ਗਗਨਯਾਨ ਦਾ ਪਹਿਲਾ ਰੁਕਿਆ ਮਿਸ਼ਨ ਅਗਸਤ ਦੇ ਅੰਤ ਵਿੱਚ ਸ਼ੁਰੂ ਹੋਵੇਗਾ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਇੱਥੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੀ ਪਹਿਲੀ ਮਨੁੱਖੀ ਪੁਲਾੜ ਉਡਾਣ ‘ਗਗਨਯਾਨ’ ਦਾ ਪਹਿਲਾ ਰੁਕਿਆ ਮਿਸ਼ਨ ਇਸ ਸਾਲ ਅਗਸਤ ਦੇ ਅੰਤ ਵਿੱਚ ਸ਼ੁਰੂ ਕੀਤਾ ਜਾਵੇਗਾ, ਜਦਕਿ ਆਰਬਿਟ ਵਿੱਚ ਮਨੁੱਖ ਰਹਿਤ ਮਿਸ਼ਨ ਅਗਲੇ ਸਾਲ ਸ਼ੁਰੂ ਹੋਵੇਗਾ। ਇੱਥੇ ਫਿਜ਼ੀਕਲ ਰਿਸਰਚ ਲੈਬਾਰਟਰੀ (ਪੀਆਰਐਲ) ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ […]

Share:

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਇੱਥੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੀ ਪਹਿਲੀ ਮਨੁੱਖੀ ਪੁਲਾੜ ਉਡਾਣ ‘ਗਗਨਯਾਨ’ ਦਾ ਪਹਿਲਾ ਰੁਕਿਆ ਮਿਸ਼ਨ ਇਸ ਸਾਲ ਅਗਸਤ ਦੇ ਅੰਤ ਵਿੱਚ ਸ਼ੁਰੂ ਕੀਤਾ ਜਾਵੇਗਾ, ਜਦਕਿ ਆਰਬਿਟ ਵਿੱਚ ਮਨੁੱਖ ਰਹਿਤ ਮਿਸ਼ਨ ਅਗਲੇ ਸਾਲ ਸ਼ੁਰੂ ਹੋਵੇਗਾ। ਇੱਥੇ ਫਿਜ਼ੀਕਲ ਰਿਸਰਚ ਲੈਬਾਰਟਰੀ (ਪੀਆਰਐਲ) ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀਹਰੀਕੋਟਾ ਵਿਖੇ ਟੈਸਟ ਵਾਹਨ ਤਿਆਰ ਹੈ ਅਤੇ ਚਾਲਕ ਦਲ (ਕਰੂ) ਮਾਡਿਊਲ ਅਤੇ ਚਾਲਕ ਦਲ ਇਸਕੇਪ (ਬਚਾਵ) ਪ੍ਰਣਾਲੀ ਦੀ ਅਸੈਂਬਲੀ ਦਾ ਕੰਮ ਸ਼ੁਰੂ ਹੋ ਗਿਆ ਹੈ।

ਇਸ ਦੇ ਲਈ ਅਸੀਂ ਟੈਸਟ ਵਹੀਕਲ ਨਾਂ ਦਾ ਨਵਾਂ ਰਾਕੇਟ ਬਣਾਇਆ ਹੈ, ਜੋ ਸ਼੍ਰੀਹਰੀਕੋਟਾ ਵਿਖੇ ਤਿਆਰ ਹੈ। ਗਗਨਯਾਨ ‘ਤੇ ਨਵੀਨਤਮ ਅੱਪਡੇਟ ਬਾਰੇ ਪੁੱਛੇ ਜਾਣ ‘ਤੇ ਸੋਮਨਾਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚਾਲਕ ਦਲ ਮੋਡਿਊਲ ਅਤੇ ਚਾਲਕ ਦਲ ਏਸਕੇਪ ਪਣਾਲੀ ਦੀਆਂ ਅਸੈਂਬਲੀਆਂ ਤਿਆਰ ਹੋ ਰਹੀਆਂ ਹਨ। ਇਸ ਲਈ ਅਸੀਂ ਉਮੀਦ ਕਰ ਰਹੇ ਹਾਂ ਕਿ ਅਗਸਤ ਦੇ ਅੰਤ ਇਸ ਚਾਲਕ ਦਲ ਦੇ ਰੋਕੇ ਗਏ ਮਿਸ਼ਨ ਦੀ ਸ਼ੁਰੂਆਤ ਕਰਨ ਦੇ ਸਮਰੱਥ ਹੋ ਜਾਵਾਂਗੇ।

ਉਹਨਾਂ ਨੇ ਅੱਗੇ ਕਿਹਾ ਕਿ ਪ੍ਰੋਜੈਕਟ ਦੇ ਹਿੱਸੇ ਵਜੋਂ ‘ਮਨੁੱਖ ਰਹਿਤ ਮਿਸ਼ਨ’ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਵੇਗਾ। ਸਾਡੇ ਕੋਲ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਆਰਬਿਟ ਸਬੰਧੀ ਮਾਨਵ ਰਹਿਤ ਮਿਸ਼ਨ ਹੋਵੇਗਾ ਜਿਸਨੂੰ ਉਥੋਂ ਫਿਰ ਵਾਪਿਸ ਸੁਰੱਖਿਅਤ ਲਿਆਉਣਾ ਸ਼ਾਮਿਲ ਹੋਵੇਗਾ। ਇਹ ਸਾਡਾ ਤੀਜਾ ਮਿਸ਼ਨ ਹੋਵੇਗਾ। ਮੌਜੂਦਾ ਸਮੇਂ ਅਸੀਂ ਇਹਨਾਂ ਤਿੰਨ ਮਿਸ਼ਨਾਂ ਨੂੰ ਉਲੀਕਿਆ ਹੈ।

ਇਸ ਮਿਸ਼ਨ ਦੀਆਂ ਵੱਡੀਆਂ ਚੁਣੌਤੀਆਂ ਬਾਰੇ ਪੁੱਛੇ ਜਾਣ ‘ਤੇ ਇਸਰੋ ਮੁਖੀ ਨੇ ਗਗਨਯਾਨ ਪ੍ਰੋਜੈਕਟ ਵਿਚ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਸਭ ਤੋਂ ਮਹੱਤਵਪੂਰਨ ਪਹਿਲੂ ਦੱਸਿਆ। ਉਹਨਾਂ ਨੇ ਕਿਹਾ ਕਿ ਚੂੰਕਿ ਮਨੁੱਖ ਮਿਸ਼ਨ ਦਾ ਹਿੱਸਾ ਹੋਣਗੇ, ਇਸ ਕਰਕੇ ਚਾਲਕ ਦਲ ਦੀ ਸੁਰੱਖਿਆ ਸਭ ਤੋਂ ਜਰੂਰੀ ਬਣ ਜਾਂਦੀ ਹੈ। ਇਸਦੇ ਲਈ ਅਸੀਂ ਦੋ ਹੋਰ ਕੰਮ ਕਰ ਰਹੇ ਹਾਂ, ਪਹਿਲਾ ਚਾਲਕ ਦਲ ਬਚਾਉਣ ਦੀ ਪ੍ਰਣਾਲੀ ਹੈ। ਇਸਦਾ ਮਤਲਬ ਹੈ ਕਿ ਜੇ ਰਾਕੇਟ ਵਿੱਚ ਕੋਈ ਅਚਨਚੇਤੀ ਗੜਬੜ ਹੁੰਦੀ ਹੈ ਤਾਂ ਸੁਰੱਖਿਆ ਪ੍ਰਣਾਲੀ ਕਿਰਿਆਸ਼ੀਲ ਹੋਵੇ ਅਤੇ ਦੂਜੀ ਚੀਜ਼ ਵਾਹਨ ਦੀ ਹਾਲਤ ਪ੍ਰਬੰਧਨ ਸਬੰਧੀ ਸੰਗਠਿਤ ਪ੍ਰਣਾਲੀ ਹੈ।

ਸੋਮਨਾਥ ਨੇ ਕਿਹਾ ਕਿ ਚਾਲਕ ਦਲ ਏਸਕੇਪ ਇੱਕ ਰਵਾਇਤੀ ਇੰਜਨੀਅਰਿੰਗ ਹੱਲ ਹੈ, ਜਿਸ ਵਿੱਚ ਕੰਪਿਊਟਰ ਖੋਜ ਕਰਦਾ ਹੈ ਅਤੇ ਪ੍ਰੋਪਲਸ਼ਨ ਪਣਾਲੀ ਨੂੰ ਫਾਇਰ ਕਰਨ ਲਈ ਕਹਿੰਦਾ ਹੈ ਤਾਂ ਜੋ ਤੁਸੀਂ ਦੂਰ ਚਲੇ ਜਾਵੋ। ਦੂਜੀ ਪ੍ਰਣਾਲੀ ਵਧੇਰੇ ਬੁੱਧੀਮਾਨ ਹੈ ਜੋ ਬਿਨਾਂ ਕਿਸੇ ਮਨੁੱਖੀ ਦਖਲ ਦੇ ਆਪਣੇ ਆਪ ਸੂਚਨਾਵਾਂ ਜਾਂ ਘਟਨਾਵਾਂ ’ਤੇ ਅਧਾਰਿਤ ਫੈਸਲੇ ਲੈਂਦੀ ਹੈ।