103 ਸਾਲਾ ਬਜ਼ੁਰਗ ਲਾੜਾ ਟੈਂਪੂ 'ਚ ਲੈ ਗਿਆ ਲਾੜੀ, ਵੀਡਿਓ ਵਾਇਰਲ...

ਹਬੀਦ ਦੀ ਲਾੜੀ ਦਾ ਨਾਂ ਫਿਰੋਜ਼ ਜਹਾਂ ਦੱਸਿਆ ਜਾਂਦਾ ਹੈ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪੂਰੇ ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਦਾ ਸਭ ਤੋਂ ਬਜ਼ੁਰਗ ਲਾੜਾ ਹੈ।

Share:

ਹਾਈਲਾਈਟਸ

  • ਇਸ ਵੀਡੀਓ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ।

Viral Video: ਪਿਆਰ ਇੱਕ ਛੋਟਾ ਜਿਹਾ ਸ਼ਬਦ ਹੈ, ਜੋ ਆਪਣੇ ਅੰਦਰ ਬੜਾ ਕੁਝ ਸਮੋਈ ਬੈਠਾ ਹੈ। ਇਸ ਦਾ ਭੇਤ ਉਹੀ ਪਾ ਸਕਦਾ ਹੈ, ਜੋ ਇਸ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪਿਆਰ ਹਰ ਇੱਕ ਦੇ ਦਿਲ ਵਿੱਚ ਉੱਭਰਦਾ ਹੈ। ਪਿਆਰ ਕਰਨ ਵਾਲਿਆਂ ਨੂੰ ਹਰ ਵੇਲੇ ਪਿਆਰੇ ਨੂੰ ਮਿਲਣ ਦੀ ਚਾਹਤ ਹੁੰਦੀ ਹੈ। ਪਿਆਰ ਕੀਤਾ ਨਹੀਂ ਜਾਂਦਾ, ਸਗੋਂ ਇਹ ਮੱਲੋ-ਮੱਲੀ ਹੋ ਜਾਂਦਾ ਹੈ। ਪਿਆਰ ਦੇ ਰੰਗਾਂ ਵਿੱਚ ਰੰਗਿਆ ਮਨੁੱਖ ਸਮੁੱਚੀ ਕਾਇਨਾਤ ਨੂੰ ਭੁੱਲ ਕੇ ਆਪਣੇ ਪਿਆਰੇ ਤੱਕ ਹੀ ਸੀਮਿਤ ਹੋ ਜਾਂਦਾ ਹੈ।  ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ, ਜਿਸ 'ਚ ਇਕ 103 ਸਾਲਾ ਬਜ਼ੁਰਗ ਵਿਆਹ ਤੋਂ ਬਾਅਦ ਆਪਣੀ ਲਾੜੀ ਨੂੰ ਟੈਂਪੂ 'ਚ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ।

ਤੀਜੀ ਵਾਰ ਕੀਤਾ ਵਿਆਹ

ਵੀਡੀਓ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਦੱਸਿਆ ਜਾ ਰਿਹਾ ਹੈ। ਇਸ ਵਿਅਕਤੀ ਦਾ ਇੱਕ ਸੌ ਤਿੰਨ ਸਾਲ ਦੀ ਉਮਰ ਵਿੱਚ ਵਿਆਹ ਹੋਇਆ, ਉਹ ਵੀ ਤੀਜੀ ਵਾਰ। ਜਦੋਂ ਵਿਅਕਤੀ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਮਾਸੂਮੀਅਤ ਨਾਲ ਕਿਹਾ ਕਿ ਉਹ ਇਕੱਲਾ ਮਹਿਸੂਸ ਕਰ ਰਿਹਾ ਸੀ।

ਲੋਕਾਂ ਨੇ ਦਿੱਤੀ ਵਧਾਈ 

ਉਨ੍ਹਾਂ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦਾ ਨਾਂ ਹਬੀਦ ਨਜ਼ਰ ਹੈ। ਉਸ ਨੇ 49 ਸਾਲਾ ਔਰਤ ਨਾਲ ਤੀਜੀ ਵਾਰ ਵਿਆਹ ਕੀਤਾ ਹੈ। ਇਹ ਬਜ਼ੁਰਗ ਆਪਣੀ ਨਵ-ਵਿਆਹੀ ਦੁਲਹਨ ਨੂੰ ਆਟੋ ਵਿੱਚ ਲੈ ਕੇ ਜਾਂਦਾ ਦੇਖਿਆ ਗਿਆ। ਲੋਕ ਉਸ ਆਦਮੀ ਨੂੰ ਉਸ ਦੇ ਵਿਆਹ ਲਈ ਸ਼ੁੱਭਕਾਮਨਾਵਾਂ ਦਿੰਦੇ ਦੇਖੇ ਗਏ, ਜਿਸ ਨੂੰ ਉਹ ਖੁਸ਼ੀ-ਖੁਸ਼ੀ ਸਵੀਕਾਰ ਕਰਦਾ ਦੇਖਿਆ ਗਿਆ। 

ਆਜ਼ਾਦੀ ਦੇ ਸੰਘਰਸ਼ ਵਿਚ ਵੀ  ਲਿਆ ਹਿੱਸਾ

ਹਬੀਦ ਭਾਈ ਕੋਈ ਆਮ ਵਿਅਕਤੀ ਨਹੀਂ ਹੈ। ਉਸ ਨੇ ਆਜ਼ਾਦੀ ਦੇ ਸੰਘਰਸ਼ ਵਿਚ ਵੀ ਹਿੱਸਾ ਲਿਆ ਸੀ। ਜਾਣਕਾਰੀ ਮੁਤਾਬਕ ਇਹ ਵੀਡੀਓ ਇਕ ਸਾਲ ਪੁਰਾਣਾ ਹੈ। ਹਬੀਦ ਦੀ ਲਾੜੀ ਦਾ ਨਾਂ ਫਿਰੋਜ਼ ਜਹਾਂ ਦੱਸਿਆ ਜਾਂਦਾ ਹੈ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪੂਰੇ ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਦਾ ਸਭ ਤੋਂ ਬਜ਼ੁਰਗ ਲਾੜਾ ਹੈ। ਉਨ੍ਹਾਂ ਦੇ ਵਿਆਹ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ