ਖਗੋਲ ਵਿਗਿਆਨਆਂ ਨੇ ਖੋਜਿਆ ਬ੍ਰਹਿਮੰਡ ਦਾ ਸਭ ਤੋਂ ਪੁਰਾਣਾ ‘ਬਲੈਕਹੋਲ’

ਕੈਂਬ੍ਰਿਜ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਪ੍ਰੋਫੈਸਰ ਰੌਬਰਟੋ ਮਿਓਲੀਨੋ ਦਾ ਕਹਿਣਾ ਹੈ ਕਿ ਇਹ ਹੈਰਾਨੀਜਨਕ ਹੈ, ਇੰਨੀ ਜਲਦੀ ਇੱਕ ਵੱਡੇ ਬਲੈਕ ਹੋਲ ਦੇ ਬਣਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

Share:

ਹਾਈਲਾਈਟਸ

  • ਬਲੈਕ ਹੋਲ ਆਮ ਤੌਰ ‘ਤੇ ਆਪਣੇ ਆਲੇ-ਦੁਆਲੇ ਦੇ ਗ੍ਰਹਿਆਂ ਅਤੇ ਤਾਰਿਆਂ ਨੂੰ ਨਿਗਲ ਕੇ ਹੌਲੀ-ਹੌਲੀ ਵਧਦੇ ਹਨ

ਵਿਗਿਆਨੀਆਂ ਨੇ ਬ੍ਰਹਿਮੰਡ ਦੇ ਸਭ ਤੋਂ ਪੁਰਾਣੇ ਬਲੈਕ ਹੋਲ ਦੀ ਖੋਜ ਕੀਤੀ ਹੈ। ਇਹ 13 ਅਰਬ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ, ਯਾਨੀ ਇਹ ਬ੍ਰਹਿਮੰਡ ਦੇ ਜਨਮ ਦੇ ਸਮੇਂ ਬਣਿਆ ਸੀ। ਇਸ ਬਲੈਕ ਹੋਲ ਨੇ ਵਿਗਿਆਨ ਅੱਗੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਵੱਡੇ ਤਾਰੇ ਦੇ ਧਮਾਕੇ ਕਾਰਨ ਬਲੈਕ ਹੋਲ ਬਣਨ ਦੇ ਸਿਧਾਂਤ ‘ਤੇ ਸਵਾਲ ਖੜ੍ਹੇ ਹੋ ਗਏ ਹਨ।

ਪੁੰਜ ਸੂਰਜ ਨਾਲੋਂ ਲੱਖਾਂ ਗੁਣਾ ਜ਼ਿਆਦਾ

 

ਜੇਮਸ ਵੈੱਬ ਸਪੇਸ ਟੈਲੀਸਕੋਪ ਨੇ ਖੋਜ ਕੀਤੀ ਹੈ ਕਿ ਆਕਾਸ਼ਗੰਗਾ 440 ਐੱਮ ਦੇ ਕੇਂਦਰ ਵਿੱਚ ਇੱਕ ਬਹੁਤ ਵੱਡਾ ਬਲੈਕ ਹੋਲ ਹੈ ਜੋ ਬ੍ਰਹਿਮੰਡ ਦੇ ਜਨਮ ਤੋਂ ਕੁਝ ਸਾਲ ਬਾਅਦ ਬਣਿਆ ਸੀ। ਇਸ ਦਾ ਪੁੰਜ ਸੂਰਜ ਨਾਲੋਂ ਲੱਖਾਂ ਗੁਣਾ ਜ਼ਿਆਦਾ ਹੈ। ਅਜਿਹੇ ‘ਚ ਸਵਾਲ ਇਹ ਉੱਠਿਆ ਹੈ ਕਿ ਇਹ ਇੰਨੀ ਜਲਦੀ ਕਿਵੇਂ ਬਣ ਗਿਆ। ਕੈਂਬ੍ਰਿਜ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਪ੍ਰੋਫੈਸਰ ਰੌਬਰਟੋ ਮਿਓਲੀਨੋ ਦਾ ਕਹਿਣਾ ਹੈ ਕਿ ਇਹ ਹੈਰਾਨੀਜਨਕ ਹੈ, ਇੰਨੀ ਜਲਦੀ ਇੱਕ ਵੱਡੇ ਬਲੈਕ ਹੋਲ ਦੇ ਬਣਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬਲੈਕ ਹੋਲ ਆਮ ਤੌਰ ‘ਤੇ ਆਪਣੇ ਆਲੇ-ਦੁਆਲੇ ਦੇ ਗ੍ਰਹਿਆਂ ਅਤੇ ਤਾਰਿਆਂ ਨੂੰ ਨਿਗਲ ਕੇ ਹੌਲੀ-ਹੌਲੀ ਵਧਦੇ ਹਨ।

ਹਰ ਗਲੈਕਸੀ ਦੇ ਕੇਂਦਰ ਵਿਚ ਸਥਿਤ

ਬਲੈਕ ਹੋਲ ਮੂਲ ਰੂਪ ਵਿਚ ਇਕ ਮਰਿਆ ਹੋਇਆ ਤਾਰਾ ਹੁੰਦਾ ਹੈ। ਕੋਈ ਵੀ ਤਾਰਾ ਆਪਣੇ ਜੀਵਨ ਕਾਲ ਵਿਚ ਦੋ ਬਲਾਂ ਦੇ ਸੰਤੁਲਨ ਨਾਲ ਸਥਿਰ ਰਹਿੰਦਾ ਹੈ। ਗੁਰੂਤਾ ਬਲ ਤਾਰੇ ਨੂੰ ਅੰਦਰ ਕੇਂਦਰ ਵੱਲ ਖਿੱਚਦਾ ਹੈ ਅਤੇ ਪਰਮਾਣੂ ਕਿਰਿਆਵਾਂ ਕਰਕੇ ਪੈਦਾ ਹੋਇਆ ਤਾਪ, ਦਬਾਅ ਪੈਦਾ ਕਰ ਕੇ ਇਸ ਨੂੰ ਬਾਹਰ ਵੱਲ ਧੱਕਦਾ ਹੈ। ਪਰ ਜਿਵੇਂ-ਜਿਵੇਂ ਤਾਰੇ ਦੀ ਉਮਰ ਵਧਦੀ ਹੈ, ਉਸਦਾ ਬਾਲਣ ਖ਼ਤਮ ਹੋਣ ਲਗਦਾ ਹੈ ਅਤੇ ਤਾਰਾ ਠੰਢਾ ਹੋਣ ਲਗਦਾ ਹੈ। ਪੂਰਾ ਬਾਲਣ ਖ਼ਤਮ ਹੋਣ 'ਤੇ ਤਾਰਾ ਗੁਰੂਤਾ ਦੇ ਅਸਰ ਹੇਠ ਅੰਦਰ ਵੱਲ ਨੂੰ ਸੁੰਗੜਣ ਲਗਦਾ ਹੈ। ਇਸੇ ਸੁੰਗੜਣ ਦੀ ਪ੍ਰਕਿਰਿਆ ਵਿਚ ਇਕ ਵੱਡਾ ਧਮਾਕਾ ਹੁੰਦਾ ਹੈ ਜਿਸ ਨੂੰ ਸੁਪਰਨੋਵਾ ਕਿਹਾ ਜਾਂਦਾ ਹੈ। ਸੁਪਰਨੋਵਾ ਧਮਾਕੇ ਤੋਂ ਬਾਅਦ, ਜੇਕਰ ਬਚਿਆ ਹੋਇਆ ਪੁੰਜ 3-4 ਸੂਰਜੀ ਪੁੰਜਾਂ ਤੋਂ ਵੱਡਾ ਹੋਵੇ ਤਾਂ ਇਹ ਬਲੈਕ ਹੋਲ ਵਿਚ ਬਦਲ ਜਾਂਦਾ ਹੈ। ਇਹ ਬਲੈਕ ਹੋਲ ਲਗਪਗ ਹਰ ਗਲੈਕਸੀ ਦੇ ਕੇਂਦਰ ਵਿਚ ਸਥਿਤ ਹਨ।

 

ਸਪੇਸ-ਟਾਈਮ ਫੈਬਰਿਕ ਦਾ ਸਿਧਾਂਤ

ਪੂਰੇ ਬ੍ਰਹਿਮੰਡ ਵਿਚ ਸਪੇਸ-ਟਾਈਮ ਫੈਬਰਿਕ ਫੈਲਿਆ ਹੋਇਆ ਹੈ ਅਤੇ ਸਾਰੇ ਪਦਾਰਥ (ਤਾਰੇ, ਗ੍ਰਹਿ, ਉਪਗ੍ਰਹਿ, ਬਲੈਕ ਹੋਲ, ਪ੍ਰਕਾਸ਼ ਆਦਿ) ਇਸ ਉੱਪਰ ਚਲਦੇ ਹਨ ਅਤੇ ਆਪਣੇ ਪੁੰਜ ਅਨੁਸਾਰ ਸਪੇਸ-ਟਾਈਮ ਫੈਬਰਿਕ ਨੂੰ ਝੁਕਾਉਂਦੇ ਹਨ। ਇਸੇ ਝੁਕਾਅ ਨੂੰ ਗੁਰੂਤਾ ਖਿੱਚ ਕਿਹਾ ਜਾਂਦਾ ਹੈ। ਇਸ ਨੂੰ ਸੌਖਿਆਂ ਸਮਝਣ ਲਈ ਸਪੇਸ-ਟਾਈਮ ਫੈਬਰਿਕ ਨੂੰ ਇਕ ਚਾਦਰ ਦੀ ਤਰ੍ਹਾਂ ਮੰਨਿਆ ਜਾ ਸਦਕਾ ਹੈ ਜੋ ਚਾਰੇ ਪਾਸੇ ਤੋਂ ਖਿੱਚ ਕੇ ਤਾਣੀ ਹੋਈ ਹੋਵੇ। ਹੁਣ ਜੇ ਇਸ ਚਾਦਰ 'ਤੇ ਕੁਝ ਵੀ ਰੱਖਿਆ ਜਾਵੇ ਤਾਂ ਉਹ ਆਪਣੇ ਭਾਰ ਮੁਤਾਬਕ ਚਾਦਰ ਵਿਚ ਇਕ ਡੂੰਘਾਣ ਪੈਦਾ ਕਰੇਗਾ। ਏਹੋ ਕੰਮ ਸਪੇਸ-ਟਾਈਮ ਫੈਬਰਿਕ ਤੇ ਸਭ ਤਾਰੇ ਆਦਿ ਕਰਦੇ ਹਨ। ਜਿੰਨਾ ਜ਼ਿਆਦਾ ਪੁੰਜ, ਓਨੀ ਜ਼ਿਆਦਾ ਡੂੰਘ। ਹੁਣ ਜਦੋਂ ਗੱਲ ਬਲੈਕ ਹੋਲ 'ਤੇ ਆਉਂਦੀ ਹੈ ਤਾਂ ਬਲੈਕ ਹੋਲ ਆਪਣੇ ਬਹੁਤ ਜ਼ਿਆਦਾ ਪੁੰਜ ਅਤੇ ਘਣਤਾ ਕਰਕੇ ਏਨਾ ਡੂੰਘਾ ਚਲਾ ਜਾਂਦਾ ਹੈ ਕਿ ਉੱਥੋਂ ਕਿਸੇ ਵੀ ਚੀਜ਼ ਦਾ ਵਾਪਸ ਨਿਕਲਣਾ ਅਸੰਭਵ ਹੋ ਜਾਂਦਾ ਹੈ।

ਇਹ ਵੀ ਪੜ੍ਹੋ