ਚੋਰਾਂ ਤੋਂ ਕਾਰ ਨੂੰ ਬਚਾਉਣ ਲਈ ਅਪਨਾਓ ਇਹ ਤਕਨੀਕ 

ਹਾਈਟੈੱਕ ਚੋਰ ਵੀ ਇਸ ਯੰਤਰ ਦੇ ਮੂਹਰੇ ਫੇਲ੍ਹ ਹੋ ਜਾਣਗੇ। ਇਸ ਨਾਲ ਗੱਡੀ ਸੁਰੱਖਿਅਤ ਰਹੇਗੀ ਤੇ ਚੋਰੀ ਦਾ ਖਤਰਾ ਨਹੀਂ ਹੋਵੇਗਾ। 

Share:

ਹਾਈਟੈੱਕ ਚੋਰ ਪਲਕ ਝਪਕਦੇ ਹੀ ਮਹਿੰਗੀ ਤੋਂ ਮਹਿੰਗੀ ਗੱਡੀ ਲੈ ਉੱਡਦੇ ਹਨ। ਅਜਿਹੇ ‘ਚ ਆਪਣੀ ਗੱਡੀ ਨੂੰ ਚੋਰਾਂ ਤੋਂ ਬਚਾਉਣ ਲਈ ਕਈ ਅਜਿਹੇ ਯੰਤਰ ਹਨ ਜਿਹੜੇ ਲਗਾਉਣ ਨਾਲ ਗੱਡੀ ਸੁਰੱਖਿਅਤ ਰਹਿ ਸਕਦੀ ਹੈ। ਪਰ ਕੋਈ ਵੀ ਯੰਤਰ ਲਗਾਉਣ ਤੋਂ ਪਹਿਲਾਂ ਇੱਕ ਵਾਰ ਇਹ ਗੱਲਾਂ ਧਿਆਨ ਨਾਲ ਸਮਝ ਲਓ, ਜੇਕਰ ਤੁਹਾਡੀ ਗੱਡੀ ਦੀ ਚਾਬੀ ਵਾਇਰਲੈੱਸ ਹੈ ਤਾਂ ਵੀ ਤੁਹਾਡੀ ਗੱਡੀ ਸੁਰੱਖਿਅਤ ਨਹੀਂ ਹੈ। ਸਮਾਰਟ ਚਾਬੀ ‘ਚ ਅਜਿਹਾ ਇਲੈਕਟ੍ਰਿਕ ਸਿਗਨਲ ਹੁੰਦਾ ਜਿਸ ਨਾਲ ਚੋਰੀ ਦਾ ਡਰ ਹੁੰਦਾ ਹੈ।  ਹਾਈਟੈੱਕ ਚੋਰ  ਚਾਬੀ ਦੀ ਫਰੀਕੁਐਂਸੀ ਸਕੈਨ ਕਰ ਲੈਂਦੇ ਹਨ, ਜਿਸਦੀ ਵਰਤੋਂ ਕਰਕੇ ਇਹ ਗੱਡੀ ਸਟਾਰਟ ਕਰਨ ‘ਚ ਕਾਮਯਾਬ ਹੋ ਜਾਂਦੇ ਹਨ। ਦਰਅਸਲ ਸਮਾਰਟ ਚਾਬੀ 24 ਘੰਟੇ ਸਿਗਨਲ ਦਿੰਦੀ ਰਹਿੰਦੀ ਹੈ, ਇਸ ਲਈ ਖਾਸ ਕਵਰ ਬਜਾਰ ਵਿੱਚ ਮੌਜੂਦ ਹੈ, ਇਸ ਨੂੰ ਆਰਐੱਫਆਈਡੀ ਕਹਿੰਦੇ ਹਨ, ਆਰਐੱਫਆਈਡੀ ਵਿੱਚ ਚਾਬੀ ਰੱਖਣ ਨਾਲ ਸਿਗਨਲ ਸਕੈਨ ਨਹੀਂ ਹੁੰਦਾ, ਇਹ ਤੁਹਾਨੂੰ ਆਨਲਾਈਨ ਮਿਲ ਜਾਂਦਾ ਹੈ।
 
ਹੋਰ ਵੀ ਕਈ ਸੇਫ਼ਟੀ ਯੰਤਰ
 
ਇਸਤੋਂ ਇਲਾਵਾ ਕਈ ਹੋਰ ਬੇਹੱਦ ਆਧੁਨਿਕ ਯੰਤਰ ਆ ਗਏ ਹਨ, ਹਾਲਾਂਕਿ ਜਿਆਦਾਤਰ ਗੱਡੀਆਂ ਵਿੱਚ ਕੰਪਨੀ ਵੱਲੋਂ ਹੀ ਇਹ ਸੁਰੱਖਿਆ ਉਪਕਰਣ ਲੱਗੇ ਆ ਰਹੇ ਹਨ, ਨਹੀਂ ਤਾਂ ਤੁਸੀਂ ਬਾਹਰ ਵੀ ਇਸਨੂੰ ਕੁੱਝ ਹਜਾਰ ਰੁਪਏ ਖਰਚ ਕਰਕੇ ਲਗਵਾ ਸਕਦੇ ਹੋ। ਇਸ ਉਪਕਰਣ ਦੀ ਮਦਦ ਨਾਲ, ਗੱਡੀ ਦੀ ਸਥਿਤੀ, ਰਫ਼ਤਾਰ, ਬੰਦ ਜਾਂ ਸਟਾਰਟ ਹੋਣ ਦਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਫ਼ੋਨ ‘ਤੇ ਪਹੁੰਚਦਾ ਹੈ, ਜਿਸ ਨਾਲ ਤੁਸੀਂ ਚੌਕਸ ਰਹਿੰਦੇ ਹੋ ਤੇ ਤੁਹਾਡੀ ਗੱਡੀ ਸੁਰੱਖਿਅਤ ਰਹਿੰਦੀ ਹੈ। 
 
ਕੀ ਕਹਿੰਦੇ ਹਨ ਮਾਹਿਰ
 
ਮਾਹਿਰਾਂ ਮੁਤਾਬਕ ਤੁਹਾਡੀ ਗੱਡੀ ਦੇ ਮਹਿੰਗੇ ਟਾਇਰ ਤੱਕ ਚੋਰੀ ਹੋਣ ਤੋਂ ਬਚਾਏ ਜਾ ਸਕਦੇ ਹਨ, ਕਿਉਂਕਿ ਅਨੇਕਾਂ ਘਟਨਾਵਾਂ ਮਹਿਜ਼ ਟਾਇਰ ਚੋਰੀ ਦੀਆਂ ਹੀ ਸਾਹਮਣੇ ਆ ਚੁੱਕੀਆਂ ਹਨ, ਗੱਡੀ ਦੇ ਚਾਰਾਂ ਰਿੰਮਾ ਨੂੰ ਇੱਕ ਇੱਕ ਖਾਸ ਬੋਲਟ ਲਗਾਇਆ ਜਾ ਸਕਦਾ ਹੈ, ਇਹ ਇੱਕ ਖਾਸ ਕਿਸਮ ਦਾ ਬੋਲਟ ਹੈ, ਜਿਸਦੀ ਚਾਰਾਂ ਰਿੰਮਾ ਲਈ ਕੀਮਤ ਮਹਿਜ਼ ਇੱਕ ਹਜ਼ਰ ਦੇ ਕਰੀਬ ਹੁੰਦੀ ਹੈ, ਇਸ ਬੋਲਟ ਲਈ ਇੱਕ ਖਾਸ ਐੱਲ ਕੀ ਦੀ ਵਰਤੋਂ ਹੁੰਦੀ ਹੈ, ਜਿਹੜੀ ਅਸਾਨੀ ਨਾਲ ਉਪਲਬਧ ਨਹੀਂ ਹੁੰਦੀ। ਬਿਨਾਂ ਸੈਂਟਰ ਲਾਕ ਗੱਡੀ ਦੀ ਚੋਰੀ ਸਭ ਤੋਂ ਅਸਾਨੀ ਨਾਲ ਹੁੰਦੀ ਹੈ, ਅਜਿਹੇ ‘ਚ ਸਧਾਰਨ ਗੱਡੀ ਲਈ ਸਟੇਰਿੰਗ ਲਾਕ ਅਤੇ ਖਾਸ ਕਿਸਮ ਦਾ ਗੇਅਰ ਲਾਕ ਬਜਾਰ ਵਿੱਚ ਉਪਲਬਧ ਹੈ।

ਇਹ ਵੀ ਪੜ੍ਹੋ