ਇਹ ਸੁਪਰ ਮੈਨ ਨਹੀਂ, ਡਿਲੀਵਰੀ ਵਾਲਾ ਮੁੰਡਾ ਹੈ….

ਅੱਜ-ਕਲ online Shopping ਦਾ ਰੁਝਾਨ ਕਾਫੀ ਵੱਧ ਗਿਆ ਹੈ। ਹਰੇਕ ਆਦਮੀ ਘਰ ਬੈਠੇ ਹੀ ਸਮਾਨ ਮੰਗਾ ਰਿਹਾ ਹੈ। ਆਮ ਤੌਰ ਤੇ ਡਿਲੀਵਰੀ ਲਈ ਮੁੰਡੇ ਸਕੂਟਰ, ਮੋਟਰਸਾਇਕਲ ਤੇ ਆਉਂਦੇ ਹਨ। ਪਰ ਜੇਕਰ ਅਸੀਂ ਕਹੀਏ ਕਿ ਹੁਣ ਆਨਲਾਈਨ ਡਿਲੀਵਰੀ ਵਾਲੇ ਮੁੰਡੇ ਹਵਾ ਵਿੱਚ ਉਡ ਕੇ ਡਿਲੀਵਰੀ ਦੇਣ ਆਉਣ ਲਗ ਪਏ ਹਨ। ਜੀ ਹਾਂ, ਅਜਿਹਾ ਇਕ ਵੀਡਿਓ ਦੁਬਈ […]

Share:

ਅੱਜ-ਕਲ online Shopping ਦਾ ਰੁਝਾਨ ਕਾਫੀ ਵੱਧ ਗਿਆ ਹੈ। ਹਰੇਕ ਆਦਮੀ ਘਰ ਬੈਠੇ ਹੀ ਸਮਾਨ ਮੰਗਾ ਰਿਹਾ ਹੈ। ਆਮ ਤੌਰ ਤੇ ਡਿਲੀਵਰੀ ਲਈ ਮੁੰਡੇ ਸਕੂਟਰ, ਮੋਟਰਸਾਇਕਲ ਤੇ ਆਉਂਦੇ ਹਨ। ਪਰ ਜੇਕਰ ਅਸੀਂ ਕਹੀਏ ਕਿ ਹੁਣ ਆਨਲਾਈਨ ਡਿਲੀਵਰੀ ਵਾਲੇ ਮੁੰਡੇ ਹਵਾ ਵਿੱਚ ਉਡ ਕੇ ਡਿਲੀਵਰੀ ਦੇਣ ਆਉਣ ਲਗ ਪਏ ਹਨ। ਜੀ ਹਾਂ, ਅਜਿਹਾ ਇਕ ਵੀਡਿਓ ਦੁਬਈ ਤੋਂ ਸਾਹਮਣੇ ਆਇਆ ਹੈ, ਜੋ ਕਿ ਕਾਫੀ ਵਾਇਰਲ ਹੋ ਰਿਆ ਹੈ। ਇੱਥੇ ਪ੍ਰੋਡਕਟ ਡਿਲੀਵਰ ਕਰਨ ਲਈ ਡਿਲੀਵਰੀ ਬੁਆਏ ਬਾਈਕ ਜਾਂ ਵੱਡੀਆਂ ਗੱਡੀਆਂ ‘ਤੇ ਨਹੀਂ ਆਉਂਦੇ ਸਗੋਂ ਹਵਾ ‘ਚ ਉਡ ਕੇ ਆਉਂਦੇ ਹਨ। ਇਹ ਕੋਈ Superman ਜਾ Spiderman ਨਹੀਂ, ਸਗੋਂ ਡਿਲੀਵਰੀ ਦੇਣ ਆਇਆ ਮੁੰਡਾ ਹੈ। ਲੋਕੀ ਵੀ ਇਸ ਦ੍ਰਿਸ਼ ਵੇਖ ਕੇ ਕਾਫੀ ਹੈਰਾਨ ਰਹਿ ਗਏ। ਵੀਡੀਓ ‘ਚ ਇਕ ਡਿਲੀਵਰੀ ਵਾਲਾ ਮੁੰਡਾ ਸਾਮਾਨ ਦੀ ਡਿਲੀਵਰੀ ਕਰਨ ਲਈ ਪੰਛੀ ਦੀ ਤਰ੍ਹਾਂ ਹਵਾ ‘ਚ ਉੱਡਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਆਸਾਨੀ ਨਾਲ ਜ਼ਮੀਨ ‘ਤੇ ਉਤਰ ਕੇ ਗਾਹਕ ਨੂੰ ਉਤਪਾਦ ਦਿੰਦਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਡਿਲੀਵਰੀ ਬੁਆਏ ਹਵਾ ‘ਚ ਉੱਡਦਾ ਹੋਇਆ ਆਉਂਦਾ ਹੈ, ਜਿਸ ਨੂੰ ਦੇਖ ਕੇ ਗਾਹਕ ਹੱਥ ਹਿਲਾ ਕੇ ਬੁਲਾਉਂਦੇ ਹਨ ਅਤੇ ਫਿਰ ਉਹ ਸਮਾਨ ਦੇ ਦਿੰਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਅਨੋਖੇ ਢੰਗ ਰਾਹੀਂ ਗਾਹਕਾਂ ਨੂੰ ਸਿਰਫ਼ 15 ਮਿੰਟਾਂ ਵਿੱਚ ਉਤਪਾਦ ਡਿਲੀਵਰ ਕਰ ਦਿੱਤੇ ਜਾਂਦੇ ਹਨ। ਇਸ ਆਨਲਾਈਨ ਸ਼ਾਪਿੰਗ ਕੰਪਨੀ ਦਾ ਨਾਂ ਨੂਨ ਦੱਸਿਆ ਜਾ ਰਿਹਾ ਹੈ, ਜੋ ਸਾਊਦੀ ਅਰਬ ਦੀ ਈ-ਕਾਮਰਸ ਕੰਪਨੀ ਹੈ।

https://www.instagram.com/p/CzLru3Ip_gD/