ਸੱਟੇਬਾਜ਼ੀ ਗਤੀਵਿਧੀਆਂ ਚ ਸ਼ਾਮਲ ਮਹਾਦੇਵ ਐਪ ਬੈਨ

ਕੇਂਦਰ ਸਰਕਾਰ ਨੇ ਮਹਾਦੇਵ ਔਨਲਾਈਨ ਸਮੇਤ ਕੁੱਲ 22 ਐਪਸ ਨੂੰ ਬੈਨ ਕਰ ਦਿੱਤਾ ਹੈ। ਈਡੀ ਦੀ ਜਾਂਚ ਤੋਂ ਬਾਅਦ ਕੇਂਦਰ ਸਰਕਾਰ ਨੇ ਇਨ੍ਹਾਂ ਸਾਰੀਆਂ ਐਪਾਂ ਨੂੰ ਬੈਨ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਐਪਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਹ ਗੈਰ-ਕਾਨੂੰਨੀ ਸੱਟੇਬਾਜ਼ੀ ਗਤੀਵਿਧੀਆਂ ‘ਚ ਸ਼ਾਮਲ ਸਨ। ਮਹਾਦੇਵ ਐਪ ਵੀ ਸਰਕਾਰ ਦੀ ਪਾਬੰਦੀਸ਼ੁਦਾ ਐਪਸ ਦੀ ਸੂਚੀ […]

Share:

ਕੇਂਦਰ ਸਰਕਾਰ ਨੇ ਮਹਾਦੇਵ ਔਨਲਾਈਨ ਸਮੇਤ ਕੁੱਲ 22 ਐਪਸ ਨੂੰ ਬੈਨ ਕਰ ਦਿੱਤਾ ਹੈ। ਈਡੀ ਦੀ ਜਾਂਚ ਤੋਂ ਬਾਅਦ ਕੇਂਦਰ ਸਰਕਾਰ ਨੇ ਇਨ੍ਹਾਂ ਸਾਰੀਆਂ ਐਪਾਂ ਨੂੰ ਬੈਨ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਐਪਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਹ ਗੈਰ-ਕਾਨੂੰਨੀ ਸੱਟੇਬਾਜ਼ੀ ਗਤੀਵਿਧੀਆਂ ‘ਚ ਸ਼ਾਮਲ ਸਨ। ਮਹਾਦੇਵ ਐਪ ਵੀ ਸਰਕਾਰ ਦੀ ਪਾਬੰਦੀਸ਼ੁਦਾ ਐਪਸ ਦੀ ਸੂਚੀ ਵਿੱਚ ਸ਼ਾਮਲ ਹੈ, ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ ਛੱਤੀਸਗੜ੍ਹ ‘ਚ ਮਹਾਦੇਵ ਆਨਲਾਈਨ ਬੁੱਕ ਐਪ ਦੇ ਖਿਲਾਫ ਈਡੀ ਲੰਬੇ ਸਮੇਂ ਤੋਂ ਜਾਂਚ ਕਰ ਰਹੀ ਹੈ। ਅਜਿਹੇ ‘ਚ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਜੇਕਰ ਛੱਤੀਸਗੜ੍ਹ ਸਰਕਾਰ ਚਾਹੁੰਦੀ ਤਾਂ ਉਹ ਖੁਦ ਇਨ੍ਹਾਂ ਐਪਸ ‘ਤੇ ਪਾਬੰਦੀ ਲਗਾ ਸਕਦੀ ਸੀ, ਕਿਉਂਕਿ ਛੱਤੀਸਗੜ੍ਹ ਸਰਕਾਰ ਕੋਲ ਆਈ.ਟੀ. ਐਕਟ ਦੀ ਧਾਰਾ 69ਏ ਤਹਿਤ ਵੈੱਬਸਾਈਟ-ਐਪ ਨੂੰ ਬੰਦ ਕਰਨ ਦਾ ਅਧਿਕਾਰ ਹੈ, ਪਰ ਉਨ੍ਹਾਂ ਦੇ ਪੱਖ ਤੋਂ ਅਜਿਹਾ ਨਹੀਂ ਕੀਤਾ ਗਿਆ ਹੈ। ਨਾਲ ਹੀ ਇਨ੍ਹਾਂ ਐਪਸ ਨੂੰ ਬੈਨ ਕਰਨ ਦੀ ਕੋਈ ਮੰਗ ਨਹੀਂ ਕੀਤੀ ਗਈ, ਜਦੋਂ ਕਿ ਇਨ੍ਹਾਂ ਐਪਸ ਖਿਲਾਫ ਪਿਛਲੇ ਡੇਢ ਸਾਲ ਤੋਂ ਜਾਂਚ ਚੱਲ ਰਹੀ ਹੈ। ਇਸ ਕਾਰਨ ਮਹਾਦੇਵ ਐਪ ਬੈਨ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।

ਛੱਤੀਸਗੜ੍ਹ ਦੇ ਸੌਰਭ ਚੰਦਰਸ਼ੇਖਰ ਅਤੇ ਰਿਵ ਉੱਪਲ ਨੇ ਕੀਤਾ ਲਾਂਚ

ਮਹਾਦੇਵ ਐਪ ਇੱਕ ਔਨਲਾਈਨ ਸੱਟੇਬਾਜ਼ੀ ਐਪ ਹੈ, ਜਿਸ ਨੂੰ ਛੱਤੀਸਗੜ੍ਹ ਦੇ ਸੌਰਭ ਚੰਦਰਸ਼ੇਖਰ ਅਤੇ ਰਿਵ ਉੱਪਲ ਦੁਆਰਾ ਲਾਂਚ ਕੀਤਾ ਗਿਆ ਸੀ। ਕੇਂਦਰੀ ਏਜੰਸੀ ਨੇ ਜਾਂਚ ‘ਚ ਪਾਇਆ ਕਿ ਮਹਾਦੇਵ ਐਪ ਪੋਕਰ, ਕ੍ਰਿਕਟ ਅਤੇ ਬੈਡਮਿੰਟਨ, ਟੈਨਿਸ, ਫੁੱਟਬਾਲ ਵਰਗੀਆਂ ਕਈ ਲਾਈਵ ਗੇਮਾਂ ਲਈ ਸੱਟੇਬਾਜ਼ੀ ਦੀ ਪੇਸ਼ਕਸ਼ ਕਰਦਾ ਹੈ। ਇਸ ਐਪ ਨੂੰ ਸਾਲ 2017 ‘ਚ ਲਾਂਚ ਕੀਤਾ ਗਿਆ ਸੀ। ਕੋਵਿਡ ਮਹਾਂਮਾਰੀ ਦੌਰਾਨ ਐਪ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ।