ਗੂਗਲ ਨੂੰ ਐਂਡਰੌਇਡ ਵਿੱਚ ਮਿਲਿਆ ਬੱਗ

ਗੂਗਲ ਨੇ ਕਿਹਾ ਹੈ ਕਿ ਉਸਨੂੰ ਐਂਡਰੌਇਡ ਵਿੱਚ ਅਜਿਹਾ ਬੱਗ ਮਿਲਿਆ ਹੈ ਜਿਸ ਨੇ ਪ੍ਰਾਈਵੇਸੀ ਡੈਸ਼ਬੋਰਡ ਵਿੱਚ ਗਲਤ ਪ੍ਰਾਈਵੇਸੀ ਸੂਚਨਾਵਾਂ ਪੈਦਾ ਕੀਤੀਆਂ ਹਨ ਅਤੇ ਅਜਿਹਾ ਲੱਗਦਾ ਹੈ ਕਿ ਇਹ ਵਟਸਐਪ ਡਿਵਾਈਸ ਦੇ ਮਾਈਕ੍ਰੋਫੋਨ ਤੱਕ ਪਹੁੰਚ ਕਰ ਰਿਹਾ ਸੀ ਭਾਵੇਂ ਐਪ ਵਰਤੋਂ ਵਿੱਚ ਨਾ ਵੀ ਹੋਵੇ। ਇਸ ਉਪਰੰਤ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਹ ਇਸਨੂੰ […]

Share:

ਗੂਗਲ ਨੇ ਕਿਹਾ ਹੈ ਕਿ ਉਸਨੂੰ ਐਂਡਰੌਇਡ ਵਿੱਚ ਅਜਿਹਾ ਬੱਗ ਮਿਲਿਆ ਹੈ ਜਿਸ ਨੇ ਪ੍ਰਾਈਵੇਸੀ ਡੈਸ਼ਬੋਰਡ ਵਿੱਚ ਗਲਤ ਪ੍ਰਾਈਵੇਸੀ ਸੂਚਨਾਵਾਂ ਪੈਦਾ ਕੀਤੀਆਂ ਹਨ ਅਤੇ ਅਜਿਹਾ ਲੱਗਦਾ ਹੈ ਕਿ ਇਹ ਵਟਸਐਪ ਡਿਵਾਈਸ ਦੇ ਮਾਈਕ੍ਰੋਫੋਨ ਤੱਕ ਪਹੁੰਚ ਕਰ ਰਿਹਾ ਸੀ ਭਾਵੇਂ ਐਪ ਵਰਤੋਂ ਵਿੱਚ ਨਾ ਵੀ ਹੋਵੇ। ਇਸ ਉਪਰੰਤ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਹ ਇਸਨੂੰ ਠੀਕ ਕਰ ਰਹੇ ਹਨ।

ਇਸ ਹਫਤੇ ਦੇ ਸ਼ੁਰੂ ਵਿੱਚ, ਟਵਿੱਟਰ ‘ਤੇ ਕੰਮ ਕਰਨ ਵਾਲੇ ਇੱਕ ਇੰਜੀਨੀਅਰ ਨੇ ਸਕਰੀਨਸ਼ਾਟ ਸਾਂਝੇ ਕੀਤੇ ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਵਟਸਐਪ ਕਈ ਵਾਰ ਉਸਦੇ ਹੈਂਡਸੈੱਟ ਦੇ ਮਾਈਕ੍ਰੋਫੋਨ ਤੱਕ ਪਹੁੰਚ ਕਰ ਰਿਹਾ ਸੀ ਅਤੇ ਉਸਦੇ ਸੌਂਦੇ ਹੋਏ ਵੀ ਉਸਦੇ ਮਾਇਕ ਦੀ ਵਰਤੋਂ ਹੋ ਰਹੀ ਸੀ। ਸਕ੍ਰੀਨਸ਼ੌਟਸ ’ਤੇ ਟਵਿੱਟਰ ਅਤੇ ਟੇਸਲਾ ਦੇ ਮੁਖੀ ਐਲੋਨ ਮਸਕ ਸਮੇਤ ਕਈ ਉਪਭੋਗਤਾਵਾਂ ਨੇ ਇਸਤੇ ਪ੍ਰਤੀਕਿਰਿਆ ਦਿੱਤੀ।

ਭਾਰਤ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵੀ ਟਵੀਟ ਦਾ ਜਵਾਬ ਦਿੱਤਾ। ਉਹਨਾਂ ਨੇ ਇਸਨੂੰ ‘ਪ੍ਰਾਈਵੇਸੀ ਦੀ ਇੱਕ ਅਸਵੀਕਾਰਯੋਗ ਉਲੰਘਣਾ’ ਕਿਹਾ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਇਸਦੀ ਤੁਰੰਤ ਜਾਂਚ ਕਰਨ ਲਈ ਕਿਹਾ।

ਮੇਟਾ ਇੰਡੀਆ ਦਾ ਆਈਟੀ ਮੰਤਰੀ ਨੂੰ ਜਵਾਬ

ਮੈਟਾ ਇੰਡੀਆ ਦੇ ਪਬਲਿਕ ਪਾਲਿਸੀ ਦੇ ਡਾਇਰੈਕਟਰ ਸ਼ਿਵਨਾਥ ਠੁਕਰਾਲ ਨੇ ਚੰਦਰਸ਼ੇਖਰ ਦੇ ਟਵੀਟ ਦਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਗੂਗਲ ਇਸ ਮੁੱਦੇ ਦੀ ਜਾਂਚ ਕਰ ਰਿਹਾ ਹੈ ਅਤੇ ਦੁਹਰਾਇਆ ਕਿ ਇਹ ਐਂਡਰਾਇਡ ਵਿੱਚ ਇੱਕ ਬੱਗ ਕਰਕੇ ਹੋਇਆ ਜਿਸਦੀ ਕਿ ਗੂਗਲ ਜਾਂਚ ਕਰ ਰਿਹਾ ਹੈ। ਤੁਹਾਡੀਆਂ ਕਾਲਾਂ ਅਤੇ ਵੌਇਸ ਨੋਟਸ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੁਆਰਾ ਸੁਰੱਖਿਅਤ ਹਨ ਇਸ ਲਈ ਅਸੀਂ ਕਿਸੇ ਵੀ ਸਥਿਤੀ ਵਿੱਚ ਮਾਈਕ੍ਰੋਫੋਨ ਨੂੰ ਨਹੀਂ ਸੁਣ ਸਕਦੇ। ਉਹਨਾਂ ਨੇ ਕਿਹਾ ਕਿ ਉਹ ਪ੍ਰਾਈਵੇਸੀ ਦੀ ਰਾਖੀ ਲਈ ਵਚਨਬਧ ਹਨ।

ਇੱਕ ਵੱਖਰੇ ਟਵੀਟ ਵਿੱਚ, ਵਟਸਐਪ ਨੇ ਇਹ ਵੀ ਕਿਹਾ ਕਿ ਉਹ ਪਿਛਲੇ 24 ਘੰਟਿਆਂ ਵਿੱਚ ਟਵਿੱਟਰ ਇੰਜੀਨੀਅਰ ਦੇ ਸੰਪਰਕ ਵਿੱਚ ਰਹੇ ਜਿਸਨੇ ਆਪਣੇ ਪਿਕਸਲ ਫੋਨ ਅਤੇ ਵਟਸਐਪ ਨਾਲ ਇੱਕ ਸਮੱਸਿਆ ਪੋਸਟ ਕੀਤੀ। ਉਹਨਾਂ ਦਾ ਮੰਨਣਾ ਹੈ ਕਿ ਇਹ ਐਂਡਰੌਇਡ ‘ਤੇ ਇੱਕ ਬੱਗ ਹੈ ਜੋ ਉਹਨਾਂ ਦੇ ਪ੍ਰਾਈਵੇਸੀ ਡੈਸ਼ਬੋਰਡ ਵਿੱਚ ਗਲਤ ਜਾਣਕਾਰੀ ਦਿੰਦਾ ਹੈ। ਗੂਗਲ ਨੂੰ ਜਾਂਚ ਕਰਨ ਅਤੇ ਸੁਧਾਰ ਕਰਨ ਲਈ ਕਿਹਾ ਹੈ।

ਕੰਪਨੀ ਨੇ ਕਿਹਾ, “ਜਦੋਂ ਕੋਈ ਉਪਭੋਗਤਾ ਕਾਲ ਕਰ ਰਿਹਾ ਹੁੰਦਾ ਹੈ ਜਾਂ ਵੌਇਸ ਨੋਟ ਜਾਂ ਫੇਰ ਵੀਡੀਓ ਰਿਕਾਰਡ ਕਰ ਰਿਹਾ ਹੁੰਦਾ ਹੈ ਤਾਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਵਟਸਐਪ ਮਾਈਕ ਤੱਕ ਪਹੁੰਚ ਕਰਦਾ ਹੈ – ਫਿਰ ਵੀ ਇਹ ਸੰਚਾਰ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੁਆਰਾ ਸੁਰੱਖਿਅਤ ਹੁੰਦੇ ਹਨ ਤਾਂ ਕਿ ਵਟਸਐਪ ਉਹਨਾਂ ਨੂੰ ਸੁਣ ਨਾ ਸਕੇ।”