ਵਿਸ਼ਵ ਪੱਧਰ ’ਤੇ ਕਈ ਉਪਭੋਗਤਾਵਾਂ ਦੀ ਵਟਸਐਪ ਬੰਦ

ਇਕ ਆਊਟੇਜ ਟਰੈਕਿੰਗ ਵੈੱਬਸਾਈਟ ਦੇ ਅਨੁਸਾਰ, ਬੁੱਧਵਾਰ ਨੂੰ ਵਿਸ਼ਵ ਪੱਧਰ ਤੇ ਹਜ਼ਾਰਾਂ ਉਪਭੋਗਤਾਵਾਂ ਦੀ ਸੋਸ਼ਲ ਮੀਡੀਆ ਪਲੇਟਫਾਰਮ, ਵਟਸਐਪ ਬੰਦ ਹੋ ਗਈ ਸੀ। ਸੰਯੁਕਤ ਰਾਜ ਅਮਰੀਕਾ ਵਿੱਚ 26,000 ਤੋਂ ਵੱਧ ਲੋਕਾਂ ਨੇ ਵਟਸਐਪ ਐਪਲੀਕੇਸ਼ਨ ਦੀ ਮੈਸੇਜਿੰਗ ਸੇਵਾ ਦੇ ਬੰਦ ਹੋਣ ਦੀ ਰਿਪੋਰਟ ਕੀਤੀ। ਇਨ੍ਹਾਂ ਰਿਪੋਰਟਾਂ ਤੋਂ ਬਾਅਦ, ਮੈਟਾ ਮਲਕੀਅਤ ਵਾਲੇ ਪਲੇਟਫਾਰਮ ਨੇ ਕਿਹਾ ਕਿ ਉਹ ਇਸ […]

Share:

ਇਕ ਆਊਟੇਜ ਟਰੈਕਿੰਗ ਵੈੱਬਸਾਈਟ ਦੇ ਅਨੁਸਾਰ, ਬੁੱਧਵਾਰ ਨੂੰ ਵਿਸ਼ਵ ਪੱਧਰ ਤੇ ਹਜ਼ਾਰਾਂ ਉਪਭੋਗਤਾਵਾਂ ਦੀ ਸੋਸ਼ਲ ਮੀਡੀਆ ਪਲੇਟਫਾਰਮ, ਵਟਸਐਪ ਬੰਦ ਹੋ ਗਈ ਸੀ। ਸੰਯੁਕਤ ਰਾਜ ਅਮਰੀਕਾ ਵਿੱਚ 26,000 ਤੋਂ ਵੱਧ ਲੋਕਾਂ ਨੇ ਵਟਸਐਪ ਐਪਲੀਕੇਸ਼ਨ ਦੀ ਮੈਸੇਜਿੰਗ ਸੇਵਾ ਦੇ ਬੰਦ ਹੋਣ ਦੀ ਰਿਪੋਰਟ ਕੀਤੀ। ਇਨ੍ਹਾਂ ਰਿਪੋਰਟਾਂ ਤੋਂ ਬਾਅਦ, ਮੈਟਾ ਮਲਕੀਅਤ ਵਾਲੇ ਪਲੇਟਫਾਰਮ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਕੰਮ ਕਰ ਰਿਹਾ ਹੈ ਅਤੇ ਜਿੰਨੀ ਜਲਦੀ ਹੋ ਵਟਸਐਪ ਬੰਦ ਹੋਣ ਬਾਰੇ ਇੱਕ ਅਪਡੇਟ ਸਾਂਝਾ ਕਰੇਗਾ। 

ਮੈਟਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਇਹ ਜਾਣਕਾਰੀ ਦਿੱਤੀ ਕਿ ਉਹ ਇਸ ਮਸਲੇ ਨੂੰ ਹਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਟਸਐਪ ਪਲੇਟਫਾਰਮ ਨੇ ਆਪਣੇ ਟਵੀਟ ਵਿੱਚ ਕਿਹਾ, “ਅਸੀਂ ਵਟਸਐਪ ਨਾਲ ਕਨੈਕਟੀਵਿਟੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ ਅਤੇ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਇੱਥੇ ਅੱਪਡੇਟ ਕਰਾਂਗੇ।” ਹਾਲਾਕਿ ਕੁਝ ਘੰਟਿਆਂ ਬਾਅਦ, ਇਸ ਨੇ ਸਮੱਸਿਆ ਹੱਲ ਕਰ ਦਿੱਤੀ ਅਤੇ ਕਨੈਕਟੀਵਿਟੀ ਵਾਪਸ ਆ ਗਈ। ਵਟਸਐਪ ਨੇ ਕੁਛ ਦੇਰ ਬਾਦ ਇਕ ਹੋਰ ਟਵੀਟ ਕਰਕੇ ਕਿਹਾ “ਅਸੀਂ ਵਾਪਸ ਆ ਗਏ ਹਾਂ, ਤੁਸੀ ਹੁਣ ਖੁਸ਼ੀ ਨਾਲ ਗੱਲਬਾਤ ਕਰ ਸਕਦੇ ਹੋ।”