ਇਸ ਟੈਕਸ ਸੀਜ਼ਨ ਵਿੱਚ ਇੱਕ CRA ਫ਼ੋਨ ਘੁਟਾਲੇ ਤੋਂ ਕਿਵੇਂ ਬਚਣਾ ਹੈ

ਕਈ ਵਾਰ ਕੈਨੇਡਾ ਦੇ ਟੈਕਸ ਕਾਨੂੰਨਾਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਏਜੰਸੀ ਅਸਲ ਵਿੱਚ ਟੈਕਸਦਾਤਾਵਾਂ ਦੀਆਂ ਫਾਈਲਾਂ ‘ਤੇ ਚਰਚਾ ਕਰਨ ਲਈ ਕਾਲ ਕਰਦੀ ਹੈ। ਇਸ ਤਰ੍ਹਾਂ ਦੀ ਕਾਲ ਇੱਕ ਰੁਟੀਨ ਜਾਂਚ ਹੁੰਦੀ ਹੈ। ਪਰ ਇੱਕ ਸੀਆਰਏ ਏਜੰਟ ਦੇ ਰੂਪ ਵਿੱਚ ਇੱਕ ਘੁਟਾਲਾ ਕਰਨ ਵਾਲਾ ਕਈ ਤਰ੍ਹਾਂ ਦੀਆਂ ਚਾਲਾਂ ਦੀ ਵਰਤੋਂ ਕਰ ਸਕਦਾ ਹੈ। ਬਚਾਓ ਸਬੰਧੀ ਤਜਵੀਜਾਂ […]

Share:

ਕਈ ਵਾਰ ਕੈਨੇਡਾ ਦੇ ਟੈਕਸ ਕਾਨੂੰਨਾਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਏਜੰਸੀ ਅਸਲ ਵਿੱਚ ਟੈਕਸਦਾਤਾਵਾਂ ਦੀਆਂ ਫਾਈਲਾਂ ‘ਤੇ ਚਰਚਾ ਕਰਨ ਲਈ ਕਾਲ ਕਰਦੀ ਹੈ। ਇਸ ਤਰ੍ਹਾਂ ਦੀ ਕਾਲ ਇੱਕ ਰੁਟੀਨ ਜਾਂਚ ਹੁੰਦੀ ਹੈ।

ਪਰ ਇੱਕ ਸੀਆਰਏ ਏਜੰਟ ਦੇ ਰੂਪ ਵਿੱਚ ਇੱਕ ਘੁਟਾਲਾ ਕਰਨ ਵਾਲਾ ਕਈ ਤਰ੍ਹਾਂ ਦੀਆਂ ਚਾਲਾਂ ਦੀ ਵਰਤੋਂ ਕਰ ਸਕਦਾ ਹੈ।

ਬਚਾਓ ਸਬੰਧੀ ਤਜਵੀਜਾਂ ਇਸ ਤਰਾਂ ਹਨ:

ਪੁਸ਼ਟੀ ਕਰੋ ਕਿ ਕਾਲਰ ਇੱਕ CRA ਏਜੰਟ ਹੈ

ਇੱਕ ਜਾਇਜ਼ ਸੀਆਰਏ ਕਰਮਚਾਰੀ ਆਪਣਾ ਨਾਮ ਦੱਸਕੇ ਪਛਾਣ ਕਰਵਾਵੇਗਾ ਅਤੇ ਇੱਕ ਕਾਲਬੈਕ ਨੰਬਰ ਪ੍ਰਦਾਨ ਕਰੇਗਾ। ਸ਼ੱਕ ਹੋਣ ਉੱਤੇ ਕੋਈ ਵੀ ਜਾਣਕਾਰੀ ਸਾਂਝੀ ਨਾ ਕਰੋ।

ਅੱਗੇ, ਕਾਲ ਨੂੰ ਖਤਮ ਕਰੋ ਅਤੇ ਸੀਆਰਏ ਨਾਲ ਸੰਪਰਕ ਕਰਕੇ ਜਾਂਚ ਕਰੋ ਕਿ ਉਹਨਾਂ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਜਾਇਜ਼ ਸੀ।

ਵਿਅਕਤੀ ਸੂਬਿਆਂ ਵਿੱਚ 1-800-959-8281, ਜਾਂ ਪ੍ਰਦੇਸ਼ਾਂ ਵਿੱਚ 1-866-426-1527 ‘ਤੇ CRA ਨੂੰ ਡਾਇਲ ਕਰ ਸਕਦੇ ਹਨ। ਕਾਰੋਬਾਰੀ ਪ੍ਰਾਂਤਾਂ ਵਿੱਚ 1-800-959-5525, ਜਾਂ ਪ੍ਰਦੇਸ਼ਾਂ ਵਿੱਚ 1-866-841-1876 ’ਤੇ CRA ਤੱਕ ਪਹੁੰਚ ਕਰ ਸਕਦੇ ਹਨ।

ਇਹਨਾਂ ਨਿਸ਼ਾਨੀਆਂ ਨੂੰ ਪਛਾਣੋ

ਜੇ ਸੀਆਰਏ ਕਰਮਚਾਰੀ ਅਸਲੀ ਨਹੀਂ ਤਾਂ ਆਮ ਤੌਰ ’ਤੇ ਕੁਝ ਸੰਕੇਤ ਹੋਣਗੇ ਜਿਸ ਨਾਲ ਤੁਸੀਂ ਫ਼ਰਕ ਪਤਾ ਕਰ ਸਕਦੇ ਹੋਂ ਜਿਵੇਂ ਕਿ:

• ਕਾਲਰ ਸੀਆਰਏ ਲਈ ਕੰਮ ਕਰਨ ਦਾ ਸਬੂਤ ਨਹੀਂ ਦੇਵੇਗਾ, ਜਿਵੇਂ ਕਿ ਉਹਨਾਂ ਦਾ ਨਾਮ ਅਤੇ ਦਫਤਰ ਦੀ ਜਾਣਕਾਰੀ ਜਾਂ ਨੰਬਰ

• ਕਾਲਰ ਤੁਰੰਤ ਕਾਰਵਾਈ ਕਰਨ ਲਈ ਦਬਾਅ, ਰੁੱਖੀ ਭਾਸ਼ਾ ਦੀ ਵਰਤੋਂ ਜਾਂ ਤੁਹਾਨੂੰ ਗ੍ਰਿਫਤਾਰ ਕਰਨ ਜਾਂ ਪੁਲਿਸ ਨੂੰ ਕਾਲ ਕਰਨ ਦੀ ਧਮਕੀ ਦਿੰਦਾ ਹੈ।

• ਕਾਲਰ ਤੁਹਾਨੂੰ ਪ੍ਰੀਪੇਡ ਕ੍ਰੈਡਿਟ ਕਾਰਡ, ਗਿਫਟ ਕਾਰਡ, ਕ੍ਰਿਪਟੋਕਰੰਸੀ ਜਾਂ ਭੁਗਤਾਨ ਦੇ ਕਿਸੇ ਹੋਰ ਤਰੀਕੇ ਨਾਲ ਭੁਗਤਾਨ ਕਰਨ ਲਈ ਕਹਿੰਦਾ ਹੈ

• ਕਾਲਰ ਉਸ ਜਾਣਕਾਰੀ ਲਈ ਪੁੱਛਦਾ ਹੈ ਜੋ ਤੁਸੀਂ ਟੈਕਸ ਰਿਟਰਨ ’ਤੇ ਨਹੀਂ ਭਰਦੇ, ਉਦਾਹਰਨ ਲਈ, ਕ੍ਰੈਡਿਟ ਕਾਰਡ ਨੰਬਰ ਮੰਗ ਸਕਦਾ ਹੈ।

• ਉਹ ਤੁਹਾਡੀ ਤਰਫੋਂ ਲਾਭਾਂ ਲਈ ਅਰਜ਼ੀ ਦੇਣ ਦੀ ਪੇਸ਼ਕਸ਼ ਕਰ ਸਕਦੇ ਹਨ। ਬਜਾਏ ਇਸਦੇ, ਕੈਨੇਡਾ ਸਰਕਾਰ ਦੀ ਉਚਿਤ ਵੈੱਬਸਾਈਟ ਰਾਹੀਂ ਜਾਂ ਫ਼ੋਨ ਰਾਹੀਂ ਸਿੱਧੇ ਲਾਭਾਂ ਲਈ ਅਰਜ਼ੀ ਦਿਓ।

ਉਹ ਈਮੇਲਾਂ ਅਤੇ ਟੈਕਸਟ ਸੁਨੇਹਿਆਂ ਦੇ ਅੰਦਰ ਖਤਰਨਾਕ ਲਿੰਕਾਂ ‘ਤੇ ਕਲਿੱਕ ਕਰਵਾਉਣ ਦੀ ਕੋਸ਼ਿਸ਼ ਵੀ ਕਰਦੇ ਹਨ।

ਇੱਕ ਸ਼ੱਕੀ ਘੁਟਾਲੇ ਦੀ ਰਿਪੋਰਟ ਕਰੋ

1-888-495-8501 ‘ਤੇ ਕੈਨੇਡੀਅਨ ਐਂਟੀ ਫਰਾਡ ਸੈਂਟਰ ਨੂੰ ਰਿਪੋਰਟ ਕਰੋ ਜਾਂ ਸੀਆਰ ਏ ਨਾਲ ਸੰਪਰਕ ਕਰੋ।

ਤੁਹਾਨੂੰ ਸਥਾਨਕ ਪੁਲਿਸ ਸੇਵਾ, ਵਿੱਤੀ ਸੰਸਥਾ ਅਤੇ ਸੰਬੰਧਿਤ ਕ੍ਰੈਡਿਟ ਰਿਪੋਰਟਿੰਗ ਏਜੰਸੀਆਂ ਨਾਲ ਵੀ ਸੰਪਰਕ ਕਰ ਸਕਦੇ ਹੋਂ।