ਦੁਨੀਆ ਦੇ ਸਭ ਤੋਂ ਵੱਡੇ ਏਅਰ ਸ਼ੋਅ 'ਚ ਭਾਰਤ ਦੇ ਲੜਾਕੂ ਜਹਾਜ਼ ਤੇਜਸ ਅਤੇ ਧਰੁਵ ਹੈਲੀਕਾਪਟਰ ਨੇ ਮਚਾਈ ਧਮਾਲ

ਦੁਨੀਆ ਦੇ ਕਈ ਦੇਸ਼ਾਂ ਨੇ ਇਨ੍ਹਾਂ ਜਹਾਜ਼ਾਂ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਹੈ ਪਰ ਫੌਜ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਤੋਂ ਬਾਅਦ ਹੀ ਇਨ੍ਹਾਂ ਨੂੰ ਵੇਚਿਆ ਜਾਵੇਗਾ।

Share:

ਦੁਬਈ 'ਚ ਦੁਨੀਆ ਦੇ ਸਭ ਤੋਂ ਵੱਡੇ ਏਅਰ ਸ਼ੋਅ 'ਚ ਭਾਰਤ ਦੇ ਲੜਾਕੂ ਜਹਾਜ਼ ਤੇਜਸ ਅਤੇ ਧਰੁਵ ਹੈਲੀਕਾਪਟਰ ਨੇ ਧਮਾਲ ਮਚਾ ਦਿੱਤੀ ਹੈ। ਭਾਰਤੀ ਹਵਾਈ ਸੈਨਾ ਲਗਾਤਾਰ ਦੂਜੀ ਵਾਰ ਇਸ ਸ਼ੋਅ ਵਿੱਚ ਹਿੱਸਾ ਲੈ ਰਹੀ ਹੈ। ਭਾਰਤ ਤੋਂ ਇਲਾਵਾ 20 ਹੋਰ ਵੱਡੇ ਦੇਸ਼ ਇਸ ਵਿੱਚ ਭਾਗ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਤੇਜਸ ਅਤੇ ਧਰੁਵ ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ (HAL) ਦੁਆਰਾ ਨਿਰਮਿਤ ਹਨ। ਤੇਜਸ ਆਪਣੀ ਸ਼੍ਰੇਣੀ ਦਾ ਸਭ ਤੋਂ ਹਲਕਾ ਅਤੇ ਸਭ ਤੋਂ ਛੋਟਾ ਲੜਾਕੂ ਜਹਾਜ਼ ਹੈ। ਇਹ 4.5 ਪੀੜ੍ਹੀ ਦਾ ਜਹਾਜ਼ ਹੈ। ਇਸ ਦਾ ਭਾਰ ਲਗਭਗ 6.5 ਟਨ ਹੈ ਅਤੇ ਸਪੀਡ 2000 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਹਵਾ ਵਿੱਚ ਫਿਊਲ ਵੀ ਭਰ ਸਕਦਾ ਹੈ। ਇਸ ਵਿੱਚ ਅੱਠ ਹਾਰਡ ਪੁਆਇੰਟ ਹਨ, ਜਿੱਥੇ ਬੰਬ, ਰਾਕੇਟ ਅਤੇ ਮਿਜ਼ਾਈਲਾਂ ਰੱਖੀਆਂ ਜਾ ਸਕਦੀਆਂ ਹਨ।


ਮਲਟੀਰੋਲ ਏਅਰਕ੍ਰਾਫਟ

ਤੇਜਸ ਇੱਕ ਮਲਟੀਰੋਲ ਏਅਰਕ੍ਰਾਫਟ ਹੈ, ਜਿਸਦਾ ਮਤਲਬ ਹੈ ਕਿ ਇਹ ਹਮਲੇ ਦੇ ਨਾਲ-ਨਾਲ ਰੱਖਿਆ ਦੀ ਸਮਰੱਥਾ ਰੱਖਦਾ ਹੈ। ਹੁਣ ਤੱਕ ਇਕ ਵੀ ਤੇਜਸ ਜਹਾਜ਼ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ ਹੈ। ਦੂਜੇ ਪਾਸੇ ਧਰੁਵ ਹੈਲੀਕਾਪਟਰ ਦਾ ਵੀ ਕੋਈ ਜਵਾਬ ਨਹੀਂ ਹੈ। ਇਹ ਦੁਨੀਆ ਦੀ ਇੱਕੋ ਇੱਕ ਹੈਲੀਕਾਪਟਰ ਐਰੋਬੈਟਿਕਸ ਟੀਮ ਹੈ। ਇਸ ਦੇ ਕੱਚ ਦੇ ਕਾਕਪਿਟ ਅਤੇ ਐਵੀਓਨਿਕਸ ਅਦਭੁਤ ਹਨ। ਇਹ ਰੇਗਿਸਤਾਨ ਤੋਂ ਉੱਚੀਆਂ ਪਹਾੜੀਆਂ ਤੱਕ ਉੱਡ ਸਕਦਾ ਹੈ।


ਧਰੁਵ ਦੀ ਰਫ਼ਤਾਰ 250 ਕਿਲੋਮੀਟਰ ਪ੍ਰਤੀ ਘੰਟਾ

ਧਰੁਵ 12 ਲੋਕਾਂ ਨੂੰ ਲਿਜਾ ਸਕਦਾ ਹੈ। ਇਸਦੀ ਵਰਤੋਂ ਵੀਆਈਪੀ ਡਿਊਟੀ ਤੋਂ ਲੈ ਕੇ ਐਂਬੂਲੈਂਸ ਤੱਕ ਹਰ ਚੀਜ਼ ਲਈ ਕੀਤੀ ਜਾ ਸਕਦੀ ਹੈ। ਇਸ ਦਾ ਭਾਰ ਢਾਈ ਟਨ ਦੇ ਕਰੀਬ ਹੈ ਅਤੇ ਇਹ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ।

ਇਹ ਵੀ ਪੜ੍ਹੋ