ਆਉਣ ਵਾਲਾ ਗੇਮਿੰਗ ਦਾ ਬਾਦਸ਼ਾਹ, Asus ROG Phone 8 ਸੀਰੀਜ ਇਸ ਦਿਨ ਹੋਵੇਗੀ ਲਾਂਚ !

Asus ROG Phone 8 ਅਤੇ ROG Phone 8 Pro ਨੂੰ ਇਸ ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਵਾਂ ਨੂੰ ਐਂਡਰਾਇਡ 14 'ਤੇ ਆਧਾਰਿਤ ROG UI 'ਤੇ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ 6.78 ਇੰਚ ਦੀ ਫੁੱਲ HD ਪਲੱਸ AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ। 

Share:

ਟੈਕਨੋਲਜੀ ਨਿਊਜ। Asus ਕੰਪਨੀ ਭਾਰਤ 'ਚ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣੀ X ਪੋਸਟ ਦੇ ਜ਼ਰੀਏ ਦੱਸਿਆ ਹੈ ਕਿ ਕੰਪਨੀ ਆਪਣੀ ਨਵੀਂ ਪੀੜ੍ਹੀ ਦੇ ਫਲੈਗਸ਼ਿਪ ਗੇਮਿੰਗ ਫੋਨ ਲਾਈਨਅੱਪ ROG Phone 8 ਨੂੰ ਲਾਂਚ ਕਰਨ ਜਾ ਰਹੀ ਹੈ। ਇਹ ਨਵੀਂ ਸੀਰੀਜ਼ 8 ਜਨਵਰੀ ਨੂੰ ਲਾਂਚ ਹੋਵੇਗੀ।

ਇਸ ਨੂੰ ਭਾਰਤੀ ਸਮੇਂ ਅਨੁਸਾਰ 9 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਨੂੰ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (CES) 2024 ਦੌਰਾਨ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਕਿਹੜੇ-ਕਿਹੜੇ ਫੀਚਰ ਹੋਣਗੇ ਆਓ ਜਾਣਦੇ ਹਾਂ 

Asus ROG Phone 8 ਤੇ ਸੰਭਾਵਿਤ ਫੀਚਰ 

Asus ROG Phone 8 ਅਤੇ ROG Phone 8 Pro ਨੂੰ ਇਸ ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਵਾਂ ਨੂੰ ਐਂਡਰਾਇਡ 14 'ਤੇ ਆਧਾਰਿਤ ROG UI 'ਤੇ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ 6.78 ਇੰਚ ਦੀ ਫੁੱਲ HD ਪਲੱਸ AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਨੂੰ HDR10 ਸਪੋਰਟ ਅਤੇ 165 Hz ਤੱਕ ਰਿਫਰੈਸ਼ ਰੇਟ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਜ਼ਿਆਦਾ ਰੈਮ ਅਤੇ ਸਟੋਰੇਜ ਦਾ ਸੁਮੇਲ ਹੋਵੇਗਾ ਬਹੁਤ ਪਾਵਰਫੁੱਲ 

ਰੈਮ ਅਤੇ ਸਟੋਰੇਜ ਦੀ ਗੱਲ ਕਰੀਏ ਤਾਂ ਇਸ 'ਚ 24 ਜੀਬੀ ਰੈਮ ਅਤੇ 1 ਜੀਬੀ ਤੱਕ ਸਟੋਰੇਜ ਦਿੱਤੀ ਜਾ ਸਕਦੀ ਹੈ। ਜੇਕਰ ਦੇਖਿਆ ਜਾਵੇ ਤਾਂ ਇੰਨੀ ਜ਼ਿਆਦਾ ਰੈਮ ਅਤੇ ਸਟੋਰੇਜ ਦਾ ਸੁਮੇਲ ਬਹੁਤ ਪਾਵਰਫੁੱਲ ਹੋਵੇਗਾ। Asus ROG Phone 8 Pro ਦੀ ਗੱਲ ਕਰੀਏ ਤਾਂ ਇਸ ਵਿੱਚ 50 ਮੈਗਾਪਿਕਸਲ ਦਾ Sony IMX890 ਪ੍ਰਾਇਮਰੀ ਸੈਂਸਰ ਦਿੱਤਾ ਜਾ ਸਕਦਾ ਹੈ। ਹੋਰ 13 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਦਿੱਤਾ ਜਾ ਸਕਦਾ ਹੈ। ਇਸ 'ਚ 32 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਵੀ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ।

Asus ROG Phone 8 ਸੀਰੀਜ਼ ਦੇ ਮਾਡਲਾਂ ਨੂੰ 5500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ ਕਿ ਕਵਿੱਕ ਚਾਰਜ 5.0 ਅਤੇ PD ਚਾਰਜਿੰਗ ਸਪੋਰਟ ਨਾਲ ਪੇਸ਼ ਕੀਤੀ ਜਾ ਸਕਦੀ ਹੈ। ਇਸ ਨੂੰ IP68 ਰੇਟਿੰਗ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਜੋ ਇਸ ਨੂੰ ਡਸਟ ਅਤੇ ਸਪਲੈਸ਼ ਰੋਧਕ ਬਣਾਵੇਗੀ।

Asus ROG Phone 8 ਦੀ ਸੰਭਾਵਿਤ ਕੀਮਤ 
Asus ROG Phone 8 ਭਾਰਤ 'ਚ ਲਗਭਗ 80 ਹਜ਼ਾਰ ਰੁਪਏ 'ਚ ਲਾਂਚ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ Asus ROG Phone 7 ਨੂੰ 13 ਅਪ੍ਰੈਲ 2023 ਨੂੰ ਲਾਂਚ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤੀ ਕੀਮਤ 74,999 ਰੁਪਏ ਸੀ।

ਇਹ ਵੀ ਪੜ੍ਹੋ