Jio, Airtel ਤੇ Vi ਦਾ ਗ੍ਰਾਹਕਾਂ ਨੂੰ ਤੋਹਫ਼ਾ, ਸ਼੍ਰੀ ਰਾਮ ਆਰਤੀ ਦੀ Caller Tune ਨੂੰ ਮੁਫਤ 'ਚ ਕਰੋ ਸੈਟ 

ਤਿੰਨੋ ਕੰਪਨੀਆਂ ਵਲੋਂ ਗ੍ਰਾਹਕਾਂ ਨੂੰ ਸ਼ਾਨਦਾਰ ਤੋਹਫਾ ਦਿੱਤਾ ਜਾ ਰਿਹਾ ਹੈ। ਹੁਣ ਸਾੋਰੇ ਗ੍ਰਾਹਕ ਸ਼੍ਰੀ ਰਾਮ ਆਰਤੀ ਦੀ ਕਾਲਰ ਟਯੂਨ ਆਪਣੇ ਮੋਬਾਈਲ ਤੇ ਸੈਟ ਕਰ ਸਕਣਗੇ। ਜੇਕਰ ਤੁਸੀਂ ਵੀ ਆਪਣੀ Caller Tune ਦੇ ਰੂਪ ਵਿੱਚ ਇਸ ਨੂੰ ਸੈਟ ਕਰਨਾ ਚਾਹੁੰਦੇ ਹਨ, ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ।

Share:

Ram Temple Ayodhya: ਅਯੁੱਧਿਆ ਰਾਮ ਮੰਦਰ ਦੇ 22 ਜਨਵਰੀ ਨੂੰ ਹੋਣ ਜਾ ਰਹੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਦੇਸ਼ 'ਚ ਉਤਸ਼ਾਹ ਦਾ ਮਾਹੌਲ ਹੈ। ਅਜਿਹੇ 'ਚ ਕਈ ਕੰਪਨੀਆਂ ਵੀ ਕੁਝ ਨਾ ਕੁਝ ਅਜਿਹਾ ਕਰ ਰਹੀਆਂ ਹਨ, ਉਹ ਵੀ ਲਾਈਮ ਲਾਈਟ ਵਿੱਚ ਆ ਜਾਉਣ। ਅਜਿਹਾ ਹੀ ਕੁਝ Jio, Airtel ਅਤੇ Vi ਵੱਲੋਂ ਕੀਤਾ ਗਿਆ ਹੈ। ਤਿੰਨੋ ਕੰਪਨੀਆਂ ਵਲੋਂ ਗ੍ਰਾਹਕਾਂ ਨੂੰ ਸ਼ਾਨਦਾਰ ਤੋਹਫਾ ਦਿੱਤਾ ਜਾ ਰਿਹਾ ਹੈ। ਹੁਣ ਸਾੋਰੇ ਗ੍ਰਾਹਕ ਸ਼੍ਰੀ ਰਾਮ ਆਰਤੀ ਦੀ ਕਾਲਰ ਟਯੂਨ ਆਪਣੇ ਮੋਬਾਈਲ ਤੇ ਸੈਟ ਕਰ ਸਕਣਗੇ। ਜੇਕਰ ਤੁਸੀਂ ਵੀ ਆਪਣੀ Caller Tune ਦੇ ਰੂਪ ਵਿੱਚ ਇਸ ਨੂੰ ਸੈਟ ਕਰਨਾ ਚਾਹੁੰਦੇ ਹਨ, ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ। ਜਯਾ ਕਿਸ਼ੋਰੀ ਸਮੇਤ ਕਈ ਭਜਨ ਕੀਰਤਨ ਕਰਨ ਵਾਲਿਆਂ ਦੇ ਗੀਤ ਟਾਪ ਟ੍ਰੈਂਡਿੰਗ ਲਿਸਟ ਵਿੱਚ ਹਨ। ਜੇਕਰ ਤੁਸੀਂ ਇਹਨਾਂ ਗੀਤਾਂ ਨੂੰ ਆਪਣੇ ਕਾਲਰ ਟੋਨ ਦੇ ਰੂਪ ਵਿੱਚ ਸੈੱਟ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇੱਕ ਵਧੀਆ ਮੌਕਾ ਹੈ।

ਕਿਵੇਂ ਕਾਲਰ ਟਿਊਨ ਸੈਟ ਕਰ ਸਕਦੇ ਨੇ ਉਪਭੋਗਤਾ?

  • ਸਭ ਤੋਂ ਪਹਿਲਾਂ ਆਪਣੇ ਫੋਨ 'ਚ Wynk ਐਪ ਡਾਊਨਲੋਡ ਕਰੋ।
  • ਫਿਰ ਮੋਬਾਈਲ ਨੰਬਰ ਨਾਲ ਲੌਗਇਨ ਕਰੋ।
  • ਐਪ ਦੇ ਉੱਪਰ ਸੱਜੇ ਕੋਨੇ ਵਿੱਚ ਹੈਲੋ ਟਿਊਨਸ ਦਾ ਵਿਕਲਪ ਦਿਖਾਈ ਦੇਵੇਗਾ।
  • ਇਸ ਤੋਂ ਬਾਅਦ ਤੁਸੀਂ ਆਪਣੀ ਮਨਪਸੰਦ ਰਾਮ ਆਰਤੀ ਨੂੰ ਸਰਚ ਕਰ ਸਕਦੇ ਹੋ ਅਤੇ ਕਾਲਰ ਟਿਊਨ ਸੈੱਟ ਕਰ ਸਕਦੇ ਹੋ।
  • ਫਿਰ ਇੱਕ ਪੁਸ਼ਟੀਕਰਣ ਸੁਨੇਹਾ ਆਵੇਗਾ।
  • ਇਹ ਕਾਲਰ ਟਿਊਨ 30 ਦਿਨਾਂ ਲਈ ਹੋਵੇਗੀ।

ਇਹ ਵੀ ਪੜ੍ਹੋ