Social Media 'ਤੇ ਸਖ਼ਤ ਹੋਈ ਸਰਕਾਰ, 36 ਹਜ਼ਾਰ ਲਿੰਕ ਤੇ ਪੋਸਟਾਂ Block

ਸੋਸ਼ਲ ਮੀਡੀਆ ਅਤੇ ਵੈੱਬਸਾਈਟਾਂ ਉਪਰ ਨਿਗਰਾਨੀ ਰੱਖੀ ਜਾ ਰਹੀ ਹੈ।  ਹਾਲ ਹੀ 'ਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਕਈ ਵੈੱਬਸਾਈਟਾਂ ਨੂੰ ਵੀ ਬੰਦ ਕੀਤਾ। 

Share:

ਟੈਕਨਾਲੋਜੀ ਦੇ ਇਸ ਯੁੱਗ ਵਿੱਚ ਸੋਸ਼ਲ ਮੀਡੀਆ ਦੀ ਭਰਪੂਰ ਵਰਤੋਂ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਨੇ ਜਿੱਥੇ ਸਾਡੀ ਜ਼ਿੰਦਗੀ ਨੂੰ ਕਈ ਤਰੀਕਿਆਂ ਨਾਲ ਆਸਾਨ ਅਤੇ ਸਰਲ ਬਣਾਇਆ ਹੈ, ਉੱਥੇ ਇਸਨੇ ਕਈ ਖ਼ਤਰੇ ਵੀ ਪੈਦਾ ਕੀਤੇ ਹਨ। ਇਹੀ ਕਾਰਨ ਹੈ ਕਿ ਸਰਕਾਰ ਹੁਣ ਸੋਸ਼ਲ ਮੀਡੀਆ 'ਤੇ ਨਜ਼ਰ ਰੱਖ ਰਹੀ ਹੈ ਅਤੇ ਅਜਿਹੀਆਂ ਪੋਸਟਾਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜੋ ਦੂਜੇ ਉਪਭੋਗਤਾਵਾਂ ਅਤੇ ਸਮਾਜ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਹਜ਼ਾਰ ਪੋਸਟਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਨ੍ਹਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। 

ਸੰਸਦ 'ਚ ਮੰਤਰੀ ਨੇ ਦਿੱਤੀ ਜਾਣਕਾਰੀ 

ਸਰਕਾਰ ਵੱਲੋਂ ਹਟਾਈਆਂ ਪੋਸਟਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪੋਸਟ ਕੀਤਾ ਗਿਆ ਸੀ। ਡਿਲੀਟ ਕੀਤੀਆਂ ਗਈਆਂ ਜ਼ਿਆਦਾਤਰ ਪੋਸਟਾਂ ਐਕਸ (ਟਵਿੱਟਰ) ਨਾਲ ਸਬੰਧਤ ਸਨ।  ਸੋਸ਼ਲ ਮੀਡੀਆ 'ਤੇ ਚੁੱਕੇ ਗਏ ਇਸ ਕਦਮ ਦੀ ਜਾਣਕਾਰੀ ਸੰਸਦ 'ਚ ਇੱਕ ਆਗੂ ਨੇ ਦਿੱਤੀ।  ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਕਰੀਬ 36,838 ਪੋਸਟਾਂ ਨੂੰ ਬਲਾਕ ਕੀਤਾ ਗਿਆ ਹੈ। ਇਹ ਕਦਮ ਇਲੈਕਟ੍ਰਾਨਿਕਸ ਅਤੇ ਸੂਚਨਾ ਮੰਤਰਾਲੇ ਨੇ ਚੁੱਕਿਆ ਹੈ। ਇਹ ਸਾਰੀਆਂ ਪੋਸਟਾਂ 2018 ਤੋਂ ਅਕਤੂਬਰ 2023 ਦਰਮਿਆਨ ਹਟਾਈਆਂ ਗਈਆਂ। ਆਈ.ਟੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸੰਸਦ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਜਾਣਕਾਰੀ ਕੇਰਲ ਦੇ ਸੰਸਦ ਮੈਂਬਰ ਬ੍ਰਿਟਾਸ ਦੇ ਸਵਾਲ ਦੇ ਜਵਾਬ 'ਚ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕੋਰੋਨਾ ਕਾਲ ਸਮੇਂ ਸਾਲ 2020 'ਚ ਹੀ ਜ਼ਿਆਦਾਤਰ ਪੋਸਟਾਂ ਅਤੇ ਯੂਆਰਐਲ ਨੂੰ ਹਟਾ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਆਨਲਾਈਨ ਧੋਖਾਧੜੀ ਅਤੇ ਘੁਟਾਲੇ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਹੁਣ ਸਖਤੀ ਨਾਲ ਨਜ਼ਰਸਾਨੀ ਕਰ ਰਹੀ ਹੈ। ਸੋਸ਼ਲ ਮੀਡੀਆ ਅਤੇ ਵੈੱਬਸਾਈਟਾਂ ਉਪਰ ਨਿਗਰਾਨੀ ਰੱਖੀ ਜਾ ਰਹੀ ਹੈ।  ਹਾਲ ਹੀ 'ਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਕਈ ਵੈੱਬਸਾਈਟਾਂ ਨੂੰ ਵੀ ਬੰਦ ਕੀਤਾ। 

ਇਹ ਵੀ ਪੜ੍ਹੋ