ਉਸ ਵਿਗਿਆਨੀ ਨੂੰ ਮਿਲੋ ਜੋ ਮੰਗਲ ‘ਤੇ ਇਕ ਸਾਲ ਬਿਤਾਵੇਗੀ

ਕੈਨੇਡੀਅਨ ਜੀਵ-ਵਿਗਿਆਨੀ ਕੈਲੀ ਹੈਸਟਨ ਲਈ ਮੰਗਲ ਗ੍ਰਹਿ ‘ਤੇ ਰਹਿਣਾ ਕੋਈ ਬਚਪਨ ਦਾ ਸੁਪਨਾ ਨਾ ਸਹੀ, ਪਰ ਹੁਣ ਉਹ ਜਲਦੀ ਹੀ ਇਸ ਦੀ ਤਿਆਰੀ ਵਿਚ ਇਕ ਸਾਲ ਬਿਤਾਉਣ ਵਾਲੀ ਹੈ। 52 ਸਾਲਾ ਵਿਗਿਆਨੀ ਨੇ ਏਐਫਪੀ ਨੂੰ ਦੱਸਿਆ ਕਿ ਅਸੀਂ ਸਿਰਫ ਉਥੇ ਰਹਿਣ ਦੀ ਨਕਲ ਕਰਨ ਜਾ ਰਹੇ ਹਾਂ ਕਿਉਂਕਿ ਲਾਲ ਗ੍ਰਹਿ ‘ਤੇ ਲੰਬੇ ਸਮੇਂ ਲਈ ਠਹਿਰਨ […]

Share:

ਕੈਨੇਡੀਅਨ ਜੀਵ-ਵਿਗਿਆਨੀ ਕੈਲੀ ਹੈਸਟਨ ਲਈ ਮੰਗਲ ਗ੍ਰਹਿ ‘ਤੇ ਰਹਿਣਾ ਕੋਈ ਬਚਪਨ ਦਾ ਸੁਪਨਾ ਨਾ ਸਹੀ, ਪਰ ਹੁਣ ਉਹ ਜਲਦੀ ਹੀ ਇਸ ਦੀ ਤਿਆਰੀ ਵਿਚ ਇਕ ਸਾਲ ਬਿਤਾਉਣ ਵਾਲੀ ਹੈ। 52 ਸਾਲਾ ਵਿਗਿਆਨੀ ਨੇ ਏਐਫਪੀ ਨੂੰ ਦੱਸਿਆ ਕਿ ਅਸੀਂ ਸਿਰਫ ਉਥੇ ਰਹਿਣ ਦੀ ਨਕਲ ਕਰਨ ਜਾ ਰਹੇ ਹਾਂ ਕਿਉਂਕਿ ਲਾਲ ਗ੍ਰਹਿ ‘ਤੇ ਲੰਬੇ ਸਮੇਂ ਲਈ ਠਹਿਰਨ ਵਾਸਤੇ ਇਸ ਨਕਲ ਅਭਿਆਸ ਵਿੱਚ ਭਾਗ ਲੈਣਾ ਜਰੂਰੀ ਹੈ।

ਜੂਨ ਦੇ ਅੰਤ ਵਿੱਚ, ਉਹ ਹਿਊਸਟਨ, ਟੈਕਸਾਸ ਵਿੱਚ ਮੰਗਲ ਗ੍ਰਹਿ ਦੇ ਹੂਬਹੁ ਨਿਵਾਸ ਸਥਾਨ ਵਿੱਚ ਕਦਮ ਰੱਖਣ ਵਾਲੇ ਚਾਰ ਵਲੰਟੀਅਰਾਂ ਵਿੱਚੋਂ ਇੱਕ ਹੋਵੇਗੀ ਜਿਹੜੇ ਕਿ ਅਗਲੇ 12 ਮਹੀਨਿਆਂ ਲਈ ਇਸ ਘਰ ਵਿੱਚ ਰਹਿਣਗੇ।

ਨਾਸਾ ਇਸ ਲੰਬੇ ਸਮੇਂ ਦੇ ਭਵਿੱਖ ਵਾਲੇ ਅਸਲ ਮਿਸ਼ਨ ਤੋਂ ਪਹਿਲਾਂ, ਅਲੱਗ-ਥਲੱਗ ਅਤੇ ਸੀਮਤ ਵਾਤਾਵਰਣ ਵਿੱਚ ਚਾਲਕ ਦਲ ਦੇ ਵਿਵਹਾਰ ਦਾ ਮੁਲਾਂਕਣ ਕਰਨਾ ਸੰਭਵ ਬਣਾਵੇਗੀ। ਇਸ ਵਿੱਚ ਭਾਗੀਦਾਰਾਂ ਨੂੰ ਸਾਜ਼ੋ-ਸਾਮਾਨ ਦੀ ਵਿਫਲਤਾ ਸਮੇਤਪਾਣੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੋਵੇਗਾ।

ਰਿਹਾਇਸ਼ ਨੂੰ ਮਾਰਸ ਡੂਨ ਅਲਫ਼ਾ ਕਿਹਾ ਜਾਂਦਾ ਹੈ, ਜੋ ਇੱਕ 3D ਪ੍ਰਿੰਟਿਡ 1,700 ਵਰਗ-ਫੁੱਟ (160 ਵਰਗ-ਮੀਟਰ) ਦੀ ਫੈਸਿਲਿਟੀ ਹੈ, ਇਸ ਵਿੱਚ ਬੈੱਡਰੂਮ, ਇੱਕ ਜਿੰਮ ਅਤੇ ਸਾਂਝੇ ਖੇਤਰਾਂ ਸਮੇਤ ਭੋਜਨ ਉਗਾਉਣ ਲਈ ਇੱਕ ਲੰਬਾ ਫਾਰਮ ਵੀ ਹੈ। ਇਹ ਖੇਤਰ, ਜੋ ਕਿ ਇੱਕ ਏਅਰਲਾਕ ਦੁਆਰਾ ਵੱਖ ਕੀਤਾ ਗਿਆ ਹੈ, ਲਾਲ ਰੇਤ ਨਾਲ ਭਰਿਆ ਹੋਇਆ ਹੈ।

ਨਿਵਾਸ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਿਊਸਟਨ ਵਿੱਚ ਇੱਕ ਮਹੀਨੇ ਦੀ ਸਿਖਲਾਈ ਦੀ ਯੋਜਨਾ ਬਣਾਈ ਗਈ ਹੈ। ਇਸ ਵਿੱਚ ਉਹਨਾਂ ਸਥਿਤੀਆਂ ਲਈ ਪ੍ਰਕਿਰਿਆਵਾਂ ਦੀ ਇੱਕ ਪੂਰੀ ਲੜੀ ਤਿਆਰ ਕੀਤੀ ਗਈ ਹੈ ਜਿਹਨਾਂ ਨੂੰ ਚਾਲਕ ਦਲ ਦੁਆਰਾ ਖੁਦ ਸੰਭਾਲਿਆ ਜਾ ਸਕਦਾ ਹੈ।

ਇਕਾਂਤਵਾਸ

ਉਹ ਸਿਰਫ਼ ਈਮੇਲ ਜਾਂ ਵੀਡੀਓਜ਼ ਰਾਹੀਂ ਨਿਯਮਤ ਸੰਪਰਕ ਵਿੱਚ ਰਹਿਣ ਦੇ ਯੋਗ ਹੋਵੇਗੀ ਪਰ ਇਸ ਮਿਆਦ ਵਿੱਚ ਲਾਈਵ ਨਹੀਂ ਹੋ ਸਕੇਗੀ।

ਕੁਝ ਬਿਮਾਰੀਆਂ ਲਈ ਸਟੈਮ ਸੈੱਲ ਇਲਾਜ ਵਿਕਸਿਤ ਕਰਨ ਦੇ ਖੇਤਰ ਵਿੱਚ ਮਾਹਰ ਨੇ ਹਾਲ ਹੀ ਦੇ ਸਾਲਾਂ ਵਿੱਚ ਕੈਲੀਫੋਰਨੀਆ ਵਿੱਚ ਸਟਾਰਟ ਅੱਪਸ ਲਈ ਕੰਮ ਕੀਤਾ ਹੈ, ਜਿੱਥੇ ਉਸਨੇ ਪੜ੍ਹਾਈ ਵੀ ਕੀਤੀ ਸੀ।

ਇਹ ਮਿਸ਼ਨ ਨਾਸਾ ਦੁਆਰਾ ਯੋਜਨਾਬੱਧ ਕੀਤੀਆਂ ਤਿੰਨ ਲੜੀਆਂ ਵਿੱਚੋਂ ਪਹਿਲਾ ਹੈ, ਜਿਸਨੂੰ ਸੀਐਚਏਪੀਈਏ (ਕਰੂ ਹੈਲਥ ਐਂਡ ਪਰਫਾਰਮੈਂਸ ਐਕਸਪਲੋਰੇਸ਼ਨ ਐਨਾਲਾਗ) ਸਿਰਲੇਖ ਹੇਠ ਸੰਗਠਿਤ ਕੀਤਾ ਗਿਆ ਹੈ।

ਆਪਣੇ ਆਰਟੇਮਿਸ ਪ੍ਰੋਗਰਾਮ ਦੇ ਤਹਿਤ, ਅਮਰੀਕਾ ਨੇ 2030 ਦੇ ਦਹਾਕੇ ਦੇ ਅੰਤ ਵਿੱਚ, ਮੰਗਲ ਦੀ ਯਾਤਰਾ ਨੂੰ ਤਿਆਰ ਕਰਨ ਵਿੱਚ ਮਦਦ ਕਰਨ ਲਈ ਲੰਬੇ ਸਮੇਂ ਤੱਕ ਉੱਥੇ ਕਿਵੇਂ ਰਹਿਣਾ ਹੈ, ਸਿੱਖਣ ਲਈ ਮਨੁੱਖਾਂ ਨੂੰ ਚੰਦਰਮਾ ‘ਤੇ ਵਾਪਸ ਭੇਜਣ ਦੀ ਯੋਜਨਾ ਬਣਾਈ ਹੈ।