X (Twitter):  ਉਪਭੋਗਤਾਵਾਂ ਨੂੰ ਪੋਸਟ ਕਰਨ ਵੇਲੇ ਆ ਰਹੀਆਂ ਸਮੱਸਿਆਵਾਂ

X (Twitter): ਸੋਸ਼ਲ ਮੀਡੀਆ ਸਾਈਟ ਐਕਸ (X) ਤੇ ਕੁਝ ਸਮੇਂ ਤੋਂ ਉਪਭੋਗਤਾਵਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਪੋਸਟਿੰਗ ਦੀ। ਉਪਭੋਗਤਾ ਨੂੰ ਆਪਣਾ ਨਵਾਂ ਕੰਟੈਂਟ ਪੋਸਟ ਕਰਦੇ ਸਮੇਂ ਭਾਰੀ ਪਰੇਸ਼ਾਨੀ ਝਲਣੀ ਪੈ ਰਹੀ ਹੈ। ਡਾਊਨਡਿਟੈਕਟਰ ਦੇ ਅਨੁਸਾਰ ਭਾਰਤ ਵਿੱਚ ਅੱਜ ਸ਼ਾਮ 7:31 ਵਜੇ ਐਕਸ (X) ਆਊਟੇਜ […]

Share:

X (Twitter): ਸੋਸ਼ਲ ਮੀਡੀਆ ਸਾਈਟ ਐਕਸ (X) ਤੇ ਕੁਝ ਸਮੇਂ ਤੋਂ ਉਪਭੋਗਤਾਵਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਪੋਸਟਿੰਗ ਦੀ। ਉਪਭੋਗਤਾ ਨੂੰ ਆਪਣਾ ਨਵਾਂ ਕੰਟੈਂਟ ਪੋਸਟ ਕਰਦੇ ਸਮੇਂ ਭਾਰੀ ਪਰੇਸ਼ਾਨੀ ਝਲਣੀ ਪੈ ਰਹੀ ਹੈ। ਡਾਊਨਡਿਟੈਕਟਰ ਦੇ ਅਨੁਸਾਰ ਭਾਰਤ ਵਿੱਚ ਅੱਜ ਸ਼ਾਮ 7:31 ਵਜੇ ਐਕਸ (X) ਆਊਟੇਜ ਦੀ ਗਿਣਤੀ 566 ਤੱਕ ਪਹੁੰਚ ਗਈ। ਮਾਈਕ੍ਰੋਬਲਾਗਿੰਗ ਸਾਈਟ ਐਕਸ  X ਨੂੰ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ। ਇਸਨੂੰ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਵੀਂ ਸਮੱਗਰੀ ਨੂੰ ਅਪਡੇਟ ਕਰਨ, ਰੀਫਰੈਸ਼ ਕਰਨ ਜਾਂ ਪੋਸਟ ਕਰਨ ਦੌਰਾਨ ਕਈ  ਮੁੱਦਿਆਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਆ ਹੈ। ਇਸ ਸੰਬੰਧੀ ਰਿਪੋਰਟ ਕਰਨ ਵਾਲੇ ਭਾਰਤ ਸਮੇਤ ਕਈ ਉਪਭੋਗਤਾਵਾਂ ਦੇ ਨਾਲ ਇੱਕ ਆਊਟੇਜ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਐਕਸ ਦੇ ਰੇਗੂਲਰ ਉਪਭੋਗਤਾ ਕਾਫੀ ਨਿਰਾਸ਼ ਹਨ। ਉਹ ਆਪਣੀ ਨਿਰਾਸ਼ਾ ਦਾ ਪਰਗਟਾਵਾਂ ਵੀ ਖੁੱਲ ਕੇ ਕਰਦੇ ਦਿਖਾਈ ਦੇ ਰਹੇ ਹਨ। 

ਹੋਰ ਵੇਖੋ: ਸਰਕਾਰ ਨੇ ਐਪਲ ਉਪਭੋਗਤਾਵਾਂ ਨੂੰ ‘ਉੱਚ ਗੰਭੀਰਤਾ’ ਚੇਤਾਵਨੀ ਕੀਤੀ ਜਾਰੀ 

ਐਕਸ ਉਪਭੋਗਤਾ ਪਰੇਸ਼ਾਨ

ਸ਼ੁੱਕਰਵਾਰ ਸ਼ਾਮ ਨੂੰ ਕਈ ਐਕਸ (X) ਉਪਭੋਗਤਾਵਾਂ ਨੇ ਮਾਈਕ੍ਰੋਬਲਾਗਿੰਗ ਸਾਈਟ ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ। 

ਆਊਟੇਜ ਮਾਨੀਟਰਿੰਗ ਵੈਬਸਾਈਟ ਡਾਊਨਡਿਟੇਕਟਰ ਦੇ ਅਨੁਸਾਰ ਦੇਸ਼ ਭਰ ਵਿੱਚ ਅੱਜ ਸ਼ਾਮ 7:31 ਵਜੇ ਐਕਸ (X) ਆਊਟੇਜ ਦੀ ਗਿਣਤੀ 566 ਤੱਕ ਪਹੁੰਚ ਗਈ। ਕਈ ਉਪਭੋਗਤਾਵਾਂ ਨੇ ਕਿਹਾ ਕਿ ਉਹ ਅਧਿਕਾਰਤ ਐਪ ਰਾਹੀਂ ਮਾਈਕ੍ਰੋਬਲਾਗਿੰਗ ਸਾਈਟ ਦੀ ਵਰਤੋਂ ਕਰਨ ਵਿੱਚ ਅਸਮਰੱਥ ਹਨ। ਜਿਸ ਨਾਲ ਉਹਨਾਂ ਨੂੰ ਕਈ ਤਰਾਂ ਦੀ ਦਿੱਕਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਰੀਫਰੈਸ਼ ਕਰਨ ਤੋਂ ਬਾਅਦ ਵੀ ਇਸ ਸਮੱਸਿਆ ਤੋਂ ਛੁੱਟਕਾਰਾ ਨਹੀਂ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਮਝ ਨਹੀਂ ਆ ਰਹੀ ਕਿ ਆਖਿਰ ਐਕਸ ਇਸ ਸਮੱਸਿਆ ਦਾ ਹੱਲ ਕਿਉਂ ਨਹੀਂ ਲੱਭ ਰਿਹਾ ਹੈ। 

ਉਪਭੋਗਤਾਵਾਂ ਨੇ ਦਿੱਤੀ ਜਾਣਕਾਰੀ

ਇੱਕ ਉਪਭੋਗਤਾ ਨੇ ਲਿਖਿਆ ਟਵਿੱਟਰ (X) ਇੱਕ ਵਾਰ ਫਿਰ ਤੋਂ ਪੂਰੀ ਤਰ੍ਹਾਂ ਟੁੱਟਿਆ ਜਾਪਦਾ ਹੈ। ਇਹ ਜਿੰਨਾ ਵਧੀਆ ਸਾਬਿਤ ਹੋ ਰਿਹਾ ਸੀ ਹੁਣ ਸ਼ਾਇਦ ਉਹਨਾਂ ਹੀ ਪਿੱਛੇ ਵੱਲ ਤੁਰ ਪਿਆ ਹੈ।  ਸ਼ਾਇਦ ਸਿਰਫ ਮਸਕ ਹੀ ਇੱਥੇ 5ਡੀ ਸ਼ਤਰੰਜ ਖੇਡ ਰਿਹਾ ਹੈ ਕਿਉਂਕਿ ਬਾਕੀਆਂ ਲਈ ਤਾਂ ਇਹ ਕੰਮ ਨਹੀਂ ਕਰ ਰਿਹਾ ਹੈ। ਦੂਜੇ ਉਪਭੋਗਤਾ ਨੇ ਲਿਖਿਆ ਕਿ ਅਸੀਂ ਤਾਂ ਇਸ ਦੀ ਪ੍ਰਤਿਭਾ ਨੂੰ ਸਮਝਣ ਵਿੱਚ ਹੀ ਅਸਮਰੱਥ ਹਾਂ। ਉਹਨਾਂ ਨੇ ਕਿਹਾ ਕਿ ਜੇਕਰ ਇੱਦਾ ਹੀ ਚੱਲਦਾ ਰਿਹਾ ਤਾਂ ਜਲਦ ਹੀ ਲੋਕ ਐਕਸ  ਤੋਂ ਕਿਨਾਰਾ ਕਰ ਲੈਣਗੇ। ਕਿਉਂਕਿ ਉਹਨਾਂ ਨੂੰ ਹੋਰ ਵਧੀਆ ਵਿਕਲਪ ਮਿਲ ਜਾਂਦੇ ਹਨ ਜਿੱਥੇ ਇੰਨੀਆਂ ਦਿੱਕਤਾਂ ਵੀ ਨਹੀਂ ਹੁੰਦੀਆਂ ਹਨ।