Instagram ਲੈ ਕੇ ਆ ਰਿਹਾ ਹੈ ਆਪਣੇ ਉਪਭੋਗਤਾਵਾਂ ਦੇ ਲਈ ਨਵਾਂ ਫੀਚਰ

Instagram ਆਪਣੇ ਯੂਜ਼ਰਸ ਦੇ ਲਈ ਸਮੇਂ-ਸਮੇਂ ਤੇ ਕੋਈ ਨਾ ਕੋਈ ਨਵਾਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਇੰਸਟਾਗ੍ਰਾਮ ਯੂਜ਼ਰਸ ਲਈ ਸਮੇਂ-ਸਮੇਂ ‘ਤੇ ਨਵੇਂ ਅਪਡੇਟਸ ਵੀ ਜਾਰੀ ਕਰਦਾ ਰਹਿੰਦਾ ਹੈ। ਜੇਕਰ ਹੁਣ ਮੀਡੀਆਂ ਰਿਪੋਰਟਾਂ ਦੀ ਗੱਲ ਕਰੀਏ ਤਾਂ  Instagram ਯੂਜ਼ਰਸ  ਹੁਣ ਆਪਣਾ AI ਚੈਟਬੋਟ ਬਣਾਉਣ ਦੇ ਯੋਗ ਹੋਣਗੇ, ਜੋ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਵੇਗਾ। ਇਸ […]

Share:

Instagram ਆਪਣੇ ਯੂਜ਼ਰਸ ਦੇ ਲਈ ਸਮੇਂ-ਸਮੇਂ ਤੇ ਕੋਈ ਨਾ ਕੋਈ ਨਵਾਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਇੰਸਟਾਗ੍ਰਾਮ ਯੂਜ਼ਰਸ ਲਈ ਸਮੇਂ-ਸਮੇਂ ‘ਤੇ ਨਵੇਂ ਅਪਡੇਟਸ ਵੀ ਜਾਰੀ ਕਰਦਾ ਰਹਿੰਦਾ ਹੈ। ਜੇਕਰ ਹੁਣ ਮੀਡੀਆਂ ਰਿਪੋਰਟਾਂ ਦੀ ਗੱਲ ਕਰੀਏ ਤਾਂ  Instagram ਯੂਜ਼ਰਸ  ਹੁਣ ਆਪਣਾ AI ਚੈਟਬੋਟ ਬਣਾਉਣ ਦੇ ਯੋਗ ਹੋਣਗੇ, ਜੋ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਵੇਗਾ।

ਇਸ ਤਰ੍ਹਾਂ ਕਰੇਗਾ ਕੰਮ

ਇੱਕ ਰਿਪੋਰਟ ਦੇ ਅਨੁਸਾਰ ਆਉਣ ਵਾਲਾ ਫੀਚਰ ਉਪਭੋਗਤਾਵਾਂ ਨੂੰ Instagram AI ਚੈਟਬੋਟ ਨੂੰ ਚੈਟਬੋਟਸ ਦੇ ਲਿੰਗ, ਉਮਰ ਅਤੇ ਦਿਲਚਸਪੀਆਂ ਦੇ ਅਨੁਸਾਰ ਵਿਅਕਤੀਗਤ ਬਣਾਉਣ ਦੀ ਆਗਿਆ ਦੇ ਸਕਦਾ ਹੈ। ਚੈਟਬੋਟਸ ਨੂੰ ਸਹਾਇਤਾ ਲਈ ਵੀ ਵਰਤਿਆ ਜਾ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੈਟਬੋਟ ਨੂੰ ਪ੍ਰਾਈਵੇਟ ਬਣਾਉਣ ਤੋਂ ਬਾਅਦ, ਉਪਭੋਗਤਾ ਇਸ ਨੂੰ ਨਾਮ ਦੇ ਸਕਦੇ ਹਨ, ਇਸ ਨੂੰ ਅਵਤਾਰ ਦੇ ਸਕਦੇ ਹਨ ਅਤੇ ਚੈਟ ਵਿੰਡੋ ਰਾਹੀਂ ਇਸ ਨਾਲ ਗੱਲ ਕਰ ਸਕਦੇ ਹਨ।

ਫੀਚਰ ਫਿਲਹਾਲ ਟੈਸਟਿੰਗ ਪੜਾਅ ‘ਚ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇੰਸਟਾਗ੍ਰਾਮ ਜਲਦ ਹੀ ਇਹ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇੰਸਟਾਗ੍ਰਾਮ ਕਥਿਤ ਤੌਰ ‘ਤੇ ਇਕ ਵਿਸ਼ੇਸ਼ਤਾ ‘ਤੇ ਕੰਮ ਕਰ ਰਿਹਾ ਹੈ ਜੋ ਉਪਭੋਗਤਾਵਾਂ ਨੂੰ ਆਪਣਾ, ਨਿੱਜੀ AI ਚੈਟਬੋਟਸ ਬਣਾਉਣ ਦੇਵੇਗਾ। ਫਿਲਹਾਲ ਇਹ ਫੀਚਰ ਟੈਸਟਿੰਗ ਪੜਾਅ ‘ਚ ਹੈ। ਕੰਪਨੀ ਨੇ ਇਸ ਸਬੰਧੀ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਚੈਟਬੋਟਸ ਦੀ ਵਰਤੋਂ ਉਪਭੋਗਤਾਵਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਅਤੇ ਸਪੈਮ ਸਮੱਗਰੀ ਨੂੰ ਫਿਲਟਰ ਕਰਨ ਲਈ ਕੀਤੀ ਜਾ ਸਕਦੀ ਹੈ।

ਹਾਲ ਹੀ ‘ਚ ਲਾਂਚ ਕੀਤਾ ਮੇਟਾ ਨੇ  ਏਆਈ ਅਸਿਸਟੈਂਟ

ਇਸ ਸਾਲ ਸਤੰਬਰ ਵਿੱਚ, ਮੇਟਾ ਨੇ ਆਪਣੇ ਕਨੈਕਟ ਲਾਂਚ ਈਵੈਂਟ ਦੌਰਾਨ ਆਪਣੇ ਏਆਈ ਅਸਿਸਟੈਂਟ ਨੂੰ ਪੇਸ਼ ਕੀਤਾ ਸੀ। Meta AI ਨਾਮਕ ਇਹ AI ਅਸਿਸਟੈਂਟ ਜਲਦ ਹੀ WhatsApp,Instagram ਅਤੇ Facebook ‘ਤੇ ਉਪਲਬਧ ਹੋਣ ਦੀ ਸੂਚਨਾ ਹੈ। Meta AI ਇੱਕ ਨਵਾਂ ਅਸਿਸਟੈਂਟ ਹੈ ਜਿਸ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਇਹ WhatsApp,Messenger, nstagram ‘ਤੇ ਉਪਲਬਧ ਹੈ ਅਤੇ ਜਲਦੀ ਹੀ Ray-Ban Meta ਸਮਾਰਟ ਗਲਾਸ ਅਤੇ Quest 3 ‘ਤੇ ਆ ਰਿਹਾ ਹੈ। Meta AI ਤੋਂ ਇਲਾਵਾ, ਕੰਪਨੀ ਨੇ ਇਹ ਵੀ ਕਿਹਾ ਕਿ ਉਸਨੇ 28 ਹੋਰ AI ਚੈਟਬੋਟਸ ਨੂੰ ਵੱਖ-ਵੱਖ ਕਿਰਦਾਰਾਂ ਦੇ ਨਾਲ-ਨਾਲ ਬੈਕਗ੍ਰਾਊਂਡ ਸਟੋਰੀਜ਼ ਨਾਲ ਪੇਸ਼ ਕੀਤਾ ਹੈ। ਇੰਨਾ ਹੀ ਨਹੀਂ ਇਨ੍ਹਾਂ ਚੈਟਬੋਟਸ ਦੀ ਸੋਸ਼ਲ ਮੀਡੀਆ ‘ਤੇ ਪ੍ਰੋਫਾਈਲ ਵੀ ਹੋਵੇਗੀ।