ਚੀਨ ਨੇ ਕੀਤਾ ਸਭ ਤੋਂ ਤੇਜ਼ ਇੰਟਰਨੈਟ ਲਾਂਚ,1.2TB ਦੀ ਸਪੀਡ ਨਾਲ ਇੱਕ ਸਕਿੰਟ ਵਿੱਚ 150 HD ਫਿਲਮਾਂ ਹੋਣਗੀਆਂ ਡਾਊਨਲੋਡ

ਦੁਨੀਆ ਦੇ ਸਾਰੇ ਉਤਪਾਦਾਂ ਦੀ ਡੁਪਲੀਕੇਟ ਕਾਪੀਆਂ ਬਣਾਉਣ ਲਈ ਮਸ਼ਹੂਰ ਚੀਨ ਨੇ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈੱਟ ਲਾਂਚ ਕੀਤਾ ਹੈ। ਇਸ ਇੰਟਰਨੈੱਟ ਦੀ ਸਪੀਡ ਮੌਜੂਦਾ ਇੰਟਰਨੈੱਟ ਸਪੀਡ ਤੋਂ 10 ਗੁਣਾ ਜ਼ਿਆਦਾ ਹੈ।

Share:

ਚੀਨ ਜੋ ਕਿ ਵਸਤੂਆਂ ਦੀ ਨਕਲ ਕਰਨ ਦੇ ਲਈ ਮਸ਼ਹੂਰ ਹੈ ਉਹ ਹੁਣ ਇਕ ਨਵੀਂ ਪਹਿਲਕਦਮੀ ਕਰ ਰਿਹਾ ਹੈ। ਹੁਣ ਉਹ ਖੁਦ ਇਨੋਵੇਸ਼ਨ ਕਰ ਰਿਹਾ ਹੈ । ਚੀਨ ਨੇ ਦੁਨੀਆਂ  ਦਾ ਇਸ ਤਰ੍ਹਾਂ ਦਾ ਇੰਟਰਨੈਟ ਲਾਂਚ ਕੀਤਾ ਹੈ ਜਿਸ ਨਾਲ ਸਕਿੰਟਾਂ ਵਿੱਚ 150 HD ਫਿਲਮਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਚੀਨ ਨੇ ਸਿੰਹੁਆ ਯੂਨੀਵਰਸਿਟੀ, ਚਾਈਨਾ ਮੋਬਾਈਲ, ਹੁਆਵੇਈ ਟੈਕਨਾਲੋਜੀਜ਼ ਅਤੇ ਸਰਨੇਟ ਕਾਰਪੋਰੇਸ਼ਨ ਦੀ ਮਦਦ ਨਾਲ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈੱਟ ਪ੍ਰਾਜੈਕਟ ਨੂੰ ਪੂਰਾ ਕੀਤਾ ਹੈ। ਦੱਸ ਦੇਈਏ ਕਿ ਅਮਰੀਕਾ ਨੇ Huawei 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ Huawei ਨੇ ਭਾਰਤੀ ਬਾਜ਼ਾਰ ਤੋਂ ਵਾਪਸੀ ਕਰ ਲਈ ਹੈ।

3 ਹਜ਼ਾਰ ਕਿਲੋਮੀਟਰ ਵਿੱਚ ਫੈਲਿਆ ਪ੍ਰਾਜੈਕਟ

ਇਹ ਪ੍ਰੋਜੈਕਟ ਇਸ ਸਮੇਂ 3,000 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਆਪਟੀਕਲ ਫਾਈਬਰ ਕੇਬਲਿੰਗ ਸਿਸਟਮ ਦੀ ਵਰਤੋਂ ਕੀਤੀ ਗਈ ਹੈ। ਇਹ ਇੰਟਰਨੈਟ ਵਰਤਮਾਨ ਵਿੱਚ ਬੀਜਿੰਗ, ਵੁਹਾਨ ਅਤੇ ਗੁਆਂਗਜ਼ੂ ਨੂੰ ਜੋੜਦਾ ਹੈ। ਇਸ ਇੰਟਰਨੈੱਟ ਦੀ ਸਪੀਡ 1.2TB ਪ੍ਰਤੀ ਸੈਕਿੰਡ ਹੈ। ਇਸ ਸਮੇਂ ਦੁਨੀਆ ਦੇ ਜ਼ਿਆਦਾਤਰ ਇੰਟਰਨੈੱਟ ਨੈੱਟਵਰਕ ਸਿਰਫ 100GB ਪ੍ਰਤੀ ਸਕਿੰਟ ਦੀ ਰਫਤਾਰ ਨਾਲ ਕੰਮ ਕਰਦੇ ਹਨ। ਵਰਤਮਾਨ ਵਿੱਚ ਅਮਰੀਕਾ ਵਿੱਚ ਅਧਿਕਤਮ ਇੰਟਰਨੈਟ ਸਪੀਡ 400GB ਪ੍ਰਤੀ ਸਕਿੰਟ ਹੈ।

ਸਾਰੇ ਟੈਸਟ ਕੀਤੇ ਪਾਸ

ਤੁਹਾਨੂੰ ਦੱਸ ਦੇਈਏ ਕਿ ਬੀਜਿੰਗ-ਵੁਹਾਨ-ਗੁਆਂਗਜ਼ੂ ਸ਼ਹਿਰ ਚੀਨ ਦੇ ਭਵਿੱਖ ਦੇ ਇੰਟਰਨੈੱਟ ਟੈਕਨਾਲੋਜੀ ਬੁਨਿਆਦੀ ਢਾਂਚੇ ਦਾ ਹਿੱਸਾ ਹਨ। ਇਹ ਇੰਟਰਨੈੱਟ ਇਸ ਸਾਲ ਜੁਲਾਈ 'ਚ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਗਿਆ ਹੈ। ਇਸ ਇੰਟਰਨੈਟ ਨੇ ਹਰ ਤਰ੍ਹਾਂ ਦੇ ਇਮਤਿਹਾਨ ਪਾਸ ਕੀਤੇ ਹਨ। ਇਸ ਪ੍ਰਾਜੈਕਟ ਲਈ ਕਿਸੇ ਵੀ ਵਿਦੇਸ਼ੀ ਕੰਪਨੀ ਦੀ ਮਦਦ ਨਹੀਂ ਲਈ ਗਈ ਹੈ ਅਤੇ ਇਸ ਵਿਚ ਵਰਤਿਆ ਜਾਣ ਵਾਲਾ ਸਾਰਾ ਹਾਰਡਵੇਅਰ ਅਤੇ ਸਾਫਟਵੇਅਰ ਵੀ ਚੀਨ ਵਿਚ ਬਣਿਆ ਹੈ।

ਇਹ ਵੀ ਪੜ੍ਹੋ