ਆਨਲਾਈਨ ਠੱਗੀ ਦਾ ਨਵਾਂ ਪੈਂਤਰਾ, ਰਹੋ ਸਾਵਧਾਨ

ਆਨਲਾਈਨ ਠੱਗੀ ਦੇ ਤਰੀਕੇ ਰੋਜ਼ਾਨਾ ਹੀ ਬਦਲਦੇ ਜਾ ਰਹੇ ਹਨ। ਜਿਸ ਕਰਕੇ ਆਮ ਲੋਕਾਂ ਨੂੰ ਜਾਗਰੂਕ ਰਹਿਣ ਦੀ ਬਹੁਤ ਲੋੜ ਹੈ। ਇਸ ਵਾਰ ਨਵਾਂ ਪੈਂਤਰਾ ਵਰਤਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਸਾਨੀ ਨਾਲ ਫਸਾਇਆ ਜਾ ਸਕੇ। ਨੌਸਰਬਾਜ ਹੁਣ ਲੋਕਾਂ ਨੂੰ ਫੋਨ ਕਰਕੇ ਪਹਿਲਾਂ ਉਨ੍ਹਾਂ ਦੇ ਨਾਮ ਨਾਲ ਬੁਲਾਉਂਦੇ ਹਨ। ਇੰਨਾ ਸੁਣਦੇ ਹੀ ਫੋਨ ਸੁਣਨ ਵਾਲਾ ਇਹ ਸਮਝ ਲੈਂਦਾ ਹੈ ਕਿ ਕਿਸੇ ਜਾਣਕਾਰ ਦਾ ਫੋਨ ਹੈ। ਫਿਰ ਕਹਿ ਜਾਂਦਾ ਹੈ ਕਿ ਤੁਹਾਡੇ ਪਾਪਾ ਨੇ ਨੰਬਰ ਦਿੱਤਾ ਹੈ। ਇਸਤੋਂ ਬਾਅਦ ਫੋਨ ਸੁਣਨ ਵਾਲੇ ਦਾ ਰਿਐਕਸ਼ਨ ਦੇਖ ਕੇ ਅਗਲੀ ਗੱਲ ਕੀਤੀ ਜਾਂਦੀ ਹੈ। ਜੇਕਰ ਫੋਨ ਸੁਣਨ ਵਾਲਾ ਗੱਲਾਂ 'ਚ ਆ ਜਾਵੇ ਤਾਂ ਫਿਰ ਨੌਸਰਬਾਜ ਨਿੱਜੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ।

Share:

ਹਾਈਲਾਈਟਸ

  • ਆਨਲਾਈਨ ਠੱਗੀ

ਤਾਜ਼ਾ ਮਾਮਲੇ 'ਚ ਖੁਦ ਹੀ ਫਸਿਆ ਨੌਸਰਬਾਜ਼ 

ਹਾਲ ਹੀ ਵਿੱਚ ਇੱਕ ਵਿਅਕਤੀ ਨਾਲ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਨੌਸਰਬਾਜ਼ ਕਹਿੰਦਾ ਹੈ ਕਿ ਤੁਹਾਡੇ ਪਾਪਾ ਨੇ ਨੰਬਰ ਦਿੱਤਾ ਹੈ ਤਾਂ ਸਾਹਮਣੇ ਵਾਲਾ ਵਿਅਕਤੀ ਪੁੱਛਦਾ ਹੈ ਕਦੋਂ? ਇਹ ਸਵਾਲ ਪੁੱਛਣ ਤੋਂ ਬਾਅਦ ਨੌਸਰਬਾਜ ਗੱਲਬਾਤ 'ਚ ਫਸ ਜਾਂਦਾ ਹੈ ਅਤੇ ਫੋਨ ਕੱਟ ਜਾਂਦਾ ਹੈ। ਫੋਨ ਸੁਣਨ ਵਾਲੇ ਨੇ ਇਸ ਕਰਕੇ ਪੁੱਛਿਆ ਕਦੋਂ। ਕਿਉਂਕਿ ਉਸਦੇ ਪਿਤਾ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ। 

ਸਾਵਧਾਨੀ ਨਾਲ ਆਨਲਾਈਨ ਠੱਗੀ ਤੋਂ ਬਚੋ 

ਤੁਸੀਂ ਵੀ ਆਪਣੀ ਸਮਝਦਾਰੀ ਤੇ ਸਾਵਧਾਨੀ ਨਾਲ ਆਨਲਾਈ ਠੱਗੀ ਤੋਂ ਬਚ ਸਕਦੇ ਹੋ। ਜੇਕਰ ਇਸੇ ਤਰੀਕੇ ਨਾਲ ਤੁਹਾਨੂੰ ਕੋਈ ਫੋਨ ਆਉਂਦਾ ਹੈ ਤਾਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਫੋਨ ਕੱਟੋ। ਆਪਣੇ ਪਿਤਾ ਨੂੰ ਫੋਨ ਕਰਕੇ ਪੁੱਛੋ ਕਿ ਉਹਨਾਂ ਨੇ ਕਿਸਨੂੰ ਨੰਬਰ ਦਿੱਤਾ ਹੈ। ਜੇਕਰ ਕਿਸੇ ਹੋਰ ਪਰਿਵਾਰਕ ਮੈਂਬਰ ਜਾਂ ਦੋਸਤ ਦਾ ਨਾਮ ਲਿਆ ਜਾਂਦਾ ਹੈ ਤਾਂ ਉਸਨੂੰ ਫੋਨ ਕਰਕੇ ਪੁੱਛੋ। ਬਿਨ੍ਹਾਂ ਵੈਰੀਫਾਈ ਕੀਤੇ ਨੌਸਰਬਾਜ ਦੀਆਂ ਗੱਲਾਂ 'ਚ ਨਾ ਆਓ। ਜੇਕਰ ਫਿਰ ਵੀ ਤੁਹਾਡੇ ਨਾਲ ਆਨਲਾਈਨ ਠੱਗੀ ਹੁੰਦੀ ਹੈ ਤਾਂ ਸ਼ਿਕਾਇਤ ਨੰਬਰ 1930 'ਤੇ ਕਾਲ ਕਰਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ