X: ਐਕਸ ਤੇ ਲਾਈਕ ਕਰਨ, ਜਵਾਬ ਦੇਣ ਅਤੇ ਦੁਬਾਰਾ ਪੋਸਟ ਕਰਨ ਦੇਣੀ ਪਵੇਗੀ ਕੀਮਤ

X: ਸੋਸ਼ਲ ਮੀਡੀਆ ਸਾਈਟ ਐਕਸ ਜੋ ਪਹਿਲਾਂ ਟਵਿੱਟਰ ਦੇ ਨਾਮ ਤੋਂ ਜਾਣੀ ਜਾਂਦੀ ਸੀ, ਹੁਣ ਮੁਫਤ ਸੇਵਾਵਾਂ ਨਹੀਂ ਦੇਵੇਗਈ। ਐਕਸ ਨੇ ਕਿਹਾ ਕਿ ਐਕਸਚੇਂਜ ਰੇਟ ਦੇ ਆਧਾਰ ਤੇ ਫ਼ੀਸ (Charge) ਵਸੂਲੀ ਜਾਵੇਗੀ। ਜੋ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਵੱਖ-ਵੱਖ ਹੋਵੇਗੀ। ਇਸ ਲਈ ਇੱਕ ਪੱਕੀ ਕੀਮਤ ਨਿਰਧਾਰਿਤ ਨਹੀਂ ਕੀਤੀ ਗਈ ਹੈ। ਹਾਲਾਂਕਿ ਫੀਸ ਸਾਲਾਨਾ ਵਸੂਲੀ […]

Share:

X: ਸੋਸ਼ਲ ਮੀਡੀਆ ਸਾਈਟ ਐਕਸ ਜੋ ਪਹਿਲਾਂ ਟਵਿੱਟਰ ਦੇ ਨਾਮ ਤੋਂ ਜਾਣੀ ਜਾਂਦੀ ਸੀ, ਹੁਣ ਮੁਫਤ ਸੇਵਾਵਾਂ ਨਹੀਂ ਦੇਵੇਗਈ। ਐਕਸ ਨੇ ਕਿਹਾ ਕਿ ਐਕਸਚੇਂਜ ਰੇਟ ਦੇ ਆਧਾਰ ਤੇ ਫ਼ੀਸ (Charge) ਵਸੂਲੀ ਜਾਵੇਗੀ। ਜੋ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਵੱਖ-ਵੱਖ ਹੋਵੇਗੀ। ਇਸ ਲਈ ਇੱਕ ਪੱਕੀ ਕੀਮਤ ਨਿਰਧਾਰਿਤ ਨਹੀਂ ਕੀਤੀ ਗਈ ਹੈ। ਹਾਲਾਂਕਿ ਫੀਸ ਸਾਲਾਨਾ ਵਸੂਲੀ ਜਾਵੇਗੀ। ਇਸ ਲਈ ਹਰ ਮਹੀਨੇ ਤੁਹਾਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਸੋਸ਼ਲ ਮੀਡੀਆ ਪਲੇਟਫਾਰਮ X ਨੇ ਮੰਗਲਵਾਰ ਨੂੰ ਕਿਹਾ ਕਿ ਇਹ ਇੱਕ ਨਵੇਂ ਸਬਸਕ੍ਰਿਪਸ਼ਨ ਮਾਡਲ ਦੀ ਜਾਂਚ ਕਰੇਗਾ। ਜਿਸ ਦੇ ਤਹਿਤ ਇਹ ਮੂਲ ਵਿਸ਼ੇਸ਼ਤਾਵਾਂ ਲਈ 1ਡਾਲਰ ਦੇ ਰੂਪ ਵਿੱਚ ਸਾਲਾਨਾ ਫੀਸ (Charge) ਵਸੂਲੇਗਾ। ਇਸ ਨਿਯਮ ਜਲਦ ਲਾਗੂ ਕੀਤੇ ਜਾਣਗੇ। ਜਿਸ ਬਾਰੇ ਐਕਸ ਤੇ ਪੂਰੀ ਜਾਣਕਾਰੀ ਜਾਰੀ ਕੀਤੀ ਜਾਵੇਗੀ। ਤਾਕਿ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। 

ਹੋਰ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੇ ਸੁੰਦਰ ਪਿਚਾਈ ਨਾਲ ਕੀਤੀ ਗੱਲਬਾਤ

ਲਾਈਕ, ਪੋਸਟ ਅਤੇ ਜਵਾਬ ਦੇਣ ਲਈ ਲਗੇਗੀ ਫੀਸ

ਨਵੀਂ ਸਬਸਕ੍ਰਿਪਸ਼ਨ ਜਿਸ ਨੂੰ ਬੌਟ ਕਿਹਾ ਜਾਂਦਾ ਹੈ ਪਲੇਟਫਾਰਮ ਦੇ ਵੈੱਬ ਸੰਸਕਰਣ ਤੇ ਲਾਈਕ, ਦੁਬਾਰਾ ਪੋਸਟ ਕਰਨ ਜਾਂ ਦੂਜੇ ਖਾਤਿਆਂ ਦੀਆਂ ਪੋਸਟਾਂ ਦਾ ਜਵਾਬ ਦੇਣ ਅਤੇ ਬੁੱਕਮਾਰਕਿੰਗ ਪੋਸਟਾਂ ਲਈ ਉਪਭੋਗਤਾਵਾਂ ਤੋਂ ਚਾਰਜ (Charge) ਲਵੇਗੀ। ਨਵੇਂ ਸਬਸਕ੍ਰਿਪਸ਼ਨ ਮਾਡਲ ਨੂੰ ਪੇਸ਼ ਕਰਨ ਦਾ ਉਦੇਸ਼ ਬੋਟਸ ਅਤੇ ਸਪੈਮਰਾਂ ਦਾ ਮੁਕਾਬਲਾ ਕਰਨਾ ਹੈ ।ਐਕਸ ਨੇ ਕਿਹਾ ਕਿ ਐਕਸਚੇਂਜ ਰੇਟ ਦੇ ਆਧਾਰ ਤੇ ਫ਼ੀਸ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਵੱਖ-ਵੱਖ ਹੋਵੇਗੀ। ਜਿਸ ਦਾ ਪੈਮਾਨਾ ਵੱਖ ਵੱਖ ਹੋਵੇਗਾ। ਇਸ ਦੀ ਸੂਚੀ ਜਲਦੀ ਜਾਰੀ ਕੀਤੀ ਜਾਵੇਗੀ।  ਫਿਲਹਾਲ ਇਹ ਭਾਰਤ ਵਿੱਚ ਲਾਗੂ ਹੋਵੇਗੀ ਜਾਂ ਨਹੀਂ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਕੁਝ ਦੇਸ਼ਾਂ ਵਿੱਚ ਸ਼ੁਰੂ ਕੀਤੀ ਜਾਵੇਗੀ। 

ਨਿਊਜ਼ੀਲੈਂਡ ਦੇ ਉਪਭੋਗਤਾਵਾਂ ਲਈ ਉਪਲਬਧ ਹੋਵੇਗੀ

ਐਕਸ ਨੇ ਜਾਣਕਾਰੀ ਦਿੱਤੀ ਕਿ ਨਵੀਂ ਪ੍ਰਕ੍ਰਿਆ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਦੇ ਉਪਭੋਗਤਾਵਾਂ ਲਈ ਉਪਲਬਧ ਹੋਵੇਗੀ। ਇਸ ਟੈਸਟ ਦੇ ਅੰਦਰ ਮੌਜੂਦਾ ਉਪਭੋਗਤਾ ਪ੍ਰਭਾਵਿਤ ਨਹੀਂ ਹੋਣਗੇ। ਪਰ ਨਵੇਂ ਉਪਭੋਗਤਾ ਜੋ ਐਕਸ ਨੂੰ ਸਬਸਕ੍ਰਾਈਬ ਨਹੀਂ ਕਰਨਾ ਚਾਹੁੰਦੇ ਹਨ। ਉਹ ਇਸ ਉੱਪਰ ਕਿਸੇ ਕਿਸਮ ਦੀ ਪ੍ਰਤੀਕ੍ਰਿਆ ਨਹੀਂ ਦੇ ਸਕਣਗੇ। ਅਰਥਾਤ ਨਾ ਉਹ ਕਿਸੇ ਪੋਸਟ ਨੂੰ ਲਾਈਕ ਕਰ ਸਕਣਗੇ। ਨਾ ਉਸਨੂੰ ਦੋਬਾਰਾ ਪੋਸਟ ਕਰ ਸਕਣਗੇ।  ਉਹ ਸਿਰਫ ਪੋਸਟਾਂ ਨੂੰ ਦੇਖ ਅਤੇ ਪੜ੍ਹ ਸਕਣਗੇ। ਪੋਸਟ ਦੇ ਨਾਲ ਨਾਲ ਉਹ ਵੀਡੀਓ ਵੀ ਦੇਖ ਸਕਣਗੇ ਅਤੇ ਖਾਤਿਆਂ ਨੂੰ ਫਾਲੋ ਕਰ ਸਕਣਗੇ। ਜੇਕਰ ਉਹਨਾਂ ਨੇ ਕਿਸੇ ਪੋਸਟ ਨੂੰ ਪਸੰਦ ਕਰਨਾ ਹੈ ਜਾਂ ਉਸ ਉੱਪਰ ਆਪਣੀ ਪ੍ਰਤੀਕ੍ਰਿਆ ਦੇਣੀ ਹੈ ਤਾਂ ਉਹਨਾਂ ਸਬਸਕ੍ਰਿਪਸ਼ਨ ਲੈਣੀ ਪਵੇਗੀ। ਜਿਸ ਲਈ ਉਹਨਾਂ ਨੂੰ ਫੀਸ (Charges) ਦੇਣੀ ਪਵੇਗੀ।