X 'ਤੇ ਵਾਇਰਲ ਹੋਈ ਜੰਗਲੀ ਹਾਥੀ ਦੀ ਵੀਡੀਓ, ਜੰਗਲੀ ਜੀਵ ਪ੍ਰੇਮੀਆਂ ਦਾ ਗੁੱਸਾ ਭੜਕਿਆ 

ਵੀਡੀਓ ਨੇ ਸ਼ੋਸ਼ਲ ਮੀਡੀਆ ਉਪਰ ਨਵੀਂ ਚਰਚਾ ਛੇੜ ਦਿੱਤੀ। ਇਸ ਵੀਡੀਓ 'ਚ ਕੁੱਝ ਨੌਜਵਾਨ ਚੱਪਲਾਂ ਦਿਖਾ ਕੇ ਹਾਥੀ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਜੰਗਲੀ ਹਾਥੀ ਦੀ ਜਾਨ ਖ਼ਤਰੇ 'ਚ ਵੀ ਪੈਂਦੀ ਹੈ। 

Share:

ਜਾਨਵਰਾਂ ਨਾਲ ਸਬੰਧਤ ਵੀਡੀਓਜ਼ ਅਕਸਰ ਇੰਟਰਨੈੱਟ 'ਤੇ ਸਾਹਮਣੇ ਆਉਂਦੇ ਹਨ, ਜਿਨ੍ਹਾਂ 'ਚੋਂ ਕਈ ਹੈਰਾਨ ਕਰਨ ਵਾਲੇ ਹੁੰਦੇ ਹਨ ਅਤੇ ਕਈ ਦਿਲ ਨੂੰ ਛੂਹ ਲੈਂਦੇ ਹਨ।  ਹਾਲ ਹੀ 'ਚ  ਹਾਥੀ ਨਾਲ ਸਬੰਧਤ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਮਨਚਲੇ ਮੁੰਡਿਆਂ ਦੇ ਇੱਕ ਗਰੁੱਪ ਦੀ ਸ਼ਰਾਰਤ ਨਾਲ ਹਾਥੀ ਦੀ ਜਾਨ ਖ਼ਤਰੇ 'ਚ ਪੈਂਦੀ ਹੈ। ਵੀਡਿਓ ਵਾਇਰਲ ਹੋਣ ਮਗਰੋਂ ਜੰਗਲਾਤ ਅਫ਼ਸਰ ਸਮੇਤ ਜੰਗਲੀ ਜੀਵ ਪ੍ਰੇਮੀਆਂ ਨੇ ਹਾਥੀ ਨੂੰ ਚੱਪਲ ਦਿਖਾਉਣ ਵਾਲਿਆਂ ਖਿਲਾਫ਼ ਗੁੱਸਾ ਕੱਢਿਆ। 

ਜੰਗਲਾਤ ਅਧਿਕਾਰੀ ਨੇ ਸ਼ੇਅਰ ਕੀਤੀ ਵੀਡੀਓ 

ਇਸ ਵੀਡੀਓ ਨੂੰ IFS ਅਧਿਕਾਰੀ ਪਰਵੀਨ ਕਾਸਵਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤਾ। ਓਹਨਾਂ ਨੇ ਕੈਪਸ਼ਨ ਚ ਲਿਖਿਆ ਕਿ ਇੱਥੇ ਅਸਲੀ ਜਾਨਵਰ ਦੀ ਪਛਾਣ ਕਰੋ ? ਫਿਰ ਇਹ ਦਿੱਗਜ ਦੋਸ਼ ਲਗਾਉਂਦੇ ਹਨ ਕਿ ਅਸੀਂ ਓਹਨਾਂ ਨੂੰ ਕਾਤਲ ਕਹਿੰਦੇ ਹਾਂ।  ਅਜਿਹਾ ਕਦੇ ਨਾ ਕਰੋ, ਇਹ ਜਾਨਲੇਵਾ ਹੈ।  ਵੀਡੀਓ ਅਸਾਮ ਦੀ ਹੈ।  ਇੱਕ ਮਿੰਟ 10 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 92 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਦੋਂ ਕਿ ਇੱਕ ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ।

ਬਿਗੜੇ ਨੌਜਵਾਨਾਂ ਦਾ ਕਾਰਨਾਮਾ 

ਵੀਡੀਓ 'ਚ ਇਕ ਹਾਥੀ ਪਹਾੜੀ ਦੀ ਚੋਟੀ 'ਤੇ ਖੜ੍ਹਾ ਦਿਖਾਈ ਦੇ ਰਿਹਾ ਹੈ।  ਇਸ ਦੌਰਾਨ ਨੌਜਵਾਨਾਂ ਦਾ ਇੱਕ ਟੋਲਾ ਹਾਥੀ ਨੂੰ ਡਰਾਉਂਦਾ ਨਜ਼ਰ ਆ ਰਿਹਾ ਹੈ।  ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨਾਂ ਦਾ ਇਕ ਸਮੂਹ ਹੱਥਾਂ 'ਚ ਚੱਪਲਾਂ ਲੈ ਕੇ ਹਾਥੀ ਨੂੰ ਭੜਕਾ ਰਿਹਾ ਹੈ ਅਤੇ ਉਸਨੂੰ ਡਰਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।  ਨੌਜਵਾਨਾਂ ਦੀ ਇਸ ਹਰਕਤ ਨੂੰ ਦੇਖ ਕੇ ਹਾਥੀ ਵੀ ਗੁੱਸੇ ਨਾਲ ਭੜਕ ਉੱਠਦਾ ਹੈ ਅਤੇ ਪਿੱਛੇ ਹਟਦਾ ਵੀ ਨਜ਼ਰ ਆ ਰਿਹਾ ਹੈ ਪਰ ਇਸਦੇ ਬਾਵਜੂਦ ਨੌਜਵਾਨਾਂ ਦਾ ਟੋਲਾ ਹਾਥੀ ਨੂੰ ਪ੍ਰੇਸ਼ਾਨ ਕਰਨ ਤੋਂ ਨਹੀਂ ਟਲਦਾ।  ਇਹ ਦੇਖਿਆ ਜਾ ਸਕਦਾ ਹੈ ਕਿ ਇਸੇ ਦੌਰਾਨ ਹਾਥੀ ਹੇਠਾਂ ਡਿੱਗਣ ਤੋਂ ਥੋੜ੍ਹਾ ਜਿਹਾ ਬਚ ਜਾਂਦਾ ਹੈ।  ਇਸ ਵੀਡੀਓ 'ਤੇ ਯੂਜ਼ਰਸ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਅਤੇ ਨੌਜਵਾਨਾਂ ਦੀ ਇਸ ਹਰਕਤ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

 

ਇਹ ਵੀ ਪੜ੍ਹੋ