ਵਟਸਐਪ ਯੂਜ਼ਰਸ ਨੂੰ ਐਪ ਅੰਦਰ ਸਟਿੱਕਰ ਬਣਾਉਣ ਦੀ ਇਜਾਜ਼ਤ ਦੇਵੇਗਾ

ਮਸ਼ਹੂਰ ਮੈਸੇਜਿੰਗ ਐਪ ਨਵੇਂ ਸਟਿੱਕਰ ਮੇਕਰ ਟੂਲ ‘ਤੇ ਕੰਮ ਕਰ ਰਹੀ ਹੈ। ਨਵੀਂ ਵਿਸ਼ੇਸ਼ਤਾ ਯੂਜਰ ਨੂੰ ਉਨ੍ਹਾਂ ਦੀਆਂ ਤਸਵੀਰਾਂ ਤੋਂ ਤੇਜ਼ੀ ਨਾਲ ਸਟਿੱਕਰ ਬਣਾਉਣ ਦੀ ਸਮਰੱਥਾ ਪ੍ਰਦਾਨ ਕਰੇਗੀ। ਇਹ ਵਿਸੇਸ਼ਤਾ ਆਈਓਐਸ 16 ਏਪੀਆਈ ਦੀ ਵਰਤੋਂ ਨਾਲ ਫੋਟੋ ‘ਚੋਂ ਕਿਸੇ ਵਿਸ਼ੇ ਨੂੰ ਸਕੈਨ ਕਰਨ ਲਈ ਕਰਦਾ ਹੈ ਅਤੇ ਫਿਰ ਇਹ ਇਸਨੂੰ ਐਪ ਦੁਆਰਾ ਆਪਣੇ ਆਪ ਹੀ […]

Share:

ਮਸ਼ਹੂਰ ਮੈਸੇਜਿੰਗ ਐਪ ਨਵੇਂ ਸਟਿੱਕਰ ਮੇਕਰ ਟੂਲ ‘ਤੇ ਕੰਮ ਕਰ ਰਹੀ ਹੈ। ਨਵੀਂ ਵਿਸ਼ੇਸ਼ਤਾ ਯੂਜਰ ਨੂੰ ਉਨ੍ਹਾਂ ਦੀਆਂ ਤਸਵੀਰਾਂ ਤੋਂ ਤੇਜ਼ੀ ਨਾਲ ਸਟਿੱਕਰ ਬਣਾਉਣ ਦੀ ਸਮਰੱਥਾ ਪ੍ਰਦਾਨ ਕਰੇਗੀ। ਇਹ ਵਿਸੇਸ਼ਤਾ ਆਈਓਐਸ 16 ਏਪੀਆਈ ਦੀ ਵਰਤੋਂ ਨਾਲ ਫੋਟੋ ‘ਚੋਂ ਕਿਸੇ ਵਿਸ਼ੇ ਨੂੰ ਸਕੈਨ ਕਰਨ ਲਈ ਕਰਦਾ ਹੈ ਅਤੇ ਫਿਰ ਇਹ ਇਸਨੂੰ ਐਪ ਦੁਆਰਾ ਆਪਣੇ ਆਪ ਹੀ ਸਟਿੱਕਰ ‘ਚ ਬਦਲ ਦਿੰਦਾ ਹੈ। ਇਸ ਨੂੰ ਐਪ ਦੇ ਆਗਾਮੀ ਅਪਡੇਟ ਵਿੱਚ ਜਾਰੀ ਕਰਨ ਦੀ ਯੋਜਨਾ ਹੈ।

ਵਟਸਐਪ ਨੇ ਹਾਲ ਹੀ ਵਿੱਚ ਚੈਟ ਲਾਕ ਵਿਸੇਸ਼ਤਾ ਨੂੰ ਪੇਸ਼ ਕੀਤਾ ਹੈ, ਜਿਸ ਨਾਲ ਯੂਜ਼ਰਾਂ ਨੂੰ ਇੱਕ ਪਾਸਵਰਡ ਨਾਲ ਨਿੱਜੀ ਚੈਟ ਸੁਰੱਖਿਅਤ ਕਰਨ ਦੀ ਇਜਾਜ਼ਤ ਮਿਲਦੀ ਹੈ। ਇਸ ਵਿਸ਼ੇਸ਼ਤਾ ਨਾਲ ਯੂਜਰ ਇੱਕ ਪਾਸਵਰਡ ਦੀ ਵਰਤੋਂ ਕਰਕੇ ਆਪਣੀ ਨਿੱਜੀ ਗੱਲਬਾਤ ਨੂੰ ਸੁਰੱਖਿਅਤ ਕਰ ਸਕਦੇ ਹਨ। ਜਦੋਂ ਇੱਕ ਚੈਟ ਲਾਕ ਹੁੰਦੀ ਹੈ ਤਾਂ ਨਵੇਂ ਸੁਨੇਹੇ ਪ੍ਰਾਪਤ ਕਰਨ ਵੇਲੇ ਭੇਜਣ ਵਾਲੇ ਦਾ ਨਾਮ ਅਤੇ ਸੰਦੇਸ਼ ਦਾ ਕੰਟੇਂਟ ਛਿਪਿਆ ਰਹਿੰਦਾ ਹੈ। ਲਾਕ ਕੀਤੀਆਂ ਚੈਟਾਂ ਨੂੰ ਮੁੱਖ ਚੈਟ ਸੂਚੀ ਤੋਂ ਹਟਾ ਕੇ ਇੱਕ ਵੱਖਰੇ ਫੋਲਡਰ ਵਿੱਚ ਵੀ ਇਕੱਠਾ ਕੀਤਾ ਜਾਂਦਾ ਹੈ। ਇਹਨਾਂ ਲੌਕ ਕੀਤੀਆਂ ਚੈਟਾਂ ਤੱਕ ਪਹੁੰਚ ਲਈ ਜਾਂ ਤਾਂ ਡਿਵਾਈਸ ਪਾਸਵਰਡ ਜਾਂ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੀ ਲੋੜ ਪੈਂਦੀ ਹੈ, ਜਿਵੇਂ ਕਿ ਫਿੰਗਰਪ੍ਰਿੰਟ ਸਕੈਨ।

ਵਿਸੇਸ਼ਤਾ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੈਟ ਸ਼ੇਅਰ ਐਕਸ਼ਨ ਸ਼ੀਟ ‘ਚ ‘ਨਵਾਂ ਸਟਿੱਕਰ’ ਵਿਕਲਪ ਦਿਖੇਗਾ। ਵਿਸ਼ੇਸ਼ਤਾ ’ਤੇ ਇਸ ਸਮੇਂ ਕੰਮ ਚੱਲ ਰਿਹਾ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵਿਸੇਸ਼ਤਾ ਕਿਵੇਂ ਕੰਮ ਕਰੇਗੀ।

ਭਾਵੇਂ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵੀਂ ਵਿਸ਼ੇਸ਼ਤਾ ਯੂਜ਼ਰਾਂ ਨੂੰ ਆਪਣੀ ਲਾਇਬ੍ਰੇਰੀ ਵਿੱਚੋਂ ਇੱਕ ਫੋਟੋ ਚੁਣਨ ਦੀ ਆਗਿਆ ਦੇਵੇਗੀ ਅਤੇ ਇਸਨੂੰ ਏਡਿੱਟ ਕਰਨ ਲਈ ਕੁਝ ਟੂਲਸ ਦੀ ਪੇਸ਼ਕਸ਼ ਕਰੇਗੀ, ਜਿਵੇਂ ਕਿ ਬੈਕਗ੍ਰਾਉਂਡ ਨੂੰ ਹਟਾਉਣ ਦੀ ਯੋਗਤਾ ਆਦਿ। ਵਟਸਐਪ ਦੇ ਅੰਦਰ ਸਟਿੱਕਰ ਬਣਾਉਣ ਲਈ ਇੱਕ ਟੂਲ ਹੋਣ ਕਰਕੇ ਯੂਜ਼ਰਾਂ ਨੂੰ ਹੁਣ ਅਜਿਹੀਆਂ ਥਰਡ-ਪਾਰਟੀ ਐਪਸ ਦੀ ਜਰੂਰਤ ਨਹੀਂ ਰਹੇਗੀ।

ਵਟਸਐਪ ‘ਤੇ ਆਪਣੀਆਂ ਚੈਟਾਂ ਨੂੰ ਲਾਕ ਕਰਨ ਦੀ ਵਰਤੋਂ ਕਿਵੇਂ ਕਰੀਏ?

1) ਉਸ ਸੰਪਰਕ ਜਾਂ ਗਰੁੱਪ ਦੇ ਨਾਮ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਲਾਕ ਕਰਨਾ ਚਾਹੁੰਦੇ ਹੋ।

2) ਸੰਪਰਕ ਵੇਰਵੇ ਵਾਲੇ ਪੰਨੇ ਦੇ ਹੇਠਾਂ ਚੈਟ ਲੌਕ ਵਿਕਲਪ ‘ਤੇ ਕਲਿੱਕ ਕਰੋ।

3) ਚੁਣੋ ਕਿ ਕੀ ਤੁਸੀਂ ਬਾਇਓਮੈਟ੍ਰਿਕ ਵੇਰਵਿਆਂ ਜਾਂ ਆਪਣੇ ਪਾਸਵਰਡ ਦੀ ਵਰਤੋਂ ਕਰਕੇ ਆਪਣੀ ਚੈਟ ਨੂੰ ਲਾਕ ਕਰਨਾ ਚਾਹੁੰਦੇ ਹੋ।

4) ਆਪਣਾ ਫ਼ੋਨ ਪਾਸਵਰਡ ਜਾਂ ਬਾਇਓਮੈਟ੍ਰਿਕ ਵੇਰਵੇ ਦਰਜ ਕਰੋ ਜੋ ਕਿ ਤੁਹਾਡੀਆਂ ਨਿੱਜੀ ਚੈਟ ਨੂੰ ਲਾਕ ਕਰ ਦੇਵੇਗਾ।