ਆਧਾਰ ਕਾਰਡ ਨੂੰ ਕਰ ਲਵੋ ਲਾਕ, ਨਹੀਂ ਤਾਂ ਚੋਰੀ ਹੋ ਸਕਦਾ ਡੇਟਾ

ਆਧਾਰ ਕਾਰਡ ਦੇ ਡੇਟਾਬੇਸ ਵਿੱਚ ਹੁਣ ਤੱਕ ਸਭ ਤੋਂ ਵੱਡੀ ਸੇਂਧ ਦੀ ਖਬਰ ਹੈ। ਇੱਕ ਸਾਈਬਰ ਸਕਿਓਰਟੀ ਅਮਰੀਕੀ ਫਰਮ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਦੇ ਕਰੀਬ 81.5 ਕਰੋੜ ਲੋਕਾਂ ਦਾ ਆਧਾਰ ਕਾਰਡ ਡਾਟਾ ਲੀਕ ਹੋਇਆ ਹੈ ਜਿਸ ਦੀ ਵਿਕਰੀ ਡਾਰਕ ਵੈੱਬਸਾਈਟ ‘ਤੇ ਹੋ ਰਹੀ ਹੈ। ਇਸ ਡੇਟਾ ਵਿੱਚ ਲੋਕਾਂ ਦੇ ਨਾਮ, […]

Share:

ਆਧਾਰ ਕਾਰਡ ਦੇ ਡੇਟਾਬੇਸ ਵਿੱਚ ਹੁਣ ਤੱਕ ਸਭ ਤੋਂ ਵੱਡੀ ਸੇਂਧ ਦੀ ਖਬਰ ਹੈ। ਇੱਕ ਸਾਈਬਰ ਸਕਿਓਰਟੀ ਅਮਰੀਕੀ ਫਰਮ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਦੇ ਕਰੀਬ 81.5 ਕਰੋੜ ਲੋਕਾਂ ਦਾ ਆਧਾਰ ਕਾਰਡ ਡਾਟਾ ਲੀਕ ਹੋਇਆ ਹੈ ਜਿਸ ਦੀ ਵਿਕਰੀ ਡਾਰਕ ਵੈੱਬਸਾਈਟ ‘ਤੇ ਹੋ ਰਹੀ ਹੈ। ਇਸ ਡੇਟਾ ਵਿੱਚ ਲੋਕਾਂ ਦੇ ਨਾਮ, ਫ਼ੋਨ ਨੰਬਰ, ਐਡਰੈੱਸ, ਆਧਾਰ ਕਾਰਡ ਨੰਬਰ ਵਰਗੀਆਂ ਜਾਣਕਾਰੀਆਂ ਸ਼ਾਮਲ ਹਨ।


ਰਿਪੋਰਟ ਦੀ ਜਾਣਕਾਰੀ ਅਨੁਸਾਰ ਇਸ ਡੇਟਾ ਲੀਕ ਦੀ ਜਾਂਚ ਦੀ ਜਿੰਮੇਦਾਰੀ ਸੈਂਟਰਲ ਬਿਊਰੋ ਆਫ ਇਨਵੈਸਟਿਗੇਸ਼ਨ (ਸੀਬੀਆਈ) ਨੂੰ ਦਿੱਤੀ ਗਈ ਹੈ। ਇਹ ਡੇਟਾ ਲੀਕ ਹੋਣ ਦੇ ਬਾਅਦ ਆਧਾਰ ਕਾਰਡ ਦਾ ਗਲਤ ਉਪਯੋਗ ਵਧਿਆ ਹੈ। ਇਸੇ ਲਈ ਇਹ ਜਰੂਰੀ ਹੈ ਕਿ ਤੁਸੀਂ ਆਪਣੇ ਆਧਾਰ ਕਾਰਡ ਨੂੰ ਲਾਕ ਕਰ ਲਵੇ ਤਾਂ ਕਿ ਡੇਟਾ ਚੋਰੀ ਨ ਹੋ ਸਕੇ।
ਇੰਝ ਰਹੋ ਸੁਰਖਿੱਅਤ-
ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ https://myaadhaar.uidai.gov.in/ ‘ਤੇ ਜਾਓ ਅਤੇ ਲਾਗਇਨ ਕਰੋ। ਹੁਣ ਆਧਾਰ ਸੇਵਾਵਾਂ ਸੇਕਸ਼ਨ ਤੋਂ ‘ਆਧਾਰ ਲੌਕ/ਅਨਲਾਕ’ ‘ਤੇ ਕਲਿੱਕ ਕਰੋ। ਹੁਣ ‘ਲਾਕ UID’ ਦੇ ਵਿਕਲਪ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਅੱਗੇ ਦੇ ਬਟਨ ‘ਤੇ ਕਲਿੱਕ ਕਰੋ। ਹੁਣ ਦਿੱਤੇ ਗਏ ਨਿਰਦੇਸਾੰ ਨੂੰ ਫਾਲੋ ਕਰੋ।