ਫਲਾਇਟ ਹੋਈ ਲੇਟ ਤਾਂ ਯਾਤਰਿਆਂ ਨੇ ਜਹਾਜ਼ ਦੇ ਕੋਲ ਹੀ ਖੋਲ ਲਏ ਟਿਫਨ...

ਦਿੱਲੀ ਏਅਰਪੋਰਟ ਨੇ ਯਾਤਰੀਆਂ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਕੇ ਏਅਰਲਾਈਨ ਕੰਪਨੀ ਤੋਂ ਆਪਣੀਆਂ ਉਡਾਣਾਂ ਬਾਰੇ ਲਗਾਤਾਰ ਅੱਪਡੇਟ ਲੈਂਦੇ ਰਹਿਣ ਲਈ ਕਿਹਾ ਹੈ।

Share:

ਹਾਈਲਾਈਟਸ

  • ਦਿੱਲੀ ਏਅਰਪੋਰਟ 'ਤੇ ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਨੇ ਹੰਗਾਮਾ ਵੀ ਕੀਤਾ ਸੀ

ਧੁੰਦ ਦੇ ਕਾਰਨ ਦਿੱਲੀ '168 ਤੋਂ ਵੱਧ ਉਡਾਣਾਂ 'ਚ ਦੇਰੀ ਹੋਈ ਹੈ। ਇਸ ਦੇ ਇਲਾਵਾ 84 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 10 ਉਡਾਣਾਂ ਦੇ ਰੂਟ ਬਦਲੇ ਗਏ ਹਨ। ਇਸਦੇ ਕਾਰਣ ਯਾਤਰਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਹੁਣ ਇਕ ਵੀਡਿਓ ਸਾਹਮਣੇ ਆਇਆ ਹੈ, ਜਿਸ ਵਿੱਚ ਯਾਤਰੀ ਜਹਾਜ਼ ਦੇ ਕੋਲ ਬੈਠ ਕੇ ਖਾਣਾ ਖਾ ਰਹੇ ਹਨ। ਇਸ ਤੋਂ ਪਹਿਲਾ ਸਾਹਮਣੇ ਆਏ ਵੀਡਿਓ ਵਿੱਚ ਇੰਡੀਗੋ ਦੀ ਫਲਾਈਟ ਦੇ ਪਾਇਲਟ ਨੂੰ ਥੱਪੜ ਮਾਰ ਦਿੱਤਾ ਗਿਆ ਸੀ। ਇੰਡੀਗੋ ਦੀ ਫਲਾਈਟ ਵਿੱਚ 13 ਘੰਟੇ ਦੀ ਦੇਰੀ ਤੋਂ ਯਾਤਰੀ ਨਾਰਾਜ਼ ਸਨ।

ਐੱਸਐੱਮਐੱਸ ਰਾਹੀਂ ਮਿਲੇਗੀ ਸੂਚਨਾ

ਸੰਘਣੀ ਧੁੰਦ ਕਾਰਨ ਦਿੱਲੀ ਤੋਂ ਆਉਣ ਵਾਲੀਆਂ ਕਈ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਕਈ ਉਡਾਣਾਂ 10 ਤੋਂ 12 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਅਜਿਹੇ 'ਚ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿੱਲੀ ਏਅਰਪੋਰਟ 'ਤੇ ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਨੇ ਹੰਗਾਮਾ ਵੀ ਕੀਤਾ ਸੀ। ਅਜਿਹੀ ਸਥਿਤੀ ਵਿੱਚ, ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਏਅਰਲਾਈਨਾਂ ਲਈ ਨਿਰਦੇਸ਼ (ਐਸਓਪੀ) ਜਾਰੀ ਕੀਤੇ ਹਨ। ਯਾਤਰੀਆਂ ਨੂੰ ਵਟਸਐਪ, ਐਸਐਮਐਸ ਜਾਂ ਈ-ਮੇਲ ਰਾਹੀਂ ਫਲਾਈਟ ਦੇਰੀ ਬਾਰੇ ਵੀ ਸੂਚਿਤ ਕੀਤਾ ਜਾਵੇਗਾ।

ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਜਾਰੀ

ਖਾਣਾ ਖਾਂਦੇ ਯਾਤਰੀਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਬੀਤੀ ਅੱਧੀ ਰਾਤ ਨੂੰ ਮੰਤਰਾਲੇ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। MoCA ਦੇ ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (BCAS) ਨੇ ਇੰਡੀਗੋ ਅਤੇ ਮੁੰਬਈ ਏਅਰਪੋਰਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਦੋਵਾਂ ਨੋਟਿਸਾਂ ਦੇ ਮਾਮਲੇ ਵਿੱਚ, ਐਮਓਸੀਏ ਨੇ ਅੱਜ ਹੀ ਜਵਾਬ ਮੰਗਿਆ ਹੈ। ਜੇਕਰ ਨਿਰਧਾਰਿਤ ਸਮੇਂ ਅੰਦਰ ਜਵਾਬ ਨਾ ਦਿੱਤਾ ਗਿਆ ਤਾਂ ਵਿੱਤੀ ਜ਼ੁਰਮਾਨਾ ਲਾਗੂ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

 

ਇਹ ਵੀ ਪੜ੍ਹੋ

Tags :