ਬਿਹਾਰ 'ਚ ਪੁਲ ਦੇ ਹੇਠਾਂ ਫਸਿਆ ਹਵਾਈ ਜਹਾਜ਼, ਵੇਖੋ ਵੀਡਿਓ...

ਟੁੱਟੇ ਹੋਏ ਜਹਾਜ਼ ਨੂੰ ਇਕ ਟਰੇਲਰ ਟਰੱਕ 'ਤੇ ਮੁੰਬਈ ਤੋਂ ਅਸਮ ਲਿਜਾਇਆ ਜਾ ਰਿਹਾ ਸੀ, ਪਰ ਇਹ ਪਿਪਰਾਕੋਠੀ ਇਲਾਕੇ 'ਚ ਇਕ ਓਵਰਬ੍ਰਿਜ ਦੇ ਹੇਠਾਂ ਫਸ ਗਿਆ, ਜਿਸ ਨਾਲ ਆਵਾਜਾਈ ਠੱਪ ਹੋ ਗਈ।

Share:

ਬਿਹਾਰ ਦੇ ਮੋਤੀਹਾਰੀ ਦੀਆਂ ਸੜਕਾਂ 'ਤੇ ਇਕ ਅਜੀਬੋ-ਗਰੀਬ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਇਕ ਜਹਾਜ਼ ਪੁਲ ਦੇ ਹੇਠਾਂ ਫਸ ਗਿਆ, ਜਿਸ ਕਾਰਨ ਲੋਕਾਂ ਨੂੰ ਆਵਾਜਾਈ 'ਚ ਪਰੇਸ਼ਾਨੀ ਹੋਈ। ਟੁੱਟੇ ਹੋਏ ਜਹਾਜ਼ ਨੂੰ ਇਕ ਟਰੇਲਰ ਟਰੱਕ 'ਤੇ ਮੁੰਬਈ ਤੋਂ ਅਸਮ ਲਿਜਾਇਆ ਜਾ ਰਿਹਾ ਸੀ, ਪਰ ਇਹ ਪਿਪਰਾਕੋਠੀ ਇਲਾਕੇ 'ਚ ਇਕ ਓਵਰਬ੍ਰਿਜ ਦੇ ਹੇਠਾਂ ਫਸ ਗਿਆ, ਜਿਸ ਨਾਲ ਆਵਾਜਾਈ ਠੱਪ ਹੋ ਗਈ।

 

ਲੋਕਾਂ ਦੀ ਖਿੱਚ ਦਾ ਬਣਿਆ ਕੇਂਦਰ 

ਪੁਲ ਦੇ ਹੇਠਾਂ ਖਸਤਾ ਹਾਲਤ 'ਚ ਖੜ੍ਹਾ ਜਹਾਜ਼ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ, ਜਿਸ ਕਾਰਨ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕ ਇਕੱਠੇ ਹੋ ਗਏ ਅਤੇ ਇਸ ਦ੍ਰਿਸ਼ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੇ। ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਲੋਕ ਨਿਕਲਣ ਦਾ ਰਸਤਾ ਲੱਭ ਰਹੇ ਹਨ ਕਿਉਂਕਿ ਜਹਾਜ਼ ਨੇ ਪੂਰੀ ਤਰ੍ਹਾਂ ਸੜਕ ਨੂੰ ਬੰਦ ਕਰ ਦਿੱਤਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਇਸ ਲਈ ਵਾਪਰੀ ਕਿਉਂਕਿ ਟਰੱਕ ਡਰਾਈਵਰ ਨੇ ਪੁਲ ਦੀ ਉਚਾਈ ਨੂੰ ਗਲਤ ਸਮਝਿਆ ਅਤੇ ਸੋਚਿਆ ਕਿ ਉਹ ਇਸ ਦੇ ਹੇਠਾਂ ਤੋਂ ਲੰਘ ਸਕਦਾ ਹੈ। ਜਹਾਜ਼ ਅਤੇ ਲਾਰੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਦੀ ਮੰਜ਼ਿਲ 'ਤੇ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ