦਾ ਵਕਫ਼ਾ ਹੈ। ਜਿਸਨੂੰ ਨੇ ਵੀ ਇਹ ਗੱਲ ਸੁਣੀ ਉਹ ਹੈਰਾਨ ਰਹਿ ਗਿਆ। ਇਨ੍ਹਾਂ ਬੱਚਿਆਂ ਦਾ ਜਨਮ 31 ਦਸੰਬਰ ਰਾਤ ਨੂੰ ਹੋਇਆ ਸੀ। ਪਹਿਲੇ ਬੱਚੇ ਦਾ ਜਨਮ 31 ਦਸੰਬਰ ਰਾਤ 11:59 ਵਜੇ ਹੋਇਆ। ਜਦਕਿ ਦੂਜੇ ਬੱਚੇ ਦਾ ਜਨਮ 1 ਜਨਵਰੀ ਨੂੰ 12:02 ਮਿੰਟ 'ਤੇ ਹੋਇਆ। ਅਜਿਹੇ 'ਚ ਦੋਹਾਂ ਬੱਚਿਆਂ ਦੇ ਜਨਮ 'ਚ ਸਿਰਫ 3 ਮਿੰਟ ਦਾ ਫਰਕ ਸੀ, ਪਰ ਫਿਰ ਵੀ ਦੋਵੇਂ ਬੱਚੇ ਵੱਖ-ਵੱਖ ਸਾਲਾਂ 'ਚ ਪੈਦਾ ਹੋਏ। ਹੁਣ ਇਹ ਦਿਲਚਸਪ ਖਬਰ ਸੁਰਖੀਆਂ ਵਿੱਚ ਹੈ।

ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਦੋਵੇਂ ਭੈਣ-ਭਰਾ 

ਰਿਪੋਰਟ ਮੁਤਾਬਿਕ ਦੋਵੇਂ ਬੱਚੇ ਭੈਣ-ਭਰਾ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਦੋਵੇਂ ਬੱਚੇ ਸਿਹਤਮੰਦ ਹਨ। ਇਨ੍ਹਾਂ ਜੁੜਵਾਂ ਬੱਚਿਆਂ ਨੂੰ ਆਲੀਆ ਮੌਰਿਸ ਨਾਂ ਦੀ ਔਰਤ ਨੇ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਪਿਤਾ ਦਾ ਨਾਂ ਮਾਈਕਲ ਹੈ। ਭਾਵੇਂ ਜੁੜਵਾਂ ਬੱਚਿਆਂ ਦਾ ਮਾਮਲਾ ਅਕਸਰ ਸੁਣਨ ਨੂੰ ਮਿਲਦਾ ਹੈ, ਪਰ ਇਸ ਖ਼ਬਰ ਨੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਹੁਣ ਇਹ ਲੋਕਾਂ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ।