Oppo Reno 11 5G ਸੀਰੀਜ ਨੇ ਦਿੱਤੀ ਭਾਰਤ 'ਚ ਦਸਤਕ, 40 ਹਜ਼ਾਰ ਤੋਂ ਘੱਟ ਕੀਮਤ ਵਾਲਾ ਮੋਬਾਇਲ ਲਾਂਚ, ਫੀਚਰ ਦਮਦਾਰ 

Oppo Reno 11 और Reno 11 Pro ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ ਹੈ।. ਇਸਦੀ ਸ਼ੁਰੂਆਤੀ ਕੀਮਤ 29,999 ਰੁਪਏ ਹੈ। ਚਲੋ ਜਾਣਦੇ ਹੈ ਇਸਦੀ ਡਿਟੇਲ ਵਿੱਚ ਜਾਣਕਾਰੀ 

Share:

ਹਾਈਲਾਈਟਸ

  • Oppo Reno 11 ਅਤੇ Reno 11 Pro ਲਾਂਚ 
  • 40 ਹਜ਼ਾਰ ਤੋਂ ਘੱਟ ਕੀਮਤ ਦੇ ਮੋਬਾਇਲ ਹੋਏ ਲਾਂਚ 

Technology News: Oppo Reno 11 ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ ਹੈ।. ਇਸ ਸੀਰੀਜ ਦੇ ਤਹਿਤ ਦੋ ਸਮਾਰਟ ਫੋਨ ਲਾਂਚ ਕੀਤੇ ਗਏ ਹਨ। ਇਨ੍ਹਾਂ ਵਿੱਚ Oppo Reno 11 ਅਤੇ Reno 11 Pro ਸ਼ਾਮਿਲ ਹੈ। ਲਾਂਚ ਕੀਤੇ ਗਏ ਇਨ੍ਹਾਂ ਮੋਬਾਇਲਾਂ ਦੀ ਕੀਮਤ 40,000 ਰੁਪਏ ਤੋਂ ਘੱਟ ਰੱਖੀ ਗਈ ਹੈ। ਇਸ ਫੋਨ ਦਾ Pro ਮਾਡਲ OnePlus 11R, iQOO Neo 7 Pro ਨੂੰ ਸਖਤ ਟੱਕਰ ਦੇਵੇਗਾ। 

Reno 11 ਅਤੇ Reno 11 Pro ਦੀ ਕੀਮਤ 

Oppo Reno11 Pro 5G ਦੇ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵੈਰੀਐਂਟ ਦੀ ਕੀਮਤ 39,999 ਰੁਪਏ ਹੈ। ਇਹ 18 ਜਨਵਰੀ ਨੂੰ ਸੇਲ ਲਈ ਉਪਲਬੱਧ ਹੋਵੇਗਾ। ਉੱਥੇ ਹੀ Oppo Reno11 5G ਦੀ ਸੇਲ 25 ਜਨਵਰੀ ਤੋਂ ਆਯੋਜਿਤ ਕੀਤੀ ਜਾਵੇਗੀ। ਇਸਦੇ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੈਰੀਐਂਟ ਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਉੱਥੇ, 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵੈਰੀਐਂਟ ਦੀ ਕੀਮਤ 31,999 ਰੁਪਏ ਹੈ। ਇਹ ਦੋਵੇਂ ਫੋਨ ਫਿਲਪਕਾਰਟ OPPO ਈ-ਸਟੋਰ ਸਣੇ ਸਾਰੇ ਰਿਟੇਲ ਆਊਟਲਿਟ ਤੇ ਉਪਲਬੱਧ ਕਰਵਾਏ ਜਾਣਗੇ 

Reno 11 ਅਤੇ Reno 11 Pro ਦੇ ਫੀਚਰ 

ਰੇਨੋ 11 ਵਿੱਚ MediaTek ਡਾਇਮੇਸ਼ਨ 7050 ਹੈ। ਉਥੇ ਹੀ, ਪ੍ਰੋ ਮਾਡਲ 'ਚ MediaTek ਡਾਇਮੇਂਸ਼ਨ 8200 ਦਿੱਤਾ ਗਿਆ ਹੈ। ਦੋਵਾਂ ਫੋਨਾਂ ਵਿੱਚ 6.70 ਇੰਚ ਫੁੱਲ HD ਪਲੱਸ AMOLED ਕਰਵਡ ਡਿਸਪਲੇਅ ਹੈ ਜਿਸਦੀ ਅਧਿਕਤਮ ਰਿਫਰੈਸ਼ ਦਰ 120 Hz ਹੈ। ਪ੍ਰੋ ਮਾਡਲ 'ਚ HDR 10 ਸਪੋਰਟ ਦਿੱਤਾ। ਇਸਦੀ ਸਿਖਰ ਦੀ ਚਮਕ 1600 nits ਹੈ। ਡ੍ਰੈਗਨਟੇਲ ਸਟਾਰ 2 ਗਲਾਸ ਪ੍ਰੋਟੈਕਸ਼ਨ ਦਿੱਤੀ ਗਈ ਹੈ। ਪ੍ਰੋ ਮਾਡਲ ਦੇ ਪਿਛਲੇ ਪਾਸੇ ਗੋਰਿਲਾ ਗਲਾਸ 5 ਸੁਰੱਖਿਆ ਦਿੱਤੀ ਗਈ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਦੋਵਾਂ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਪਹਿਲਾ ਸੈਂਸਰ 50 ਮੈਗਾਪਿਕਸਲ ਦਾ ਹੈ। ਦੂਜਾ 32 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਹੈ। ਇਸ ਦੇ ਨਾਲ ਹੀ ਤੀਜਾ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਹੈ। ਇਸ ਤੋਂ ਇਲਾਵਾ 32 ਮੈਗਾਪਿਕਸਲ ਦਾ ਫਰੰਟ ਸੈਂਸਰ ਦਿੱਤਾ ਗਿਆ ਹੈ। Oppo Reno 11 5G ਸੀਰੀਜ਼ ColorOS 14 'ਤੇ ਆਧਾਰਿਤ Android 14 'ਤੇ ਕੰਮ ਕਰਦੀ ਹੈ। ਕੁਨੈਕਟੀਵਿਟੀ ਲਈ ਇਸ 'ਚ ਵਾਈ-ਫਾਈ 6, NFC, ਬਲੂਟੁੱਥ 5.3, GPS ਅਤੇ ਟਾਈਪ-ਸੀ ਪੋਰਟ ਦਿੱਤਾ ਗਿਆ ਹੈ।

Oppo Reno 11 Pro ਵਿੱਚ 5000mAh ਦੀ ਬੈਟਰੀ

Oppo Reno 11 Pro ਵਿੱਚ 5000mAh ਦੀ ਬੈਟਰੀ ਹੈ ਜੋ 80W SUPERVOOC ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। Reno 11 ਵਿੱਚ 4700mAh ਦੀ ਬੈਟਰੀ ਹੈ ਜੋ 67W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਪ੍ਰੋ ਮਾਡਲ ਇੱਕ ਸਿੰਗਲ ਵੇਰੀਐਂਟ ਵਿੱਚ ਆਉਂਦਾ ਹੈ ਜੋ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਨਾਲ ਲੈਸ ਹੈ। ਇਸ ਦੇ ਨਾਲ ਹੀ, ਰੇਨੋ 11 ਦੋ ਵੇਰੀਐਂਟ 'ਚ ਆਉਂਦਾ ਹੈ, ਜਿਸ ਦਾ ਪਹਿਲਾ ਵੇਰੀਐਂਟ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਨਾਲ ਲੈਸ ਹੈ। ਜਦਕਿ, ਦੂਜਾ 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਨਾਲ ਆਉਂਦਾ ਹੈ।

ਇਹ ਵੀ ਪੜ੍ਹੋ