SPAM Massage ਭੇਜਣ ਵਾਲਿਆਂ 'ਤੇ Whatsapp ਹੋਇਆ ਸਖਤ, 75 ਲੱਖ ਖਾਤੇ ਬੈਨ

ਮੈਟਾ ਦੀ ਅਕਤੂਬਰ ਦੀ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ 1 ਤੋਂ 31 ਅਕਤੂਬਰ, 2023 ਦਰਮਿਆਨ ਕੁੱਲ 75 ਲੱਖ ਵਟਸਐਪ ਖਾਤਿਆਂ ਨੂੰ ਬੈਨ ਕੀਤਾ ਗਿਆ ਹੈ।

Share:

Whatsapp ਨੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੇ ਸਖਤੀ ਸ਼ੁਰੂ ਕਰ ਦਿੱਤੀ ਹੈ। Whatsapp ਵਲੋਂ ਪਿਛਲੇ ਦਿਨਾਂ ਵਿੱਚ 75 ਲੱਖ ਖਾਤੇ ਬੈਨ ਕਰ ਦਿੱਤੇ ਗਏ ਹਨ। ਇਹ ਖਾਤੇ ਲਗਾਤਾਰ SPAM Massage ਭੇਜ ਰਹੇ ਸੀ ਜਾਂ ਫਿਰ ਨਿਯਮਾਂ ਨੂੰ ਤੋੜ ਰਹੇ ਸਨ। ਨਵੇਂ ਆਈਟੀ ਐਕਟ ਤਹਿਤ Whatsapp ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ ਹੈ। ਮੇਟਾ ਦੀ ਅਕਤੂਬਰ ਦੀ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ 1 ਤੋਂ 31 ਅਕਤੂਬਰ, 2023 ਦਰਮਿਆਨ ਕੁੱਲ 75 ਲੱਖ ਵਟਸਐਪ ਖਾਤਿਆਂ ਨੂੰ ਬੈਨ ਕੀਤਾ ਗਿਆ ਹੈ। ਇਸ ਦੌਰਾਨ ਵਟਸਐਪ ਨੂੰ ਕਰੀਬ 9063 ਖਾਤਿਆਂ ਬਾਰੇ ਸ਼ਿਕਾਇਤਾਂ ਮਿਲੀਆਂ ਸਨ।

ਨਕਲੀ ਸੰਦੇਸ਼ ਭੇਜਣ ਵਾਲੇ ਖਾਤਿਆਂ 'ਤੇ ਵੀ ਪਾਬੰਦੀ ਲਗਾਈ

ਜਿਸ Whatsapp ਅਕਾਊਂਟ ਦੇ ਖਿਲਾਫ ਸ਼ਿਕਾਇਤ ਮਿਲੀ ਸੀ, ਜੇਕਰ ਜਾਂਚ 'ਚ ਦੋਸ਼ੀ ਪਾਇਆ ਜਾਂਦਾ ਹੈ, ਤਾਂ ਅਜਿਹੇ ਅਕਾਊਂਟ ਨੂੰ ਬੈਨ ਕਰ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਕਿਸੇ ਦੀ ਗੋਪਨੀਯਤਾ ਦੀ ਉਲੰਘਣਾ ਕੀਤੀ ਹੈ। ਭਾਰਤੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕਿਸੇ ਦੀਆਂ ਫੋਟੋਆਂ ਅਤੇ ਵੀਡੀਓਜ਼ ਦੀ ਦੁਰਵਰਤੋਂ ਕੀਤੀ ਗਈ ਹੈ ਜਾਂ ਜੇਕਰ ਅਸ਼ਲੀਲ ਸਮੱਗਰੀ ਦਾ ਪ੍ਰਚਾਰ ਕੀਤਾ ਜਾਂਦਾ ਹੈ, ਤਾਂ ਅਜਿਹੇ ਖਾਤੇ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਨਕਲੀ ਸੰਦੇਸ਼ ਭੇਜਣ ਵਾਲੇ ਖਾਤਿਆਂ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਇਹ ਵੀ ਪੜ੍ਹੋ