ਹਰਿਆਣਾ 'ਚ ਦੁਨੀਆ ਦਾ ਸਭ ਤੋਂ ਖਤਰਨਾਕ ਹਥਿਆਰ Carl Gustaf M4 ਹੋਵੇਗਾ ਤਿਆਰ

ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੌਰਜੇਨ ਜੋਹਾਨਸਨ ਨੇ ਕਿਹਾ ਕਿ ਅਸੀਂ Carl Gustaf M4 ਰਾਕੇਟ ਲਾਂਚਰ ਦੀ ਤਕਨੀਕ ਭਾਰਤ ਨੂੰ ਟ੍ਰਾਂਸਫਰ ਕਰਾਂਗੇ। ਭਾਰਤ ਵਿੱਚ ਪਹਿਲਾ ਹਥਿਆਰ ਸਾਲ 2024 ਵਿੱਚ ਤਿਆਰ ਹੋ ਜਾਵੇਗਾ। ਭਾਰਤੀ ਫੌਜ ਪਹਿਲਾਂ ਹੀ ਸਾਬ ਤੋਂ M4 ਵੇਰੀਐਂਟ ਆਰਡਰ ਕਰ ਚੁੱਕੀ ਹੈ। ਭਾਰਤ ਦੇ ਉਤਪਾਦਨ ਦਾ ਵੱਡਾ ਹਿੱਸਾ ਪਹਿਲਾਂ ਭਾਰਤੀ ਫੌਜ ਅਰਧ ਸੈਨਿਕ ਬਲਾਂ ਨੂੰ ਜਾਵੇਗਾ।

Share:


ਸਵੀਡਨ ਦੀ ਮਸ਼ਹੂਰ ਰੱਖਿਆ ਅਤੇ ਏਰੋਸਪੇਸ ਕੰਪਨੀ ਸਾਬ ਨੇ ਭਾਰਤ ਦੇ ਰੱਖਿਆ ਪ੍ਰੋਜੈਕਟਾਂ ਵਿੱਚ 100 ਪ੍ਰਤੀਸ਼ਤ ਵਿਦੇਸ਼ੀ ਸਿੱਧੇ ਨਿਵੇਸ਼ (FDI) ਲਈ ਮੰਜੂਰੀ ਪ੍ਰਾਪਤ ਕੀਤੀ ਹੈ। ਜਿਸ ਤੋਂ ਬਾਅਦ ਹਰਿਆਣਾ 'ਚ ਦੁਨੀਆ ਦਾ ਸਭ ਤੋਂ ਖਤਰਨਾਕ ਹਥਿਆਰ ਤਿਆਰ ਕੀਤਾ ਜਾਵੇਗਾ। ਇਸ ਹਥਿਆਰ ਦਾ ਨਾਂ Carl Gustaf M4 ਹੈ। ਇਹ ਇੱਕ ਅਜਿਹਾ ਹਥਿਆਰ ਹੈ ਜਿਸ ਤੋਂ ਕਈ ਤਰ੍ਹਾਂ ਦੇ ਗੋਲੇ ਦਾਗੇ ਜਾ ਸਕਦੇ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਕੰਪਨੀ ਹਰਿਆਣਾ ਵਿੱਚ ਆਪਣੀ ਫੈਕਟਰੀ ਸਥਾਪਤ ਕਰੇਗੀ।
10 ਤਰ੍ਹਾਂ ਦੇ ਹਥਿਆਰਾਂ ਨਾਲ ਹੋਵੇਗਾ ਲੈਸ

Carl Gustaf M4 ਨੂੰ 10 ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਕੀਤਾ ਜਾ ਸਕਦਾ ਹੈ। ਭਾਵ ਇੱਕ ਹਥਿਆਰ ਪ੍ਰਣਾਲੀ ਤੋਂ ਦੁਸ਼ਮਣ 'ਤੇ ਦਸ ਕਿਸਮ ਦੇ ਹਥਿਆਰਾਂ ਨਾਲ ਫਾਇਰ ਕੀਤੇ ਜਾ ਸਕਦੇ ਹਨ। ਜਿਵੇਂ ਐਂਟੀ ਪਰਸਨਲ HE ਅਤੇ ADM, ਸਪੋਰਟ ਵਾਰਹੈੱਡ ਜਿਵੇਂ ਸਮੋਕ, ਇਲਮ, ਹੀਟ, ਐਂਟੀ ਆਰਮਰ ਹੀਟ 551, 551C, 751।  ਇਸ ਤੋਂ ਇਲਾਵਾ ਮਲਟੀ ਰੋਲ ਐਂਟੀ ਸਟ੍ਰਕਚਰ ਵਾਰਹੈੱਡ ਵਿੱਚ ਏਐੱਸਐੱਮ 509, ਐੱਮਟੀ 756, ਐੱਚਈਡੀਪੀ 502, 502 ਆਰਐੱਸ ਜੀਨ੍ਹਾਂ ਦਾ ਭਾਰ 1.7 ਕਿਲੋਗ੍ਰਾਮ ਤੱਕ ਹੋ ਸਕਦਾ ਹੈ।
ਕਈ ਫਾਇਦੇ ਹੋਣਗੇ
ਜੇਕਰ ਇਸ ਹਥਿਆਰ ਭਾਰਤ 'ਚ ਬਣਾਇਆ ਜਾਵੇ ਤਾਂ ਕਈ ਫਾਇਦੇ ਹੋਣਗੇ। Carl Gustaf M4 ਇੱਕ ਰੀਕੋਇਲ ਰਹਿਤ ਰਾਈਫਲ ਹੈ। ਇਸ ਹਥਿਆਰ ਪ੍ਰਣਾਲੀ ਦਾ ਨਿਰਮਾਣ SAAB FFV ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਜਾਵੇਗਾ। ਇਹ ਕੰਪਨੀ ਪਹਿਲੀ ਵਾਰ ਸਵੀਡਨ ਤੋਂ ਬਾਹਰ ਕੋਈ ਨਿਰਮਾਣ ਯੂਨਿਟ ਸਥਾਪਤ ਕਰਨ ਜਾ ਰਹੀ ਹੈ।
ਇਸ ਹਥਿਆਰ ਦੇ ਚਾਰ ਰੂਪ
ਇਸ ਤੋਂ ਬਾਅਦ ਹਥਿਆਰਾਂ ਨੂੰ ਸਵੀਡਨ ਲਿਜਾਇਆ ਜਾਵੇਗਾ ਅਤੇ ਉਥੋਂ ਉਨ੍ਹਾਂ ਦਾ ਅੰਤਰਰਾਸ਼ਟਰੀ ਸੌਦਾ ਕੀਤਾ ਜਾਵੇਗਾ। Carl Gustaf M4 ਰਾਈਫਲ ਮੋਢੇ ਤੇ ਰੱਖ ਕੇ ਚਲਾਣ ਵਾਲਾ ਹਥਿਆਰ ਹੈ। ਇਸ ਦੇ ਚਾਰ ਰੂਪ ਹਨ। M1 ਨੂੰ 1946 ਵਿੱਚ ਬਣਾਇਆ ਗਿਆ ਸੀ।  M2 ਨੂੰ 1964 ਵਿੱਚ ਬਣਾਇਆ ਗਿਆ ਸੀ। M3 ਨੂੰ 1986 ਵਿੱਚ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ