Google Map ਦੀ ਵਰਤੋਂ ਨਾਲ ਹਰ ਮਹੀਨੇ ਬਚਾਓ 2 ਹਜ਼ਾਰ ਦਾ ਪੈਟਰੋਲ-ਡੀਜ਼ਲ, ਜਾਣੋ ਨਵੇਂ ਫੀਚਰਜ਼ 

ਪਹਿਲਾਂ ਇਹ ਵਿਕਲਪ ਕੇਵਲ ਅਮਰੀਕਾ 'ਚ ਹੁੰਦਾ ਸੀ। ਹੁਣ ਭਾਰਤ ਦੇ ਯੂਜਰ ਵੀ ਇਸਦੀ ਵਰਤੋਂ ਕਰ ਸਕਦੇ ਹਨ। ਸਤੰਬਰ 2022 'ਚ ਇਹ ਫੀਚਰ ਐਪ ਨਾਲ ਜੋੜਿਆ ਗਿਆ ਸੀ। 

Share:

ਹਾਈਲਾਈਟਸ

  • ਫਿਊਲ ਸੇਵਿੰਗ ਫੀਚਰ
  • ਗੂਗਲ ਮੈਪ

ਹੁਣ ਤੱਕ ਤੁਸੀਂ ਗੂਗਲ ਮੈਪ ਦੀ ਵਰਤੋਂ ਨੇਵੀਗੇਸ਼ਨ ਲਈ ਕਰਦੇ ਸੀ, ਪਰ ਹੁਣ ਇਸ ਵਿੱਚ ਇੱਕ ਨਵਾਂ ਫੀਚਰ ਵੀ ਜੁੜਨ ਜਾ ਰਿਹਾ ਹੈ। ਸਮੇਂ ਦੇ ਨਾਲ ਗੂਗਲ ਨੇ ਐਪ ਵਿੱਚ ਕਈ ਫੀਚਰਜ਼ ਸ਼ਾਮਲ ਕੀਤੇ ਹਨ। ਇਸ ਸੂਚੀ 'ਚ ਫਿਊਲ ਸੇਵਿੰਗ ਫੀਚਰ ਵੀ ਸ਼ਾਮਲ ਹੈ। ਹਾਲਾਂਕਿ ਪਹਿਲਾਂ ਇਹ ਫੀਚਰ ਸਿਰਫ ਅਮਰੀਕਾ 'ਚ ਹੀ ਉਪਲਬਧ ਸੀ। ਇਸਨੂੰ ਸਤੰਬਰ 2022 ਵਿੱਚ ਜੋੜਿਆ ਗਿਆ ਸੀ। ਕੈਨੇਡਾ, ਅਮਰੀਕਾ ਅਤੇ ਯੂਰਪ ਤੋਂ ਬਾਅਦ ਆਖਰਕਾਰ ਭਾਰਤ ਵਿੱਚ ਵੀ ਇਹ ਫੀਚਰ ਜੋੜਿਆ ਗਿਆ ਹੈ।

ਜਾਣੋ ਕਿਵੇਂ ਕਰਦਾ ਹੈ ਕੰਮ 

ਇਹ ਫੀਚਰ ਫਿਊਲ ਜਾਂ ਊਰਜਾ ਦਾ ਇੱਕ ਅਨੁਮਾਨ ਦਿੰਦਾ ਹੈ ਮਤਲਬ ਕਿ ਇੱਕ ਰੂਟ 'ਤੇ ਕਿੰਨਾ ਪੈਟਰੋਲ, ਡੀਜ਼ਲ ਖਰਚ ਹੋਵੇਗਾ। ਗੂਗਲ ਮੈਪ ਇਸਦਾ ਅੰਦਾਜ਼ਾ ਰੂਟ 'ਤੇ ਟ੍ਰੈਫਿਕ ਅਤੇ ਸੜਕ ਦੀ ਸਥਿਤੀ ਦੇ ਆਧਾਰ 'ਤੇ ਲਗਾਉਂਦਾ ਹੈ। ਇਸਤੋਂ ਬਾਅਦ ਇੱਕ ਹੋਰ ਰਸਤਾ ਵੀ ਦਿੱਤਾ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਇੱਥੇ ਕਿੰਨੀ ਟਰੈਫਿਕ ਹੈ ਅਤੇ ਕਿੰਨਾ ਈਂਧਨ ਲੱਗੇਗਾ। ਜਦਕਿ ਇਹ ਇੱਕ ਵੱਖਰਾ ਰਸਤਾ ਹੁੰਦਾ ਹੈ। ਹੁਣ ਇਹ ਯੂਜਰ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਰਸਤੇ ਨੂੰ ਫਾਲੋ ਕਰਨਾ ਚਾਹੁੰਦਾ ਹੈ। ਜੇਕਰ ਤੁਸੀਂ ਇਸ ਫੀਚਰ ਨੂੰ ਬੰਦ ਕਰ ਦਿੰਦੇ ਹੋ ਤਾਂ ਇਸਤੋਂ ਬਾਅਦ ਮੈਪ 'ਚ ਸਿਰਫ ਇੱਕ ਰਸਤਾ ਹੀ ਦਿਖਾਈ ਦੇਵੇਗਾ, ਜਿਸਨੂੰ ਯੂਜ਼ਰ ਫਾਲੋ ਕਰ ਸਕਦਾ ਹੈ ਪਰ ਇਸਤੋਂ ਬਾਅਦ ਫਿਊਲ ਅਤੇ ਐਨਰਜੀ ਦਾ ਅਨੁਮਾਨ ਨਹੀਂ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਈਂਧਨ ਅਤੇ ਊਰਜਾ ਦਾ ਅੰਦਾਜ਼ਾ ਇੰਜਣ 'ਤੇ ਨਿਰਭਰ ਕਰਦਾ ਹੈ।  ਫਿਲਹਾਲ ਇਹ ਫੀਚਰ ਗ੍ਰੀਨ ਲੀਫ ਦੇ ਨਾਲ ਦਿੱਤਾ ਗਿਆ ਹੈ। ਇਨ੍ਹਾਂ ਫੀਚਰਜ਼ ਨੂੰ ਵਰਤ ਕੇ ਤੁਸੀਂ ਪ੍ਰਤੀ ਮਹੀਨਾ 2,000 ਰੁਪਏ ਤੱਕ ਦਾ ਪੈਟਰੋਲ ਜਾਂ ਡੀਜ਼ਲ ਬਚਾ ਸਕਦੇ ਹੋ।

ਇਸ ਤਰ੍ਹਾਂ ਐਕਟੀਵੇਟ ਕਰੋ ਫੀਚਰ 

ਸਮਾਰਟਫੋਨ 'ਚ ਗੂਗਲ ਮੈਪ ਐਪ ਖੋਲ੍ਹੋ

ਪ੍ਰੋਫਾਈਲ ਤਸਵੀਰ 'ਤੇ ਕਲਿੱਕ ਕਰੋ

ਸੈਟਿੰਗਾਂ 'ਤੇ ਜਾਓ ਅਤੇ ਨੈਵੀਗੇਸ਼ਨ 'ਤੇ ਟੈਪ ਕਰੋ

'ਰੂਟ ਵਿਕਲਪ' ਸਕ੍ਰੋਲ ਕਰੋ

ਈਕੋ-ਫਰੈਂਡਲੀ ਰੂਟਸ ਨੂੰ ਚਾਲੂ ਕਰਨ ਲਈ, ਈਂਧਨ ਕੁਸ਼ਲ ਰੂਟਸ 'ਤੇ ਕਲਿੱਕ ਕਰੋ

ਇਹ ਵੀ ਪੜ੍ਹੋ