ਏਆਈ ਚੈਟਬੋਟਸ ਆਨਲਾਈਨ ਖੋਜ ਨੂੰ ਕਿਵੇਂ ਬਦਲ ਸਕਦੇ ਹਨ

ਏਆਈ ਕਵਿਤਾਵਾਂ, ਕੰਪਿਊਟਰ ਕੋਡ ਅਤੇ ਹੋਰ ਬਹੁਤ ਕੁਝ ਲਿਖ ਸਕਦਾ ਹੈ। ਚੈਟਜੀਪੀਟੀ ਨਵੰਬਰ ਵਿੱਚ ਲਾਂਚ ਹੋਣ ਤੋਂ ਬਾਅਦ ਆਪਣੇ 100 ਮਿਲੀਅਨ ਮਾਸਿਕ ਸਰਗਰਮ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਦਾ ਆ ਰਿਹਾ ਹੈ। 7 ਫਰਵਰੀ ਨੂੰ ਮਾਈਕ੍ਰੋਸਾਫਟ ਨੇ ਘੋਸ਼ਣਾ ਕੀਤੀ ਕਿ ਇਹ ਆਪਣੀ ਓਪਨਏਆਈ ਦੇ ਨਾਲ ਸਾਂਝੇਦਾਰੀ ਲਈ ਧੰਨਵਾਦ ਕਰਦਾ ਹੈ, ਚੈਟਜੀਪੀਟੀ ਆਪਣੇ ਚਮਤਕਾਰ ਨਾਲ, ਸਾਡੇ ਖੋਜ ਇੰਜਣ, […]

Share:

ਏਆਈ ਕਵਿਤਾਵਾਂ, ਕੰਪਿਊਟਰ ਕੋਡ ਅਤੇ ਹੋਰ ਬਹੁਤ ਕੁਝ ਲਿਖ ਸਕਦਾ ਹੈ। ਚੈਟਜੀਪੀਟੀ ਨਵੰਬਰ ਵਿੱਚ ਲਾਂਚ ਹੋਣ ਤੋਂ ਬਾਅਦ ਆਪਣੇ 100 ਮਿਲੀਅਨ ਮਾਸਿਕ ਸਰਗਰਮ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਦਾ ਆ ਰਿਹਾ ਹੈ। 7 ਫਰਵਰੀ ਨੂੰ ਮਾਈਕ੍ਰੋਸਾਫਟ ਨੇ ਘੋਸ਼ਣਾ ਕੀਤੀ ਕਿ ਇਹ ਆਪਣੀ ਓਪਨਏਆਈ ਦੇ ਨਾਲ ਸਾਂਝੇਦਾਰੀ ਲਈ ਧੰਨਵਾਦ ਕਰਦਾ ਹੈ, ਚੈਟਜੀਪੀਟੀ ਆਪਣੇ ਚਮਤਕਾਰ ਨਾਲ, ਸਾਡੇ ਖੋਜ ਇੰਜਣ, ਬਿੰਗ ਨੂੰ ਪ੍ਰਭਾਵਤ ਕਰੇਗਾ। ਇਕ ਦਿਨ ਪਹਿਲਾਂ, ਗੂਗਲ ਦੀ ਮੂਲ ਕੰਪਨੀ, ਅਲਫਾਬੇਟ ਨੇ ਕਿਹਾ ਸੀ ਕਿ ਉਹ ਜਲਦੀ ਹੀ ‘ਬਾਰਡ’ ਨਾਮਕ ਆਪਣੀ ਖੁਦ ਦੀ ਏਆਈ ਚੈਟਬੋਟ ਲਾਂਚ ਕਰੇਗੀ। ਬਾਇਡੂ, ਚੀਨ ਦੀ ਖੋਜ ਕੰਪਨੀ ਨੇ ਵੀ ਅਜਿਹਾ ਕਰਨ ਦਾ ਵਾਅਦਾ ਕੀਤਾ ਹੈ।

ਚੈਟਜੀਪੀਟੀ ਅਤੇ ਇਸ ਵਰਗੇ ਚੈਟਬੋਟਸ ਰਵਾਇਤੀ ਔਨਲਾਈਨ ਖੋਜ ਵਾਂਗ ਕੰਮ ਨਹੀਂ ਕਰਦੇ। ਅੱਜ, ਗੂਗਲ ਅਤੇ ਬਿੰਗ ਵੈੱਬ ਕ੍ਰਾਲਰ ਭੇਜ ਕੇ ਕੰਮ ਕਰਦੇ ਹਨ, ਇੱਕ ਅਜਿਹੀ ਕਿਸਮ ਦਾ ਬੋਟ (ਆਟੋਨੋਮਸ ਪ੍ਰੋਗਰਾਮ) ਜੋ ਨਤੀਜਿਆਂ ਨੂੰ ਸੰਗਠਿਤ ਕਰਨ ਤੋਂ ਪਹਿਲਾਂ ਇੰਟਰਨੈੱਟ ‘ਤੇ ਘੁੰਮ ਕੇ ਜਾਣਕਾਰੀ ਇਕੱਠੀ ਕਰਨ ਸਮੇਤ ਖੋਜ ਬੇਨਤੀ ਦੇ ਜਵਾਬ ਵਿੱਚ ਯੂਜਰ ਨੂੰ ਸਭ ਤੋਂ ਢੁਕਵੇਂ ਲਿੰਕ ਪੇਸ਼ ਕਰਦਾ ਹੈ। ਇਸਦੇ ਉਲਟ, ਏਆਈ ਚੈਟਬੋਟਸ ਵੱਡੇ ਭਾਸ਼ਾ ਮਾਡਲਾਂ ‘ਤੇ ਬਣਾਏ ਗਏ ਹਨ ਜੋ ਇੰਟਰਨੈਟ ਦੇ ਵਿਸ਼ਾਲ ਹਿੱਸਿਆਂ ‘ਤੇ ਸਿਖਲਾਈ ਪ੍ਰਾਪਤ ਐਲਗੋਰਿਦਮ ਦੀ ਵਰਤੋਂ ਕਰਕੇ ਵਾਕਾਂ ਨੂੰ ਪੜ੍ਹਨ ਦੇ ਆਧਾਰ ‘ਤੇ ਸਵਾਲ ਦੇ ਜਵਾਬ ਵਿੱਚ ਸੰਭਾਵਿਤ ਅਗਲੇ ਸ਼ਬਦਾਂ ਦੀ ਭਵਿੱਖਬਾਣੀ ਕਰਦਾ ਹੈ ਜਾਂ ਜਵਾਬ ਦਿੰਦਾ ਹੈ। ਲਿੰਕਾਂ ਦੀ ਸੂਚੀ ਪੇਸ਼ ਕਰਨ ਦੀ ਬਜਾਏ, ਚੈਟਬੋਟਸ ਤਰਕਸ਼ੀਲਤਾ ਭਰਭੂਰ ਜਵਾਬ ਦਿੰਦੇ ਹਨ।

ਇਸ ਯੋਗਤਾ ਦਾ ਮਤਲਬ ਹੈ ਕਿ ਖੋਜ ਦੋ ਵੱਡੇ ਤਰੀਕਿਆਂ ਨਾਲ ਬਦਲ ਜਾਵੇਗੀ. ਪਹਿਲਾਂ, ਨਤੀਜੇ ਕਈ ਵੇਰੀਏਬਲਾਂ ਨਾਲ ਗੁੰਝਲਦਾਰ ਸਵਾਲਾਂ ਦੇ ਜਵਾਬ ਦੇਣ ਦੇ ਸਮਰੱਥ ਹੋਣਗੇ। ਇੱਕ ਸੈਲਾਨੀ ਦੀ ਕਲਪਨਾ ਕਰੋ ਜੋ ਹਵਾਈ ਵਿੱਚ ਇੱਕ ਅਨੁਕੂਲ ਹੋਟਲ ਦੀ ਤਲਾਸ਼ ਕਰ ਰਿਹਾ ਹੈ ਜੋ ਬੀਚ ਦੇ ਨੇੜੇ ਹੋਵੇ ਅਤੇ ਇੱਕ ਸ਼ਾਪਿੰਗ ਸੈਂਟਰ ਤੋਂ ਪੈਦਲ ਦੂਰੀ ’ਤੇ ਵੀ। ਗੂਗਲ ‘ਤੇ ਉਸ ਦੁਆਰਾ ਲੋੜੀਂਦਾ ਸਥਾਨ ਲੱਭਣ ਦਾ ਮਤਲਬ ਹੈ ਦਰਜਨਾਂ ਵੈੱਬਸਾਈਟਾਂ ਨੂੰ ਸਕਿਮ-ਰੀਡਿੰਗ ਕਰਨਾ ’ਤੇ ਸਾਹਮਣੇ ਰੱਖਣਾ ਜਦਕਿ ਚੈਟਬੋਟ ਇੱਕ ਵਾਕ ਵਿੱਚ ਹੀ ਅਗਲੇ ਸ਼ਬਦ ਦੀ ਭਵਿੱਖਬਾਣੀ ਕਰਦਾ ਹੋਇਆ ਸਹੀ ਹੋਟਲ ਦਾ ਨਾਮ ਦੱਸ ਦੇਵੇਗਾ ਅਤੇ ਨਾਲ ਹੀ ਪੂਰੇ ਹਫ਼ਤੇ ਦੀ ਛੁੱਟੀ ਮਨਾਉਣ ਦੀ ਸਟੀਕ ਯੋਜਨਾ ਪੇਸ਼ ਕਰ ਦੇਵੇਗਾ।

ਦੂਜਾ, ਇਸ ਨਾਲ ਮਾਰਕੀਟ ਦਾ ਵਿਸਥਾਰ ਹੋਵੇਗਾ। ਸਾਫਟਵੇਅਰ ਇੰਜੀਨੀਅਰ ਇਸ ਨੂੰ ਕੋਡ ਡੀਬੱਗ ਕਰਨ, ਸਿਹਤਕਰਮੀ ਜਾਂ ਡਾਕਟਰ ਬਿਮਾਰੀਆਂ ਦਾ ਨਿਦਾਨ ਕਰਨ ਵਿੱਚ ਮਦਦ ਲੈਣ ਲਈ ਤਿਆਰ ਹੋਣਗੀਆਂ। ਇਸ ਦੇ ਨਤੀਜੇ ਵਜੋਂ ਉਦਯੋਗਿਕ-ਵਿਸ਼ੇਸ਼ ਚੈਟਬੋਟਸ ਦਾ ਵਿਸਫੋਟ ਹੋ ਸਕਦਾ ਹੈ। ਪਹਿਲਾਂ ਹੀ ਸੀ3.ਏਆਈ ਇੱਕ ਕਾਰੋਬਾਰੀ-ਸਾਫਟਵੇਅਰ ਫਰਮ, ਕੰਪਨੀਆਂ ਨੂੰ ਉਹਨਾਂ ਦੇ ਅੰਦਰੂਨੀ ਡੇਟਾ ਦੀ ਖੋਜ ਵਿੱਚ ਮਦਦ ਕਰਨ ਲਈ ਸਮਾਨ ਤਕਨਾਲੋਜੀ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੀ ਹੈ। ਬੁਕਿੰਗ ਡਾਟਕਾਮ ਸਮੇਤ ਟਰੈਵਲ ਫਰਮਾਂ, ਚੈਟਬੋਟਸ ਨਾਲ ਵੀ ਪ੍ਰਯੋਗ ਕਰ ਰਹੀਆਂ ਹਨ। ਦਹਾਕਿਆਂ ਵਿੱਚ ਪਹਿਲੀ ਵਾਰ ਗੂਗਲ ਦਾ ਏਕਾਧਿਕਾਰ ਖਤਰੇ ਵਿੱਚ ਹੈ। ਇਸ ਸਮੇਂ ਬਿੰਗ ਦੇ 3% ਦੇ ਮੁਕਾਬਲੇ ਇਸ ਕੋਲ ਖੋਜ ਮਾਰਕੀਟ ਦਾ 93% ਹੈ। ਪਰ ਇਸ ਨੇ ਅਜੇ ਤੱਕ ਬਾਰਡ ਨੂੰ ਲਾਂਚ ਨਹੀਂ ਕੀਤਾ ਹੈ, ਸੰਭਵ ਤੌਰ ‘ਤੇ ਕਿਉਂਕਿ ਇਹ ਜਨਤਕ ਪ੍ਰਤੀਕਰਮ ਤੋਂ ਡਰਦਾ ਹੈ ਜੇਕਰ ਬੋਟ ਅਪਮਾਨਜਨਕ ਜਵਾਬ ਦਿੰਦਾ ਹੈ।

ਚੈਟਬੋਟਸ ਵਿੱਚ ਬਹੁਤ ਸਾਰੀਆਂ ਕਮੀਆਂ ਹਨ।