YouTube ਔਨਲਾਈਨ ਗੇਮਾਂ ਖੇਡਣ ਲਈ ਕਰ ਰਿਹਾ ਹੈ ਉਤਪਾਦ ਜਾਂਚ

YouTube ਇੱਕ ਅਮਰੀਕੀ ਔਨਲਾਈਨ ਵੀਡੀਓ ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਸਦਾ ਮੁੱਖ ਦਫਤਰ ਸੈਨ ਬਰੂਨੋ, ਕੈਲੀਫੋਰਨੀਆ, ਸੰਯੁਕਤ ਰਾਜ ਵਿੱਚ ਹੈ। ਦੁਨੀਆ ਭਰ ਵਿੱਚ ਵਰਤਿਆ ਜਾਣ ਵਾਲਾ, ਇਹ ਸਾਫਟਵੇਅਰ 14 ਫਰਵਰੀ 2005 ਨੂੰ ਸਟੀਵ ਚੇਨ, ਚੈਡ ਹਰਲੇ ਅਤੇ ਜਾਵੇਦ ਕਰੀਮ ਦੁਆਰਾ ਲਾਂਚ ਕੀਤਾ ਗਿਆ ਸੀ। ਇਸ ਤੇ ਗੂਗਲ ਦੀ ਮਲਕੀਅਤ ਹੈ ਅਤੇ ਗੂਗਲ ਸਰਚ ਤੋਂ […]

Share:

YouTube ਇੱਕ ਅਮਰੀਕੀ ਔਨਲਾਈਨ ਵੀਡੀਓ ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਸਦਾ ਮੁੱਖ ਦਫਤਰ ਸੈਨ ਬਰੂਨੋ, ਕੈਲੀਫੋਰਨੀਆ, ਸੰਯੁਕਤ ਰਾਜ ਵਿੱਚ ਹੈ। ਦੁਨੀਆ ਭਰ ਵਿੱਚ ਵਰਤਿਆ ਜਾਣ ਵਾਲਾ, ਇਹ ਸਾਫਟਵੇਅਰ 14 ਫਰਵਰੀ 2005 ਨੂੰ ਸਟੀਵ ਚੇਨ, ਚੈਡ ਹਰਲੇ ਅਤੇ ਜਾਵੇਦ ਕਰੀਮ ਦੁਆਰਾ ਲਾਂਚ ਕੀਤਾ ਗਿਆ ਸੀ। ਇਸ ਤੇ ਗੂਗਲ ਦੀ ਮਲਕੀਅਤ ਹੈ ਅਤੇ ਗੂਗਲ ਸਰਚ ਤੋਂ ਬਾਅਦ ਦੂਜੀ ਸਭ ਤੋਂ ਵੱਧ ਵੇਖੀ ਜਾਣ ਵਾਲੀ ਵੈਬਸਾਈਟ ਹੈ।

Google ਦੁਆਰਾ ਇਸਨੂੰ ਖਰੀਦੇ ਜਾਣ ਦੇ ਬਾਅਦ, YouTube ਨੇ ਕੋਰ ਵੈੱਬਸਾਈਟ ਤੋਂ ਅੱਗੇ ਮੋਬਾਈਲ ਐਪਸ, ਨੈੱਟਵਰਕ ਟੈਲੀਵਿਜ਼ਨ, ਅਤੇ ਹੋਰ ਪਲੇਟਫਾਰਮਾਂ ਨਾਲ ਲਿੰਕ ਕਰਨ ਦੀ ਯੋਗਤਾ ਵਿੱਚ ਬਹੁਤ ਜਿਆਦਾ ਵਿਸਤਾਰ ਕੀਤਾ ਹੈ। ਖਬਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ YouTube ‘Playables’ ਨਾਮਕ ਔਨਲਾਈਨ ਗੇਮਾਂ ਖੇਡਣ ਲਈ ਇੱਕ ਉਤਪਾਦ ਦੀ ਜਾਂਚ ਕਰ ਰਿਹਾ ਹੈ ਜਿਸਦੀ ਵਰਤੋਂ ਵੈੱਬ ਬ੍ਰਾਊਜ਼ਰਾਂ ਜਾਂ ਗੂਗਲ ਦੇ ਐਂਡਰਾਇਡ ਅਤੇ ਐਪਲ ਦੇ iOS ‘ਤੇ ਚੱਲ ਰਹੇ ਡਿਵਾਈਸਾਂ ਰਾਹੀਂ ਕੀਤੀ ਜਾ ਸਕਦੀ ਹੈ।

ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ‘Playables’ ਨਾਮਕ ਨਵੇਂ YouTube ਉਤਪਾਦ, ਅਤੇ ਟੈਸਟਿੰਗ ਲਈ ਗੇਮਾਂ ਜਿਵੇਂ ਕਿ ਸਟੈਕ ਬਾਊਂਸ ਦੀ ਜਾਂਚ ਸ਼ੁਰੂ ਕਰਨ ਲਈ ਸੱਦਾ ਦਿੱਤਾ।

ਵਾਲ ਸਟਰੀਟ ਜਰਨਲ ਨੇ ਸ਼ੁੱਕਰਵਾਰ ਨੂੰ ਮੂਲ ਕੰਪਨੀ ਗੂਗਲ ਦੇ ਕਰਮਚਾਰੀਆਂ ਨੂੰ ਭੇਜੀ ਗਈ ਇੱਕ ਈਮੇਲ ਦਾ ਹਵਾਲਾ ਪੇਸ਼ ਕਰਦੇ ਹੋਏ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ YouTube ਇਸ ਉਤਪਾਦ ਦੀ ਜਾਂਚ ਔਨਲਾਈਨ ਗੇਮਾਂ ਖੇਡਣ ਲਈ ਅੰਦਰੂਨੀ ਤੌਰ ‘ਤੇ ਕਰ ਰਿਹਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟੈਸਟਿੰਗ ਲਈ ਉਪਲਬਧ ਗੇਮਾਂ ਵਿੱਚ ਆਰਕੇਡ ਗੇਮ ਸਟੈਕ ਬਾਊਂਸ ਵਰਗੇ ਟਾਈਟਲ ਸ਼ਾਮਲ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੇਮਾਂ ਨੂੰ YouTube ਦੀ ਸਾਈਟ ‘ਤੇ ਵੈੱਬ ਬ੍ਰਾਊਜ਼ਰਾਂ ‘ਤੇ ਜਾਂ ਗੂਗਲ ਦੇ ਐਂਡਰਾਇਡ ਅਤੇ ਐਪਲ ਦੇ ਆਈਓਐਸ ਮੋਬਾਈਲ ਸਿਸਟਮਾਂ ‘ਤੇ ਚੱਲ ਰਹੇ ਡਿਵਾਈਸਾਂ ਰਾਹੀਂ ਖੇਡਿਆ ਜਾ ਸਕਦਾ ਹੈ। YouTube ਦੇ ਇੱਕ ਬੁਲਾਰੇ ਨੇ ਦੱਸਿਆ ਕਿ YouTube ਕਾਫੀ ਲੰਬੇ ਸਮੇਂ ਤੋਂ ਗੇਮਿੰਗ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਨਾਲ ਹੀ ਉਹਨਾਂ ਨੇ ਕਿਹਾ ਕਿ ਕੰਪਨੀ ਕੁਝ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਪ੍ਰਯੋਗ ਕਰ ਰਹੀ ਹੈ ਅਤੇ ਪਰ ਫ਼ਿਲਹਾਲ ਘੋਸ਼ਣਾ ਕਰਨ ਲਈ ਕੁਝ ਨਹੀਂ ਹੈ।

WSJ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ YouTube, ਜੋ ਕਿ ਉਪਭੋਗਤਾਵਾਂ ਲਈ ਗੇਮਾਂ ਨੂੰ ਸਟ੍ਰੀਮ ਕਰਨ ਅਤੇ ਲਾਈਵ ਸਟ੍ਰੀਮਡ ਗੇਮ ਫੁਟੇਜ ਦੇਖਣ ਲਈ ਕਾਫੀ ਪ੍ਰਸਿੱਧ ਹੈ, ਦੁਆਰਾ ਔਨਲਾਈਨ ਗੇਮਾਂ ਦੀ ਮੇਜ਼ਬਾਨੀ ਕਰਨਾ ਇਸਦੇ ਸੀਈਓ ਨੀਲ ਮੋਹਨ ਦਾ ਵਿਗਿਆਪਨ ਖਰਚ ਵਿੱਚ ਮੰਦੀ ਆਉਣ ਦੇ ਕਾਰਨ ਵਿਕਾਸ ਦੇ ਨਵੇਂ ਖੇਤਰਾਂ ਵਿੱਚ ਸੁਰੂਆਤ ਕਰਨ ਦਾ ਇੱਕ ਕਦਮ ਹੈ।