ਕਰਾਚੀ ਦੇ ਕੈਂਟ ਰੇਲਵੇ ਸਟੇਸ਼ਨ 'ਤੇ ਮਿਲਿਆ ਬੰਬ, ਪੁਲਿਸ ਨੇ ਇਲਾਕਾ ਕੀਤਾ ਸੀਲ

ਪਾਕਿਸਤਾਨ ਦੇ ਕਰਾਚੀ ਕੈਂਟ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਨੂੰ ਦੋ ਬੰਬ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਹਾਲਾਂਕਿ ਬੰਬਾਂ ਨੂੰ ਸਮੇਂ ਸਿਰ ਨਕਾਰਾ ਕਰ ਦਿੱਤਾ ਗਿਆ ਨਹੀਂ ਤਾਂ ਵੱਡੀ ਤਬਾਹੀ ਹੋ ਸਕਦੀ ਸੀ।

Share:

ਹਾਈਲਾਈਟਸ

  • ਹਾਲਾਂਕਿ ਬੰਬਾਂ ਨੂੰ ਸਮੇਂ ਸਿਰ ਨਕਾਰਾ ਕਰ ਦਿੱਤਾ ਗਿਆ ਨਹੀਂ ਤਾਂ ਵੱਡੀ ਤਬਾਹੀ ਹੋ ਸਕਦੀ ਸੀ

ਪਾਕਿਸਤਾਨ ਦੇ ਕਰਾਚੀ ਕੈਂਟ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸ਼ੁੱਕਰਵਾਰ ਨੂੰ ਰੇਲਵੇ ਸ਼ਟੇਸ਼ਨ ਤੋਂ ਦੋ ਬੰਬ ਮਿਲੇ। ਹਾਲਾਂਕਿ ਬੰਬਾਂ ਨੂੰ ਸਮੇਂ ਸਿਰ ਨਕਾਰਾ ਕਰ ਦਿੱਤਾ ਗਿਆ ਨਹੀਂ ਤਾਂ ਵੱਡੀ ਤਬਾਹੀ ਹੋ ਸਕਦੀ ਸੀ। ਜਾਣਕਾਰੀ ਮੁਤਾਬਕ ਕਰਾਚੀ ਕੈਂਟ ਸਟੇਸ਼ਨ ਦੇ ਪਲੇਟਫਾਰਮ ਦੋ 'ਤੇ ਟਾਈਮ ਡਿਵਾਈਸ ਵਰਗੇ ਦੋ ਬੰਬ ਮਿਲੇ ਹਨ। ਪੁਲਿਸ ਬੁਲਾਰੇ ਅਨੁਸਾਰ ਇੱਕ ਬੈਗ ਵਿੱਚੋਂ 12 ਕਿਲੋਗ੍ਰਾਮ ਵਜ਼ਨ ਦਾ ਟਾਈਮ ਡਿਵਾਈਸ, ਬੈਟਰੀ ਦੀਆਂ ਤਾਰਾਂ, ਸਵਿੱਚ ਅਤੇ ਹੋਰ ਸਮਾਨ ਮਿਲਿਆ ਹੈ।

 

ਰੇਂਜਰਾਂ ਨੇ ਇਲਾਕਾ ਘੇਰਿਆ

ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਪੇਸ਼ਾਵਰ ਤੋਂ ਰਾਤ 08:20 'ਤੇ ਕਰਾਚੀ ਕੈਂਟ ਸਟੇਸ਼ਨ ਪਹੁੰਚੀ ਅਤੇ ਸ਼ੱਕੀ ਬੈਗ ਦੇ ਦੇਖੇ ਜਾਣ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੂੰ 09:15 'ਤੇ ਬੁਲਾਇਆ ਗਿਆ। ਪੁਲਿਸ ਨੇ ਕਿਹਾ ਕਿ ਰੇਂਜਰਾਂ ਨੇ ਬੰਬਾਂ ਨੂੰ ਨਕਾਰਾ ਕਰਨ ਤੱਕ ਆਲੇ-ਦੁਆਲੇ ਦੇ ਖੇਤਰ ਨੂੰ ਘੇਰ ਲਿਆ ਸੀ।

 

ਪਹਿਲਾਂ ਵੀ ਹੋ ਚੁੱਕਾ ਧਮਾਕਾ

ਪਾਕਿਸਤਾਨ ਦੇ ਏਆਰਵਾਈ ਨਿਊਜ਼ ਮੁਤਾਬਕ ਇਸ ਤੋਂ ਪਹਿਲਾਂ 16 ਫਰਵਰੀ ਨੂੰ ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ ਟਰੇਨ ਦੇ ਅੰਦਰ ਹੋਏ ਧਮਾਕੇ ਵਿੱਚ ਦੋ ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਜ਼ਖਮੀ ਹੋ ਗਏ ਸਨ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ ਚੀਚਾਵਟਨੀ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ। ਟਰੇਨ ਪੇਸ਼ਾਵਰ ਤੋਂ ਆ ਰਹੀ ਸੀ।

ਸੂਤਰਾਂ ਮੁਤਾਬਕ ਧਮਾਕਾ ਜਾਫਰ ਐਕਸਪ੍ਰੈੱਸ ਦੀ ਇਕਨਾਮੀ ਕਲਾਸ ਬੋਗੀ ਨੰਬਰ ਛੇ 'ਚ ਹੋਇਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਰੇਲਵੇ ਸੂਤਰਾਂ ਮੁਤਾਬਕ ਧਮਾਕਾ ਕਿਵੇਂ ਅਤੇ ਕਿਸ ਨੇ ਕੀਤਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ, ਬਚਾਅ ਦਲ ਅਤੇ ਬੰਬ ਨਿਰੋਧਕ ਦਸਤੇ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ