Narayana Murthy: ਨਰਾਇਣ ਮੂਰਤੀ ਹਫ਼ਤੇ ਵਿੱਚ 80-90 ਘੰਟੇ ਕੰਮ ਕਰਦੇ ਹਨ- ਸੁਧਾ ਮੂਰਤੀ

Narayana Murthy:ਅਸੀਂ ਸਭ ਨੇ ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਬਾਰੇ ਜਾਣਦੇ ਹਾਂ। ਹਾਲ ਹੀ ਵਿੱਚ ਉਹਨਾਂ ਦੇ ਇੱਕ ਸੁਝਾਅ ਉੱਤੇ ਕਾਫ਼ੀ ਬਹਿਸ ਛਿੜ ਗਈ ਹੈ। ਦਰਅਸਲ ਐਨ ਮੂਰਤੀ ਨੇ ਕਿਹਾ ਕਿ ਆਈਟੀ ਕਰਮਚਾਰੀਆਂ ਲਈ ਇੱਕ ਨਵਾਂ ਕੰਮ ਸੱਭਿਆਚਾਰ ਹੋਣਾ ਚਾਹੀਦਾ ਹੈ। ਨੌਜਵਾਨਾਂ ਨੂੰ ਭਾਰਤ ਦੀ ਸਮੁੱਚੀ ਉਤਪਾਦਕਤਾ ਨੂੰ ਵਧਾਉਣ ਲਈ ਹਫ਼ਤੇ ਵਿੱਚ 70 ਘੰਟੇ ਕੰਮ […]

Share:

Narayana Murthy:ਅਸੀਂ ਸਭ ਨੇ ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਬਾਰੇ ਜਾਣਦੇ ਹਾਂ। ਹਾਲ ਹੀ ਵਿੱਚ ਉਹਨਾਂ ਦੇ ਇੱਕ ਸੁਝਾਅ ਉੱਤੇ ਕਾਫ਼ੀ ਬਹਿਸ ਛਿੜ ਗਈ ਹੈ। ਦਰਅਸਲ ਐਨ ਮੂਰਤੀ ਨੇ ਕਿਹਾ ਕਿ ਆਈਟੀ ਕਰਮਚਾਰੀਆਂ ਲਈ ਇੱਕ ਨਵਾਂ ਕੰਮ ਸੱਭਿਆਚਾਰ ਹੋਣਾ ਚਾਹੀਦਾ ਹੈ। ਨੌਜਵਾਨਾਂ ਨੂੰ ਭਾਰਤ ਦੀ ਸਮੁੱਚੀ ਉਤਪਾਦਕਤਾ ਨੂੰ ਵਧਾਉਣ ਲਈ ਹਫ਼ਤੇ ਵਿੱਚ 70 ਘੰਟੇ ਕੰਮ ਕਰਨਾ ਚਾਹੀਦਾ ਹੈ। ਇਸ ਵਿਚਾਰ ਦਾ ਸਮਰਥਨ ਕਰਨ ਲਈ ਉਹਨਾਂ ਦੀ ਪਤਨੀ ਸੁਧਾ ਮੂਰਤੀ (Sudha Murthy) ਸਾਹਮਣੇ ਆਈ ਹੈ।  ਸੁਧਾ ਮੂਰਤੀ ਨੇ ਕਿਹਾ ਕਿ ਜਦੋਂ ਉਹ 14ਵੇਂ ਟਾਟਾ ਲਿਟ ਫੈਸਟ ਲਈ ਮੁੰਬਈ ਵਿੱਚ ਸੀ ਤਾਂ ਮੂਰਤੀ ਨੂੰ ਆਪਣੇ ਪਤੀ ਦੁਆਰਾ ਪ੍ਰਗਟਾਏ ਨਵੇਂ ਕੰਮ ਸੱਭਿਆਚਾਰ ਦੇ ਵਿਚਾਰਾਂ ਤੇ ਟਿੱਪਣੀ ਕਰਨ ਲਈ ਕੁਝ ਸਮਾਂ ਮਿਲਿਆ। ਉਸਨੇ ਨਿਊਜ਼ 18 ਨੂੰ ਦੱਸਿਆ ਕਿ ਨਰਾਇਣ ਮੂਰਤੀ ਜਨੂੰਨ ਅਤੇ ਮਿਹਨਤ ਵਿੱਚ ਪੱਕਾ ਵਿਸ਼ਵਾਸ ਰੱਖਦੇ ਹਨ।

ਸੁਧਾ ਮੂਰਤੀ (Sudha Murthy)  ਨੇ ਕਿਹਾ ਕਿ ਨਾਰਾਇਣ ਮੂਰਤੀ ਨੇ ਆਪਣੇ ਕਰੀਅਰ ਦੌਰਾਨ ਹਫ਼ਤੇ ਵਿੱਚ 80 ਤੋਂ 90 ਘੰਟੇ ਲਗਾਏ ਹਨ। ਇਸ ਲਈ ਉਹਨਾਂ ਨੇ ਕੇਵਲ ਆਪਣਾ ਅਨੁਭਵ ਸਾਂਝਾ ਕੀਤਾ ਹੈ। 

ਇਸ ਸੁਝਾਅ ਤੇ ਖੂਬ ਹੋ ਰਹੀ ਚਰਚਾ

ਭਾਰਤ ਦੀ ਉਤਪਾਦਕਤਾ ਪੱਧਰਾਂ ਬਾਰੇ ਨਾਰਾਇਣ ਮੂਰਤੀ ਦੇ ਬਿਆਨ ਸ਼ੁਰੂ ਵਿੱਚ ਇਨਫੋਸਿਸ ਦੇ ਸਾਬਕਾ ਸੀਐਫਓ ਮੋਹਨਦਾਸ ਪਾਈ ਨਾਲ ਇੱਕ ਇੰਟਰਵਿਊ ਦੌਰਾਨ ਸਾਹਮਣੇ ਆਏ ਸਨ। ਚਰਚਾ ਵਿੱਚ ਉਸਨੇ ਭਾਰਤ ਦੀ ਉਤਪਾਦਕਤਾ ਨੂੰ ਉੱਚਾ ਚੁੱਕਣ ਲਈ 70 ਘੰਟੇ ਕੰਮ ਕਰਨ ਵਾਲੇ ਹਫ਼ਤੇ ਦੀ ਵਕਾਲਤ ਕੀਤੀ। ਵਿਸ਼ਵ ਪੱਧਰ ਤੇ ਇਸਦੀ ਪਛੜ ਰਹੀ ਸਥਿਤੀ ਨੂੰ ਦੇਖਦੇ ਹੋਏ ਨੌਜਵਾਨ ਕਰਮਚਾਰੀਆਂ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਸਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਜਾਪਾਨ ਅਤੇ ਜਰਮਨੀ ਨਾਲ ਸਮਾਨਤਾਵਾਂ ਉਜਾਗਰ ਕਰਦੇ ਹੋਏ ਕਿ ਕਿਵੇਂ ਉਹਨਾਂ ਨੇ ਪ੍ਰਤੀਯੋਗੀ ਬਣੇ ਰਹਿਣ ਲਈ ਆਪਣੇ ਕੰਮ ਦੇ ਘੰਟਿਆਂ ਨੂੰ ਵਧਾਇਆ। ਇਸ ਵਿਚਾਰ ਨੂੰ ਉਹਨਾਂ ਦੀ ਪਤਨੀ ਸੁਧਾ ਮੂਰਤੀ (Sudha Murthy)  ਨੇ ਸਹੀ ਦਸਿਆ। 

ਸੋਸ਼ਲ ਮੀਜੀਆ ਤੇ ਵੀ ਛਿੜੀ ਬਹਿਸ

ਇਸ ਮੁੱਦੇ ਨੂੰ ਲੈਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੈ। 1999 ਵਿੱਚ ਆਪਣੀ ਪਹਿਲੀ ਆਈਟੀ ਤਨਖਾਹ ਬਾਰੇ ਯਾਦ ਦਿਵਾਉਂਦੇ ਹੋਏ ਇੱਕ ਤਕਨੀਕੀ-ਸਮਝਦਾਰ ਵਿਅਕਤੀ ਨੇ ਟਵਿੱਟਰ ਤੇ ਆਪਣੇ ਵਿਚਾਰ ਸਾਂਝੇ ਕੀਤੇ। ਜੋ ਟੈਕਸਾਂ ਤੋਂ ਬਾਅਦ 3.55 ਲੱਖ ਰੁਪਏ ਸਾਲਾਨਾ ਸੀ ।ਹੈਰਾਨੀ ਦੀ ਗੱਲ ਹੈ ਕਿ 2023 ਵਿੱਚ ਵੀ ਇਨਫੋਸਿਸ ਅਜੇ ਵੀ ਫਰੈਸ਼ਰ ਨੂੰ ਸਿਰਫ਼ 3.72 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਕਰ ਰਹੀ ਸੀ। ਉਸਨੇ ਕਿਹਾ ਕਿ ਇਸ ਨੂੰ ਸਾਝਾ ਕਰਦੇ ਹੋਏ ਮੇਨੂੰ ਬਿਲਕੁਲ ਵੀ ਸੰਕੋਚ ਨਹੀਂ ਹੋ ਰਿਹਾ।