ਐਪਲ ਭਾਰਤ ਵਿੱਚ ਕਰ ਰਿਹਾ ਹੈ ਲਗਾਤਾਰ ਵਿਸਤਾਰ

ਭਾਰਤ ਵਿੱਚ ਆਪਣਾ ਪਹਿਲਾ ਰਿਟੇਲ ਸਟੋਰ ਖੋਲੇਗਾ ਅਮਰੀਕਾ ਅਧਾਰਤ ਆਈਫੋਨ ਨਿਰਮਾਤਾ ਐਪਲ ਭਾਰਤ ਵਿੱਚ ਲਗਾਤਾਰ ਆਪਣੇ ਕੰਮਕਾਜ ਦਾ ਵਿਸਤਾਰ ਕਰ ਰਹੀ ਹੈ ਅਤੇ ਸਰਕਾਰ ਦੇ ਕਾਰੋਬਾਰ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਮੀਡੀਆ ਨਾਲ ਗੱਲ ਬਾਤ ਕਰਦਿਆ ਕਿਹਾ ਹੈ ਕਿ ਉਹ ਕੰਪਨੀ ਨੂੰ ਸਮਰਥਨ ਦੇਣ ਲਈ ਕੰਪਨੀ ਨਾਲ ਨਿਯਮਤ ਸੰਪਰਕ ਵਿੱਚ ਹਨ। ਉਨ੍ਹਾਂ ਅੱਗੇ […]

Share:

ਭਾਰਤ ਵਿੱਚ ਆਪਣਾ ਪਹਿਲਾ ਰਿਟੇਲ ਸਟੋਰ ਖੋਲੇਗਾ

ਅਮਰੀਕਾ ਅਧਾਰਤ ਆਈਫੋਨ ਨਿਰਮਾਤਾ ਐਪਲ ਭਾਰਤ ਵਿੱਚ ਲਗਾਤਾਰ ਆਪਣੇ ਕੰਮਕਾਜ ਦਾ ਵਿਸਤਾਰ ਕਰ ਰਹੀ ਹੈ ਅਤੇ ਸਰਕਾਰ ਦੇ ਕਾਰੋਬਾਰ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਮੀਡੀਆ ਨਾਲ ਗੱਲ ਬਾਤ ਕਰਦਿਆ ਕਿਹਾ ਹੈ ਕਿ ਉਹ ਕੰਪਨੀ ਨੂੰ ਸਮਰਥਨ ਦੇਣ ਲਈ ਕੰਪਨੀ ਨਾਲ ਨਿਯਮਤ ਸੰਪਰਕ ਵਿੱਚ ਹਨ। ਉਨ੍ਹਾਂ ਅੱਗੇ ਕਿਹਾ ਕਿ ” ਇਲੈਕਟ੍ਰੋਨਿਕਸ ਉਦਯੋਗ ਇਸ ਤਰ੍ਹਾਂ ਕੰਮ ਕਰਦਾ ਹੈ ਕਿਉਂਕਿ ਪਹਿਲਾਂ ਉਹ ਇੱਕ ਬੁਨਿਆਦੀ ਸੈੱਟਅੱਪ ਕਰਦੇ ਹਨ ਅਤੇ ਫਿਰ ਉਹ ਆਪਣੇ ਈਕੋਸਿਸਟਮ ਵਿੱਚ ਸ਼ਾਮਲ ਕਰਨ ਲਈ ਵੱਖ-ਵੱਖ ਹਿੱਸਿਆਂ ਦੀ ਸੋਰਸਿੰਗ ਕਰਦੇ ਰਹਿੰਦੇ ਹਨ “। ਉਨਾਂ ਨੇ ਮੀਡੀਆ ਨੂੰ ਦਸਿਆ  “ਐਪਲ ਭਾਰਤ ਵਿੱਚ ਆਪਣੇ ਕੰਮਕਾਜ ਦਾ ਲਗਾਤਾਰ ਵਿਸਤਾਰ ਕਰ ਰਿਹਾ ਹੈ। ਅਸੀਂ ਐਪਲ ਦੇ ਨਾਲ ਨਿਯਮਤ ਸੰਪਰਕ ਵਿੱਚ ਹਾਂ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਵੀ ਉਨ੍ਹਾਂ ਦੇ ਸੰਪਰਕ ਵਿੱਚ ਹੈ। ਅਸੀਂ ਉਨ੍ਹਾਂ ਨੂੰ ਹਰ ਤਰਾਂ ਦੀ ਸਹੂਲਤ ਦੇ ਰਹੇ ਹਾਂ ਕਿਉਂਕਿ ਇੱਕ ਤਰ੍ਹਾਂ ਨਾਲ, ਪੂਰੀ ਦੁਨੀਆ ਦੀਆਂ ਨਜ਼ਰਾਂ ਐਪਲ ਤੇ ਟਿਕੀਆਂ ਹੋਈਆਂ ਹਨ ” ।  ਕੰਪਨੀ ਨੂੰ ਭਾਰਤ ਵਿੱਚ ਇਲੈਕਟ੍ਰੋਨਿਕਸ ਦਿੱਗਜਾਂ – Foxconn, Wistron ਅਤੇ Pegatron ਦੁਆਰਾ ਨਿਰਮਿਤ ਆਈਫੋਨ ਮਿਲਦੇ ਹਨ। ਮੰਤਰੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਿਛਲੇ ਸਾਲ ਭਾਰਤ ਦੇ ਮੋਬਾਈਲ ਅਤੇ ਇਲੈਕਟ੍ਰੋਨਿਕਸ ਸਮਾਨ ਦੀ ਬਰਾਮਦ ਦੁੱਗਣੀ ਹੋ ਗਈ ਹੈ।ਉਨਾ ਨੇ ਕਿਹਾ “ਐਪਲ ਨੇ ਖੁਦ ਪਿਛਲੇ ਸਾਲ ਭਾਰਤ ਵਿੱਚ ਉਤਪਾਦਿਤ ਲਗਭਗ 5 ਬਿਲੀਅਨ ਡਾਲਰ ਦੇ ਸਮਾਨ ਨੂੰ ਬਾਹਰ ਭੇਜਿਆਂ ਅਤੇ ਉਹ ਅਗਲੇ 4 ਜਾਂ 5 ਸਾਲਾਂ ਵਿੱਚ ਆਪਣੇ ਵਿਸ਼ਵ ਉਤਪਾਦਨ ਦਾ 25 ਪ੍ਰਤੀਸ਼ਤ ਭਾਰਤ ਵਿੱਚ ਉਤਪਾਦਿਤ ਕਰਕੇ ਬਾਹਰ ਵੇਚਣ ਦੀ ਯੋਜਨਾ ਬਣਾ ਰਹੇ ਹਨ,”। ਐਪਲ ਅਗਲੇ ਹਫਤੇ ਭਾਰਤ ਵਿੱਚ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹੇਗਾ। ਜੌ ਕਿ ਆਈਫੋਨ ਨਿਰਮਾਤਾ ਵੱਲੋਂ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸਮਾਰਟਫੋਨ ਬਾਜ਼ਾਰ ਨੂੰ ਮਹੱਤਵ ਦੇਣ ਦੇ ਸੰਕੇਤ ਹਨ। ਕੰਪਨੀ ਆਪਣਾ ਪਹਿਲਾ ਅਧਿਕਾਰਤ ਸਟੋਰ 18 ਅਪ੍ਰੈਲ ਨੂੰ ਮੁੰਬਈ ਵਿੱਚ ਅਤੇ ਦੂਜਾ 20 ਅਪ੍ਰੈਲ ਨੂੰ ਦਿੱਲੀ ਵਿੱਚ ਖੋਲ੍ਹੇਗੀ। ਐਪਲ ਦੇ ਭਾਰਤ ਵਿੱਚ 100 ਤੋਂ ਵੱਧ APR ਸਟੋਰ ਹਨ, ਜੋ ਸਿਰਫ਼ ਐਪਲ ਦੇ ਉਤਪਾਦ ਵੇਚਦੇ ਹਨ।