WhatsApp Forwarding Message: WhatsApp ਮੈਸੇਜ ਫਾਰਵਰਡ ਕਰਨੇ 'ਤੇ ਨਹੀਂ ਲਿਆ ਜਾਵੇਗਾ ਐਕਸ਼ਨ, ਮੱਧ ਪ੍ਰਦੇਸ਼ ਹਾਈਕੋਰਟ ਦਾ ਫੈਸਲਾ 

WhatsApp Forwarding Message: ਰਾਜ ਸਰਕਾਰ WhatsApp ਗੁਰੱਪ ਤੇ ਫਾਰਵਰਡ ਕੀਤੇ ਗਏ ਪਾਲਟੀਕਲ ਮੈਸੇਜ ਨੂੰ ਲੈ ਕੇ ਕਿਸੇ ਵੀ ਵਿਅਕਤੀ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਸਕਦੀ। 

Share:

ਟੈਕਨਾਲੋਜੀ ਨਿਊਜ।  ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਲੈ ਕੇ ਇਕ ਸਰਕਾਰੀ ਕਰਮਚਾਰੀ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਰਾਜ ਸਰਕਾਰ ਵਟਸਐਪ ਗਰੁੱਪ 'ਤੇ ਫਾਰਵਰਡ ਕੀਤੇ ਗਏ ਸਿਆਸੀ ਸੰਦੇਸ਼ਾਂ ਨੂੰ ਲੈ ਕੇ ਕਿਸੇ ਵਿਅਕਤੀ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਦੀ। ਤੁਹਾਨੂੰ ਦੱਸ ਦੇਈਏ ਕਿ ਅਲੀਰਾਜਪੁਰ ਦੇ ਇੱਕ ਸਰਕਾਰੀ ਕਰਮਚਾਰੀ ਦੇ ਖਿਲਾਫ ਸਿਵਲ ਸਰਵਿਸਿਜ਼ ਰੂਲਜ਼, 1965 ਦੇ ਨਿਯਮ 3 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਸ 'ਤੇ ਵਟਸਐਪ ਗਰੁੱਪ ਵਿੱਚ ਇਤਰਾਜ਼ਯੋਗ ਸੰਦੇਸ਼ਾਂ ਨੂੰ ਅੱਗੇ ਭੇਜਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਗਰੁੱਪ ਵਿੱਚ ਕਈ ਸਰਕਾਰੀ ਮੁਲਾਜ਼ਮ ਸ਼ਾਮਲ ਸਨ।

ਕੀ ਹੈ ਮਾਮਲਾ

ਵਿਅਕਤੀ ਨੇ ਦੱਸਿਆ ਸੀ ਕਿ ਉਸ ਦੀ 6 ਸਾਲ ਦੀ ਬੇਟੀ ਉਸ ਦਾ ਫੋਨ ਵਰਤ ਰਹੀ ਸੀ ਅਤੇ ਅਣਜਾਣੇ 'ਚ ਮੈਸੇਜ ਨੂੰ ਗਰੁੱਪ 'ਚ ਫਾਰਵਰਡ ਕਰ ਦਿੱਤਾ। ਅਜਿਹਾ ਗਲਤੀ ਨਾਲ ਹੋਇਆ ਅਤੇ ਉਸ ਨੇ ਇਸ ਲਈ ਮੁਆਫੀ ਵੀ ਮੰਗ ਲਈ। ਇਸ ਮਾਮਲੇ ਬਾਰੇ ਅਦਾਲਤ ਨੇ ਕਿਹਾ ਕਿ ਵਟਸਐਪ ਗਰੁੱਪ ਵਿੱਚ ਕਿਸੇ ਵੀ ਸੰਦੇਸ਼ ਨੂੰ ਫਾਰਵਰਡ ਕਰਨਾ 1965 ਦੇ ਨਿਯਮ 3(1)(i) ਅਤੇ (iii) ਦੇ ਕਿਸੇ ਵੀ ਪ੍ਰਬੰਧ ਦੇ ਤਹਿਤ ਨਹੀਂ ਆਉਂਦਾ।

ਜੇਕਰ ਕੋਈ ਵਟਸਐਪ ਗਰੁੱਪ ਮੈਂਬਰ ਗਰੁੱਪ ਵਿੱਚ ਕੋਈ ਮੈਸੇਜ ਫਾਰਵਰਡ ਕਰਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਉਸਦੀ ਨਿੱਜੀ ਰਾਏ ਹੈ। ਵਟਸਐਪ ਗਰੁੱਪ ਵਿੱਚ ਜੋ ਵੀ ਮੈਸੇਜ ਟੈਕਸਟ, ਫੋਟੋ ਜਾਂ ਵੀਡੀਓ ਭੇਜਿਆ ਜਾਂਦਾ ਹੈ, ਉਹ ਗਰੁੱਪ ਦੇ ਮੈਂਬਰਾਂ ਤੱਕ ਸੀਮਤ ਹੈ। ਅਜਿਹੀ ਸਥਿਤੀ ਵਿੱਚ, ਇਹ ਨਹੀਂ ਕਿਹਾ ਜਾ ਸਕਦਾ ਕਿ ਸੰਦੇਸ਼ ਜਨਤਕ ਕੀਤਾ ਗਿਆ ਸੀ।

ਬਿਨ੍ਹਾਂ ਇਜ਼ਾਜਤ ਕਿਸੇ ਵਾਟਸਐਪ ਗਰੁੱਪ ਚ ਨਹੀਂ ਕੀਤਾ ਜਾ ਸਕਦਾ ਸ਼ਾਮਿਲ

ਅਦਾਲਤ ਨੇ ਕਿਹਾ ਹੈ ਕਿ ਵਟਸਐਪ ਗਰੁੱਪ ਉਨ੍ਹਾਂ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੁਆਰਾ ਬਣਾਏ ਜਾਂਦੇ ਹਨ ਜੋ ਉਪਭੋਗਤਾ ਦੀ ਸੰਪਰਕ ਸੂਚੀ ਵਿੱਚ ਹੁੰਦੇ ਹਨ। ਬਿਨਾਂ ਇਜਾਜ਼ਤ ਕਿਸੇ ਵੀ ਤੀਜੇ ਵਿਅਕਤੀ ਨੂੰ ਗਰੁੱਪ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਵਿਅਕਤੀ ਗਰੁੱਪ ਵਿੱਚ ਨਹੀਂ ਰਹਿਣਾ ਚਾਹੁੰਦਾ ਹੈ, ਤਾਂ ਉਹ ਆਪਣੇ ਤੌਰ 'ਤੇ ਗਰੁੱਪ ਤੋਂ ਬਾਹਰ ਜਾਂ ਡਿਲੀਟ ਕਰ ਸਕਦਾ ਹੈ। ਇਸ ਮਾਮਲੇ ਵਿੱਚ ਇਹ ਇੱਕ ਨਿੱਜੀ ਗਰੁੱਪ ਹੈ ਜਿਸ ਦਾ ਸਰਕਾਰ ਜਾਂ ਦਫ਼ਤਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਰਕਾਰ ਨੇ ਅਜਿਹਾ ਕੋਈ ਪ੍ਰਾਵਧਾਨ ਜਾਰੀ ਨਹੀਂ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੋਵੇ ਕਿ ਕੋਈ ਸਰਕਾਰੀ ਕਰਮਚਾਰੀ ਵਟਸਐਪ ਗਰੁੱਪ ਨਹੀਂ ਬਣਾ ਸਕਦਾ ਅਤੇ ਨਾ ਹੀ ਕਿਸੇ ਗਰੁੱਪ ਵਿੱਚ ਸ਼ਾਮਲ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ