ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਹੋ ਗਿਆ ਹੈਕ?

ਦੇਸ਼ ਦੇ ਕਈ ਨੇਤਾਵਾਂ ਨੂੰ ਆਈਫੋਨ ਨਿਰਮਾਤਾ ਕੰਪਨੀ ਐਪਲ ਤੋਂ 31 ਅਕਤੂਬਰ ਨੂੰ ਇਕ ਸੰਦੇਸ਼ ਮਿਲਿਆ ਸੀ ਕਿ ਉਨ੍ਹਾਂ ਦੇ ਫੋਨ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸਾਰਿਆ ਦੇ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਹੁਣ ਹਰ ਕੋਈ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਿਤੇ ਉਨ੍ਹਾਂ ਦਾ ਫੋਨ […]

Share:

ਦੇਸ਼ ਦੇ ਕਈ ਨੇਤਾਵਾਂ ਨੂੰ ਆਈਫੋਨ ਨਿਰਮਾਤਾ ਕੰਪਨੀ ਐਪਲ ਤੋਂ 31 ਅਕਤੂਬਰ ਨੂੰ ਇਕ ਸੰਦੇਸ਼ ਮਿਲਿਆ ਸੀ ਕਿ ਉਨ੍ਹਾਂ ਦੇ ਫੋਨ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸਾਰਿਆ ਦੇ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਹੁਣ ਹਰ ਕੋਈ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਿਤੇ ਉਨ੍ਹਾਂ ਦਾ ਫੋਨ ਵੀ ਹੈਕ ਹੋ ਗਿਆ ਹੈ ਜਾਂ ਨਹੀਂ।

ਆਈਫੋਨ ਦੇ ਕੁਝ ਅਜਿਹੇ ਸੰਕੇਤ ਹਨ ਜਿਨ੍ਹਾਂ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਫੋਨ ਹੈਕ ਹੋਇਆ ਹੈ ਜਾ ਨਹੀਂ।

ਫ਼ੋਨ ਦਾ ਹੌਲੀ ਹੋ ਜਾਣਾ

ਜੇਕਰ ਤੁਹਾਡਾ ਫ਼ੋਨ ਅਚਾਨਕ ਬਹੁਤ ਹੌਲੀ ਹੋ ਗਿਆ ਹੈ ਤਾਂ ਸੁਚੇਤ ਹੋ ਜਾਉ। ਇਹ ਫੋਨ ਹੈਕ ਹੋ ਜਾਣ ਅਹਿਮ ਸੰਕੇਤ ਹੈ।

ਬੈਟਰੀ ਦਾ ਤੇਜ਼ੀ ਨਾਲ ਡਰੇਨ ਹੋਣਾ

ਜੇਕਰ ਤੁਹਾਡੇ ਫ਼ੋਨ ਦੀ ਬੈਟਰੀ ਤੇਜ਼ੀ ਨਾਲ ਡਰੇਨ ਹੋ ਰਹੀ ਹੈ ਤਾਂ ਹੋ ਸਕਦਾ ਹੈ ਕਿ ਹੈਕਰਾਂ ਨੇ ਤੁਹਾਡੇ ਫ਼ੋਨ ਨੂੰ ਹੈਕ ਕਰ ਲਿਆ ਹੈ ਜਾਂ ਕੋਈ ਐਪ ਹੈ ਜੋ ਲਗਾਤਾਰ ਤੁਹਾਡੇ ਨਜ਼ਰ ਰੱਖ ਰਹੀ ਹੈ।

ਫ਼ੋਨ ਹੀਟਿੰਗ

ਜੇਕਰ ਤੁਹਾਡਾ ਫ਼ੋਨ ਲਗਾਤਾਰ ਗਰਮ ਹੋ ਰਿਹਾ ਹੈ ਤਾਂ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਜਦੋਂ ਫ਼ੋਨ ਬੈਕਐਂਡ ਵਿੱਚ ਵਰਤਿਆ ਜਾ ਰਿਹਾ ਹੋਵੇ ਜਾਂ ਕੋਈ ਐਪ ਚੱਲ ਰਿਹਾ ਹੋਵੇ ਤਾਂ ਫ਼ੋਨ ਗਰਮ ਹੋ ਜਾਂਦਾ ਹੈ।

ਡਾਟਾ ਦੀ ਖਪਤ ਵਿੱਚ ਵਾਧਾ

ਜੇਕਰ ਤੁਹਾਡੇ ਫੋਨ ਦਾ ਇੰਟਰਨੈੱਟ ਡਾਟਾ ਤੇਜ਼ੀ ਨਾਲ ਖਤਮ ਹੋ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਕੋਈ (ਐਪ) ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੇ ਡੇਟਾ ਦੀ ਵਰਤੋਂ ਕਰ ਰਿਹਾ ਹੈ। ਅਜਿਹਾ ਫੋਨ ‘ਚ ਮਾਲਵੇਅਰ ਜਾਂ ਵਾਇਰਸ ਐਪਸ ਦੀ ਮੌਜੂਦਗੀ ਕਾਰਨ ਹੁੰਦਾ ਹੈ।

ਐਪਸ ਦਾ ਵਾਰ-ਵਾਰ ਕ੍ਰੈਸ਼ ਹੋਣਾ

ਜੇਕਰ ਤੁਹਾਡੇ ਫੋਨ ਦੀਆਂ ਐਪਸ ਵਾਰ-ਵਾਰ ਬੰਦ ਹੋ ਰਹੀਆਂ ਹਨ ਜਾਂ ਆਪਣੇ ਆਪ ਕ੍ਰੈਸ਼ ਹੋ ਰਹੀਆਂ ਹਨ ਤਾਂ ਹੈਕ ਹੋਣ ਦੀ ਸੰਭਾਵਨਾ ਹੈ

ਹੈਰਾਨੀਜਨਕ ਨੋਟੀਫਿਕੇਸ਼ਨ

ਜੇਕਰ ਫੋਨ ‘ਤੇ ਕੋਈ ਅਜਿਹਾ ਨੋਟੀਫਿਕੇਸ਼ਨ ਆ ਰਿਹਾ ਹੈ ਜੋ ਪਹਿਲਾਂ ਕਦੇ ਨਹੀਂ ਆਇਆ ਅਤੇ ਨਾ ਹੀ ਕਿਸੇ ਐਪ ਤੋਂ ਹੈ ਜਾਂ ਵਾਇਰਸ ਅਲਰਟ ਨੋਟੀਫਿਕੇਸ਼ਨ ਆ ਰਿਹਾ ਹੈ, ਤਾਂ ਇੱਥੇ ਹੈਕ ਹੋਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਮਾਲਵੇਅਰ ਤੁਹਾਡੇ ਫੋਨ ‘ਚ ਦਾਖਲ ਹੋ ਗਿਆ ਹੈ।

Tags :