ਨੈੱਟਫਲਿਕਸ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਭਾਰਤ ਵਿੱਚ ਪਾਸਵਰਡ ਸ਼ੇਅਰਿੰਗ ਨੂੰ ਖਤਮ ਕਰ ਦਿੱਤਾ ਹੈ। ਇਹ ਘੋਸ਼ਣਾ ਕਰਦੇ ਹੋਏ ਕਿ ਸਿਰਫ ਇੱਕ ਪਰਿਵਾਰ ਦੇ ਮੈਂਬਰ ਹੀ ਇੱਕ ਖਾਤੇ ਤੱਕ ਪਹੁੰਚ ਕਰ ਸਕਣਗੇ। ਇਹ ਫੈਸਲਾ ਇੱਕ ਗਲੋਬਲ ਕਰੈਕਡਾਉਨ ਦਾ ਹਿੱਸਾ ਹੈ ਜਿਸਦੀ ਮਈ ਵਿੱਚ ਘੋਸ਼ਣਾ ਕੀਤੀ ਗਈ ਸੀ। ਇਹ ਫੈਸਲਾ ਉਪਭੋਗਤਾਵਾਂ ਨੂੰ ਉਹਨਾਂ ਦੇ ਨਜ਼ਦੀਕੀ ਪਰਿਵਾਰ ਤੋਂ ਅਲਹਿਦਾ ਲੋਕਾਂ ਨਾਲ ਪਾਸਵਰਡ ਸਾਂਝਾ ਕਰਨ ਤੇ ਰੋਕ ਲਵਾਗੇ। ਕੰਪਨੀ ਪਿਛਲੇ ਸਾਲ ਦੀ ਮੰਦੀ ਦੀ ਮਾਰ ਤੋਂ ਬਾਅਦ ਆਪਣੇ ਮਾਲੀਆ ਦੇ ਹਲਾਤ ਬਹਿਤਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਟ੍ਰੀਮਿੰਗ ਦਿੱਗਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਕ ਘਰ ਵਿੱਚ ਰਹਿਣ ਵਾਲਾ ਹਰ ਕੋਈ ਨੈੱਟਫਲਿਕਸ ਦੀ ਵਰਤੋਂ ਕਰ ਸਕਦਾ ਹੈ ਚਾਹੇ ਉਹ ਘਰ ਵਿੱਚ ਹੋਣ ਜਾਂ ਕੀਤੇ ਬਾਹਰ ਛੁੱਟੀਆਂ ਮਨਾਉਂਦੇ ਹੋਣ, ਲੋਕ ਟ੍ਰਾਂਸਫਰ ਪ੍ਰੋਫਾਈਲ ਅਤੇ ਐਕਸੈਸ ਅਤੇ ਡਿਵਾਈਸਾਂ ਦਾ ਪ੍ਰਬੰਧਨ ਕਰਨ ਵਰਗੀਆਂ ਨਵੀਆਂ ਵਿਸ਼ੇਸ਼ਤਾਵਾਂ ਦਾ ਲਾਭ ਲੈ ਸਕਦੇ ਹਨ।” ਸਟ੍ਰੀਮਿੰਗ ਦਿੱਗਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਉਨ੍ਹਾਂ ਗਾਹਕਾਂ ਨੂੰ ਈਮੇਲਾਂ ਵੰਡਣ ਦੀ ਸ਼ੁਰੂਆਤ ਕੀਤੀ ਹੈ ਜੋ ਭਾਰਤ ਵਿੱਚ ਆਪਣੇ ਘਰ ਦੇ ਬਾਹਰ ਨੈੱਟਫਲਿਕਸ ਨੂੰ ਸਾਂਝਾ ਕਰ ਰਹੇ ਹਨ। ਕੰਪਨੀ ਨੇ ਕਿਹਾ ਕਿ ਮੈਂਬਰ ਘਰ ਵਿੱਚ, ਯਾਤਰਾ ਤੇ, ਛੁੱਟੀਆਂ ‘ਤੇ ਨੈੱਟਫਲਿਕਸ ਦੀ ਵਰਤੋਂ ਕਰ ਸਕਦੇ ਹਨ ਅਤੇ ਟ੍ਰਾਂਸਫਰ ਪ੍ਰੋਫਾਈਲ ਅਤੇ ਮੈਨੇਜ ਐਕਸੈਸ ਅਤੇ ਡਿਵਾਈਸਾਂ ਵਰਗੀਆਂ ਨਵੀਆਂ ਵਿਸ਼ੇਸ਼ਤਾਵਾਂ ਦਾ ਲਾਭ ਲੈ ਸਕਦੇ ਹਨ।
ਨੈੱਟਫਲਿਕਸ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਮੈਂਬਰਾਂ ਕੋਲ ਮਨੋਰੰਜਨ ਦੇ ਬਹੁਤ ਸਾਰੇ ਵਿਕਲਪ ਹਨ। ਇਸ ਲਈ ਅਸੀਂ ਕਈ ਤਰ੍ਹਾਂ ਦੀਆਂ ਨਵੀਆਂ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਭਾਰੀ ਨਿਵੇਸ਼ ਕਰਨਾ ਜਾਰੀ ਰੱਖਦੇ ਹਾਂ। ਇਸ ਲਈ ਤੁਹਾਡਾ ਸੁਆਦ, ਮੂਡ ਜਾਂ ਭਾਸ਼ਾ ਜੋ ਵੀ ਹੋਵੇ ਅਤੇ ਜਿਸ ਨਾਲ ਵੀ ਤੁਸੀਂ ਦੇਖ ਰਹੇ ਹੋ, ਨੈੱਟਫਲਿਕਸ ਤੇ ਦੇਖਣ ਲਈ ਹਮੇਸ਼ਾ ਕੁਝ ਸੰਤੁਸ਼ਟੀਜਨਕ ਹੁੰਦਾ ਹੈ।
ਨੈੱਟਫਲਿਕਸ ਨੇ ਮਈ ਵਿੱਚ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਆਸਟਰੇਲੀਆ, ਸਿੰਗਾਪੁਰ, ਮੈਕਸੀਕੋ ਅਤੇ ਬ੍ਰਾਜ਼ੀਲ ਵਰਗੇ ਪ੍ਰਮੁੱਖ ਬਾਜ਼ਾਰਾਂ ਸਮੇਤ 100 ਤੋਂ ਵੱਧ ਦੇਸ਼ਾਂ ਵਿੱਚ ਪਾਸਵਰਡ-ਸ਼ੇਅਰਿੰਗ ਤੇ ਪਾਬੰਦੀਆਂ ਲਗਾਈਆਂ ਹਨ। ਇੱਕ ਆਮਦਨੀ ਦੀ ਰਿਪੋਰਟ ਅਨੁਸਾਰ, ਸਟ੍ਰੀਮਿੰਗ ਦਿੱਗਜ ਨੇ ਕੁੱਲ 238 ਮਿਲੀਅਨ ਗਾਹਕਾਂ ਅਤੇ $1.5 ਬਿਲੀਅਨ ਅਮਰੀਕੀ ਡਾਲਰ ਦੇ ਮੁਨਾਫੇ ਨਾਲ ਹਾਲ ਹੀ ਵਿੱਚ ਖਤਮ ਹੋਈ ਤਿਮਾਹੀ ਵਿੱਚ ਲਾਭ ਨੂੰ ਦਰਜ ਕਰਵਾਇਆ। ਨੇਵੇਲੀਅਰ ਅਤੇ ਐਸੋਸੀਏਟਸ ਦੇ ਮੁੱਖ ਨਿਵੇਸ਼ ਅਧਿਕਾਰੀ ਲੁਈਸ ਨੇਵਲੀਅਰ ਨੇ ਨੈੱਟਫਲਿਕਸ ਬਾਰੇ ਨਿਊਜ਼ ਏਜੰਸੀ ਨੂੰ ਕਿਹਾ ਕਿ ਆਓ ਇਸ ਹਕੀਕਤ ਦਾ ਸਾਹਮਣਾ ਕਰੀਏ, ਕਿ ਪਾਸਵਰਡਾਂ ਤੇ ਕਰੈਕਡਾਉਨ ਕੰਮ ਕਰ ਰਿਹਾ ਹੈ।