ਜਨਰੇਟਿਵ ਏ.ਆਈ ਤੇਜ਼ੀ ਨਾਲ ਵਿਕਾਸ ਵੱਲ ਵਧ ਰਹੀ ਹੈ

ਅੱਜ ਦਾ ਦੌਰ ਤਕਨੀਕ ਦਾ ਦੌਰ ਹੈ। ਤਕਨੀਕੀ ਕੰਪਨੀਆਂ ਜਿੰਨੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ, ਸ਼ਾਇਦ ਹੀ ਕੋਈ ਦੂਜ਼ਾ ਸੈਕਟਰ ਅੱਜ ਇੰਨੀ ਤੇਜੀ ਨਾਲ ਤਰੱਕੀ ਕਰ ਰਿਹਾ ਹੋਵੇਗਾ। ਇਸ ਤੋਂ ਬਾਵਜੂਦ ਜੋ ਅੱਜ ਕੱਲ ਸਭ ਤੋਂ ਜਿਆਦਾ ਤਰੱਕੀ ਦੇ ਰਾਹ ਤੇ ਹੈ ਉਹ ਹੈ ਆਰਟੀਫਿਸ਼ਿਅਲ ਇੰਟੈਲੀਜੈਂਸ। ਹਰ ਚੀਜ਼, ਕੰਮ ਨੂੰ ਸੌਖੇ ਢੰਗ ਨਾਲ ਪੂਰਾ […]

Share:

ਅੱਜ ਦਾ ਦੌਰ ਤਕਨੀਕ ਦਾ ਦੌਰ ਹੈ। ਤਕਨੀਕੀ ਕੰਪਨੀਆਂ ਜਿੰਨੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ, ਸ਼ਾਇਦ ਹੀ ਕੋਈ ਦੂਜ਼ਾ ਸੈਕਟਰ ਅੱਜ ਇੰਨੀ ਤੇਜੀ ਨਾਲ ਤਰੱਕੀ ਕਰ ਰਿਹਾ ਹੋਵੇਗਾ। ਇਸ ਤੋਂ ਬਾਵਜੂਦ ਜੋ ਅੱਜ ਕੱਲ ਸਭ ਤੋਂ ਜਿਆਦਾ ਤਰੱਕੀ ਦੇ ਰਾਹ ਤੇ ਹੈ ਉਹ ਹੈ ਆਰਟੀਫਿਸ਼ਿਅਲ ਇੰਟੈਲੀਜੈਂਸ। ਹਰ ਚੀਜ਼, ਕੰਮ ਨੂੰ ਸੌਖੇ ਢੰਗ ਨਾਲ ਪੂਰਾ ਕਰਨ ਲਈ ਇਸਤੇਮਾਲ ਹੋਣ ਵਾਲੀ ਆਰਟੀਫਿਸ਼ਿਅਲ ਇੰਟੈਲੀਜੈਂਸ 21ਵੀਂ ਸਦੀ ਦਾ ਕਰਿਸ਼ਮਾ ਸਾਬਿਤ ਹੋ ਰਹੀ ਹੈ। ਗੂਗਲ ਅਤੇ ਮੈਟਾ ਵਰਗੀਆਂ ਕੰਪਨੀਆਂ ਦੇ ਬਾਵਜੂਦ, ਏਆਈ ਤਕਨੀਕ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੱਕ ਪਾਸੇ ਜਿੱਥੇ ਏਆਈ ਸਾਡੀ ਜਿੰਦਗੀ ਨੂੰ ਸੌਖਾ ਬਣਾਉਣ ਦਾ ਕੰਮ ਕਰਦੀ ਹੈ, ਉੱਥੇ ਹੀ ਦੂਜ਼ੇ ਪਾਸੇ ਇਸ ਦੇ ਨਿਯਮ ਅਤੇ ਨੈਤਿਕ ਵਿਚਾਰ ਚਿੰਤਾ ਦਾ ਮਾਹੌਲ ਵੀ ਬਣਾ ਰਹੇ ਹਨ। ਸੁੱਖ ਅਤੇ ਸੁਵਿਧਾ ਦੇਣ ਵਾਲੀ ਏਆਈ ਸਾਡੇ ਲਈ ਨੁਕਸਾਨ ਜਾਂ ਦੁੱਖ ਦੇਣ ਵਾਲੀ ਤਾਂ ਸਾਬਿਤ ਨਹੀਂ ਹੋਵੇਗੀ, ਇਸ ਗੱਲ ਨੂੰ ਲੈਕੇ ਵੀ ਮਾਹਿਰਾਂ ਵਿੱਚ ਚਿੰਤਾ ਬਣੀ ਹੋਈ ਹੈ। 

ਅਸੀਂ ਲਗਭਗ ਉਸ ਮੁਕਾਮ ਨੂੰ ਹਾਸਿਲ ਕਰਨ ਵਾਲੇ ਹਾਂ ਜੋਂ ਨਕਲੀ ਬੁੱਧੀ ਨਾਲ ਹਰ ਅਸੰਭਵ ਕੰਮ ਵੀ ਕਰ ਸਕਦਾ ਹੈ। ਜੋ ਜਨਰੇਵਿਟ ਏਆਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਰ ਇਹ ਜਨਰੇਟਿਵ ਏਆਈ ਸਾਡੇ ਲਈ ਕਿੰਨੀ ਚੰਗੀ ਅਤੇ ਕਿੰਨੀ ਖਤਰਨਾਕ ਸਾਬਿਤ ਹੋ ਸਕਦੀ ਹੈ ਇਸ ਦਾ ਅੰਦਾਜਾ ਹਜੇ ਲਗਾਉਣਾ ਥੋੜਾ ਔਖਾ ਹੈ। ਪਰ ਕਿਆਸ ਲਗਾਏ ਜਾ ਰਹੇ ਹਨ ਕਿ ਸੁੱਖ ਦੇਣ ਦੇ ਨਾਲ ਨਾਲ ਇਹ ਕਈ ਤਰਾਂ ਦੇ ਦੁੱਖ, ਚੁਣੌਤੀਆਂ ਅਤੇ ਪਰੇਸ਼ਾਨੀਆਂ ਵੀ ਨਾਲ ਲੈਕੇ ਆਵੇਗੀ। ਜਿਸ ਦਾ ਸਭ ਤੋਂ ਵੱਧ ਅਸਰ ਨਵੀਂ ਪੀੜੀ ਤੇ ਪਵੇਗਾ। ਅਸੀਂ ਲਗਭਗ ਉਸ ਦੇ ਅੰਤ ‘ਤੇ ਹਾਂ ਜੋ ਯਕੀਨੀ ਤੌਰ ‘ਤੇ ਨਕਲੀ ਬੁੱਧੀ ਲੈਕੇ ਆ ਰਿਹਾ ਹੈ। ਜਿਸਨੇ ਨਿਸ਼ਚਿਤ ਸ਼ਬਦਾਂ ਵਿੱਚ, ਨਕਲੀ ਬੁੱਧੀ ਲਈ ਵਿਕਾਸ ਦੇ ਮਾਰਗ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਖਾਸ ਤੌਰ ਤੇ ਜਨਰੇਟਿਵ ਏ.ਆਈ. ਦਾ ਦਾਇਰਾ ਵਧਿਆ ਹੈ। ਸਮਰੱਥਾਵਾਂ ਵਧੀਆਂ ਹਨ, ਅਵਸਰ ਵਧੇ ਹਨ। ਜੇ ਤੁਸੀਂ ਸੋਚਦੇ ਹੋ ਕਿ ਬਹੁਤ ਹੀ ਯਥਾਰਥਵਾਦੀ ਟੈਕਸਟ-ਟੂ-ਇਮੇਜ ਟੂਲ ਉਤਪੰਨ AI ਲਈ ਸਿਖਰ ਸਨ, ਤਾਂ ਤੁਹਾਨੂੰ ਹੋਰ ਵਿਚਾਰ ਕਰਨ ਦੀ ਲੋੜ ਹੈ। ਨਵੀਂ ਤਕਨੀਕ ਨਾਲ ਲੈਸ ਇਹ ਏਆਈ ਉਹ ਸਭ ਕਰ ਸਕਦੀ ਹੈ ਜਿਸ ਦੀ ਸ਼ਾਇਦ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਹਰ ਅਸੰਭਵ ਕੰਮ ਨੂੰ ਸੰਭਵ ਬਣਾਉਣਾ ਇਸ ਦਾ ਮੁੱਖ ਕੰਮ ਹੈ। ਇਹੀ ਨਹੀਂ ਉਸ ਕੰਮ ਨੂੰ ਸੌਖੀ ਤਰੀਕੇ ਅਤੇ ਘਟ ਸਮੇਂ ਵਿੱਚ ਪੂਰਾ ਕਰਨ ਦਾ ਵੀ ਪ੍ਰਬੰਧ ਕਰਦੀ ਹੈ।