ਅਲਾਸਕਾ ਏਅਰਲਾਈਨਜ਼ ਦੇ ਬੋਇੰਗ ਦਾ ਦਰਵਾਜ਼ਾ ਹਵਾ ਵਿੱਚ ਉੱਡਿਆ, ਮਚੀ ਹਫੜਾ-ਦਫੜੀ

ਘਟਨਾ ਵਿੱਚ ਸ਼ਾਮਲ ਬੋਇੰਗ 737 ਮੈਕਸ ਨੂੰ 1 ਅਕਤੂਬਰ, 2023 ਨੂੰ ਅਲਾਸਕਾ ਏਅਰਲਾਈਨਜ਼ ਨੂੰ ਸੌਂਪਿਆ ਗਿਆ ਸੀ ਅਤੇ ਇਹ 11 ਨਵੰਬਰ, 2023 ਨੂੰ ਵਪਾਰਕ ਸੇਵਾ ਵਿੱਚ ਸ਼ਾਮਲ ਹੋਇਆ ਸੀ। Flightradar24 ਨੇ ਉਦੋਂ ਤੋਂ ਸਿਰਫ 145 ਉਡਾਣਾਂ ਦਾ ਸੰਚਾਲਨ ਕੀਤਾ ਹੈ।

Share:

ਹਾਈਲਾਈਟਸ

  • ਜਹਾਜ਼ 171 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਨਾਲ ਪੋਰਟਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ

ਅਲਾਸਕਾ ਏਅਰਲਾਈਨਜ਼ ਦੇ ਬੋਇੰਗ 737-9 ਮੈਕਸ ਜਹਾਜ਼ ਦਾ ਦਰਵਾਜ਼ਾ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਹਵਾ ਵਿੱਚ ਉੱਡ ਗਿਆ। ਇਸਦੇ ਕਾਰਣ ਜਹਾਜ਼ ਵਿੱਚ ਹਫੜਾ-ਦਫੜੀ ਮੱਚ ਗਈ। ਇਸ ਦਾ ਵੀਡਿਓ ਯਾਤਰਾ ਕਰ ਰਹੇ ਕੁੱਝ ਯਾਤਰੀਆਂ ਨੇ ਬਣਾ ਲਿਆ। ਇਹ ਵੀਡਿਓ ਇੰਟਰਨੈਟ ਮੀਡਿਆ ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦਿਸਦਾ ਹੈ ਕਿ ਸੈਂਟਰ-ਕੇਬਿਨ ਦਾ ਬਾਹਰ ਜਾਣ ਦਾ ਦਰਵਾਜ਼ਾ ਜਹਾਜ਼ ਤੋਂ ਪੂਰੀ ਤਰ੍ਹਾਂ ਵੱਖ ਹੋ ਗਿਆ ਸੀ।

 

ਟਵਿੱਟਰ 'ਤੇ ਪਾਈ ਪੋਸਟ

ਅਲਾਸਕਾ ਏਅਰਲਾਈਨਜ਼ ਨੇ ਟਵਿੱਟਰ 'ਤੇ ਪਾਈ ਪੋਸਟ 'ਚ ਦੱਸਿਆ ਹੈ ਕਿ, ''ਏ.ਐੱਸ.1282 ਦੇ ਪੋਰਟਲੈਂਡ ਤੋਂ ਓਨਟਾਰੀਓ, ਸੀਏ (ਕੈਲੀਫੋਰਨੀਆ) ਲਈ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਇਕ ਘਟਨਾ ਵਾਪਰੀ।'' ਜਹਾਜ਼ 171 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਨਾਲ ਪੋਰਟਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਹੋਇਆ ਸੀ ? 

ਘਟਨਾ ਦੀ ਜਾਂਚ ਜਾਰੀ

ਯੂਐਸ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਉਹ ਅਲਾਸਕਾ ਏਅਰਲਾਈਨਜ਼ ਫਲਾਈਟ 1282 ਨਾਲ ਜੁੜੀ ਇੱਕ ਘਟਨਾ ਦੀ ਜਾਂਚ ਕਰ ਰਿਹਾ ਹੈ। ਰੀਅਲ-ਟਾਈਮ ਏਅਰਕ੍ਰਾਫਟ ਮੂਵਮੈਂਟ ਮਾਨੀਟਰ Flightradar24 ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਜਹਾਜ਼ 16,325 ਫੁੱਟ ਦੀ ਅਧਿਕਤਮ ਉਚਾਈ 'ਤੇ ਪਹੁੰਚ ਗਿਆ ਸੀ, ਇਸ ਤੋਂ ਪਹਿਲਾਂ ਕਿ ਇਸਨੂੰ ਸੁਰੱਖਿਅਤ ਰੂਪ ਨਾਲ ਪੋਰਟਲੈਂਡ ਵਾਪਸ ਮੋੜਿਆ ਗਿਆ।

ਇਹ ਵੀ ਪੜ੍ਹੋ