ਗੂਗਲ ਨੇ 18 ਲੋਨ ਐਪ ਕੀਤੇ ਡਿਲੀਟ, ਯੂਜ਼ਰ ਦਾ ਡਾਟਾ ਕਰਦਿਆਂ ਸੀ ਚੋਰੀ 

ਜੇਕਰ ਤੁਹਾਡੇ ਮੋਬਾਇਲ 'ਚ ਇਹ ਐਪਸ ਹਨ ਤਾਂ ਤੁਹਾਨੂੰ ਅੱਜ ਹੀ ਇਨ੍ਹਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਐਪਾਂ ਦੀ ਵਰਤੋਂ ਕਰਜ਼ ਲੈਣ ਵਾਲੇ ਉਪਭੋਗਤਾਵਾਂ ਨੂੰ ਬਲੈਕਮੇਲ ਕਰਨ ਲਈ ਕੀਤੀ ਜਾਂਦੀ ਸੀ। ਇਸ ਡਾਟਾ ਦੇ ਆਧਾਰ 'ਤੇ ਉਹ ਉਪਭੋਗਤਾ ਨੂੰ ਕਰਜ਼ਾ ਵਾਪਸ ਕਰਨ ਲਈ ਮਜ਼ਬੂਰ ਕਰਦੇ ਸਨ ਅਤੇ ਵੱਧ ਵਿਆਜ ਦੀ ਵੀ ਮੰਗ ਕਰਦੇ ਸਨ।

Share:

ਉਪਭੋਗਤਾਵਾਂ ਦੀ ਸੁਰੱਖਿਆ ਲਈ ਗੂਗਲ ਸਮੇਂ ਸਿਰ ਕਦਮ ਚੁੱਕਦਾ ਰਹਿੰਦਾ ਹੈ। ਗੂਗਲ ਨੇ 18 ਲੋਨ ਐਪਸ ਨੂੰ ਡਿਲੀਟ ਕੀਤਾ ਹੈ। ਸਾਫਟਵੇਅਰ ਕੰਪਨੀ ESET ਨੇ ਵੀ ਇਸ ਸਬੰਧੀ ਨਵੀਂ ਰਿਪੋਰਟ ਜਾਰੀ ਕੀਤੀ ਹੈ। ਦੱਸਿਆ ਗਿਆ ਕਿ 18 ਐਪਾਂ ਦੀ ਪਛਾਣ ਕੀਤੀ ਗਈ ਹੈ ਜੋ 'ਸਪਾਈਲੋਨ' ਐਪਸ ਵਜੋਂ ਕੰਮ ਕਰ ਰਹੀਆਂ ਸਨ। ਇਹ ਐਪ ਬਿਨਾਂ ਕੋਈ ਜਾਣਕਾਰੀ ਦਿੱਤੇ ਯੂਜ਼ਰਸ ਦਾ ਡਾਟਾ ਚੋਰੀ ਕਰ ਰਹੇ ਸਨ। ਅਜਿਹੇ 'ਚ ਜੇਕਰ ਤੁਹਾਡੇ ਮੋਬਾਇਲ 'ਚ ਇਹ ਐਪਸ ਹਨ ਤਾਂ ਤੁਹਾਨੂੰ ਅੱਜ ਹੀ ਇਨ੍ਹਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਐਪਾਂ ਦੀ ਵਰਤੋਂ ਕਰਜ਼ ਲੈਣ ਵਾਲੇ ਉਪਭੋਗਤਾਵਾਂ ਨੂੰ ਬਲੈਕਮੇਲ ਕਰਨ ਲਈ ਕੀਤੀ ਜਾਂਦੀ ਸੀ। ਇਸ ਡਾਟਾ ਦੇ ਆਧਾਰ 'ਤੇ ਉਹ ਉਪਭੋਗਤਾ ਨੂੰ ਕਰਜ਼ਾ ਵਾਪਸ ਕਰਨ ਲਈ ਮਜ਼ਬੂਰ ਕਰਦੇ ਸਨ ਅਤੇ ਵੱਧ ਵਿਆਜ ਦੀ ਵੀ ਮੰਗ ਕਰਦੇ ਸਨ। ਇਨ੍ਹਾਂ ਐਪਸ ਨੇ ਅਫਰੀਕਾ, ਲਾਤੀਨੀ ਅਮਰੀਕਾ ਅਤੇ ਦੱਖਣ ਪੂਰਬੀ ਏਸ਼ੀਆ ਦੇ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਇਆ। ਜਦੋਂ ਗੂਗਲ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਕਾਰਵਾਈ ਕੀਤੀ ਅਤੇ ਇਨ੍ਹਾਂ  ਐਪਾਂ ਨੂੰ ਹਟਾ ਦਿੱਤਾ। ਹੁਣ ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਉਪਭੋਗਤਾਵਾਂ ਨੇ ਇਸ ਐਪ ਨੂੰ ਡਾਉਨਲੋਡ ਕੀਤਾ ਹੈ, ਉਨ੍ਹਾਂ ਨੂੰ ਵੀ ਇਸ ਨੂੰ ਤੁਰੰਤ ਡਿਲੀਟ ਕਰਨਾ ਚਾਹੀਦਾ ਹੈ।

ਗੂਗਲ ਨੇ ਇਨ੍ਹਾਂ ਐਪਾਂ ਨੂੰ ਕੀਤਾ ਡਿਲੀਟ

AA Kredit, Amor Cash, GuayabaCash, EasyCredit, Cashwow, CrediBus, FlashLoan, PréstamosCrédito, Préstamos De Crédito-YumiCash, Go Crédito, Instantáneo Préstamo, Cartera grande, Finupp Lending, 4S Cash, TrueNaira, EasyCash। ਜੇਕਰ ਤੁਹਾਡੇ ਸਮਾਰਟਫੋਨ 'ਚ ਇਹ ਐਪਸ ਹਨ ਤਾਂ ਤੁਹਾਨੂੰ ਇਨ੍ਹਾਂ ਨੂੰ ਤੁਰੰਤ ਡਿਲੀਟ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਤੁਹਾਡਾ ਭਾਰੀ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਹ ਦਾਅਵਾ ਨਹੀਂ ਕੀਤਾ ਹੈ ਕਿ ਕਿੰਨੇ ਭਾਰਤੀਆਂ ਦੇ ਮੋਬਾਈਲ 'ਚ ਇਹ ਐਪਸ ਹਨ। ਤੁਸੀਂ ਆਪਣੇ ਸਮਾਰਟਫੋਨ ਦੀ ਵੀ ਜਾਂਚ ਕਰ ਸਕਦੇ ਹੋ।

ਇਹ ਵੀ ਪੜ੍ਹੋ