ਆਮਿਰ ਖਾਨ ਅਤੇ ਕਿਰਨ ਰਾਓ ਨੇ ਠਰਕੀ ਛੋਕਰੋ 'ਤੇ ਕੀਤਾ ਡਾਂਸ

ਵਿਆਹ 'ਚ ਸ਼ਿਰਕਤ ਕਰ ਰਹੀ ਆਇਰ ਅਤੇ ਨੂਪੁਰ ਦੀ ਦੋਸਤ ਅਤੇ ਅਭਿਨੇਤਰੀ ਮਿਥਿਲਾ ਪਾਲਕਰ ਨੇ ਇਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਆਇਰਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਪੋਸਟ ਕੀਤਾ ਹੈ।

Share:

ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਨੇ 3 ਜਨਵਰੀ ਨੂੰ ਕੋਰਟ ਮੈਰਿਜ ਕੀਤੀ ਸੀ। ਇਸ ਜੋੜੇ ਦੇ ਵਿਆਹ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਨਵਾਂ ਵਿਆਹਿਆ ਜੋੜਾ ਅਤੇ ਪੂਰਾ ਪਰਿਵਾਰ ਇਸ ਸਮੇਂ ਆਪਣੇ ਗ੍ਰੈਂਡ ਸੇਲਿਬ੍ਰੇਸ਼ਨ ਲਈ ਉਦੈਪੁਰ ਵਿੱਚ ਹੈ। ਉਦੈਪੁਰ ਤੋਂ ਸਾਹਮਣੇ ਆਈ ਇੱਕ ਵੀਡਿਓ ਵਿੱਚ ਆਮਿਰ ਖਾਨ ਅਤੇ ਕਿਰਨ ਰਾਓ ਪੀਕੇ ਦੇ ਸੁਪਰਹਿੱਟ ਟਰੈਕ ਠਰਕੀ ਛੋਕਰੋ 'ਤੇ ਰਾਜਸਥਾਨੀ ਲੋਕ ਕਲਾਕਾਰਾਂ ਨਾਲ ਡਾਂਸ ਕਰਦੇ ਦਿਖਾਈ ਦੇ ਰਹੇ ਹਨ। 

ਸਫੇਦ ਕੁੜਤੇ 'ਚ ਆਏ ਨਜ਼ਰ

ਵੀਡੀਓ 'ਚ ਆਮਿਰ ਸਫੇਦ ਕੁੜਤੇ ਅਤੇ ਕਾਲੇ ਪਜਾਮੇ 'ਚ ਨਜ਼ਰ ਆ ਰਹੇ ਹਨ ਜਦਕਿ ਕਿਰਨ ਰਾਓ ਕਾਲੇ ਰੰਗ ਦੀ ਪੈਂਟ ਦੇ ਨਾਲ ਗ੍ਰੇ ਟਾਪ 'ਚ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵਿਆਹ 'ਚ ਸ਼ਿਰਕਤ ਕਰ ਰਹੀ ਆਇਰ ਅਤੇ ਨੂਪੁਰ ਦੀ ਦੋਸਤ ਅਤੇ ਅਭਿਨੇਤਰੀ ਮਿਥਿਲਾ ਪਾਲਕਰ ਨੇ ਇਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਆਇਰਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਪੋਸਟ ਕੀਤਾ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਾਜ਼ਾ ਸਟੋਰੀ 'ਚ ਇਹ ਜੋੜਾ ਸ਼ਾਨਦਾਰ ਨਜ਼ਰ ਆ ਰਿਹਾ ਹੈ। ਸਟਾਰ ਕਿਡ ਕਾਲੇ ਵੇਲਵੇਟ ਆਫ-ਸ਼ੋਲਡਰ ਡਰੈੱਸ ਵਿੱਚ ਮੈਚਿੰਗ ਬੂਟਾਂ ਅਤੇ ਇੱਕ ਪਤਲੇ ਨੇਕਪੀਸ ਵਿੱਚ ਦਿਖਾਈ ਦੇ ਰਹੀ ਹੈ, ਜਦਕਿ ਉਸਦੇ ਪਤੀ ਨੂਪੁਰ ਨੇ ਇੱਕ ਕਾਲਾ ਥ੍ਰੀ-ਪੀਸ ਸੂਟ ਪਹਿਨਿਆ ਹੋਇਆ ਹੈ।

ਇਹ ਵੀ ਪੜ੍ਹੋ