Space ਵਿੱਚ ਰਾਤ ਦਾ ਡਿਨਰ! ਇਹ ਕੰਪਨੀ ਤੁਹਾਨੂੰ ਦੇ ਰਹੀ ਹੈ ਮੌਕਾ, ਕੀਮਤ ਸੁਣ ਕੇ ਹੋ ਜਾਓਗੇ ਹੈਰਾਨ

ਸਪੇਸਸ਼ਿਪ ਨੈਪਚੂਨ ਸਾਰੇ ਯਾਤਰੀਆਂ ਨੂੰ ਲੈ ਕੇ ਜਾਵੇਗਾ। ਇਹ ਦੁਨੀਆ ਦਾ ਪਹਿਲਾ ਕਾਰਬਨ-ਨਿਊਟਰਲ ਪੁਲਾੜ ਯਾਨ ਹੈ। SpaceVIP ਟੂਰਿਜ਼ਮ ਕੰਪਨੀ ਨੇ ਸਪੇਸ ਵਿੱਚ ਡਿਨਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਲਈ 6 ਖੁਸ਼ਕਿਸਮਤ ਲੋਕਾਂ ਨੂੰ ਚੁਣਿਆ ਜਾਵੇਗਾ। ਇਹ ਯਾਤਰਾ ਅਗਲੇ ਸਾਲ ਰਵਾਨਾ ਹੋਵੇਗੀ। 6 ਯਾਤਰੀ 6 ਘੰਟੇ ਲਈ ਸਪੇਸ ਦਾ ਦੌਰਾ ਕਰਨਗੇ। ਫੋਰਬਸ ਮੁਤਾਬਕ, ਤੁਸੀਂ ਧਰਤੀ ਤੋਂ 30 ਕਿਲੋਮੀਟਰ ਦੀ ਉਚਾਈ ਯਾਨੀ ਲਗਭਗ 98 ਹਜ਼ਾਰ ਫੁੱਟ ਦੀ ਉਚਾਈ 'ਤੇ ਹਵਾ 'ਚ ਤੈਰਦੇ ਹੋਏ ਰਾਤ ਦੇ ਖਾਣੇ ਦਾ ਆਨੰਦ ਲੈ ਸਕੋਗੇ।

Share:

ਟੈਕਨਾਲੋਜੀ ਨਿਊਜ। ਕੀ ਤੁਸੀਂ ਧਰਤੀ ਤੋਂ 98 ਹਜ਼ਾਰ ਫੁੱਟ ਉੱਚੇ ਅਸਮਾਨ ਵਿੱਚ ਲਟਕਦੇ ਹੋਏ ਰਾਤ ਦਾ ਖਾਣਾ ਪਸੰਦ ਕਰੋਗੇ? ਜੇਕਰ ਤੁਸੀਂ ਵੀ ਪੁਲਾੜ ਦੀ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹੋ ਤਾਂ ਅਗਲੇ ਸਾਲ ਤੁਹਾਡਾ ਸੁਪਨਾ ਵੀ ਪੂਰਾ ਹੋ ਸਕਦਾ ਹੈ। ਸਪੇਸ ਟੂਰਿਜ਼ਮ ਕੰਪਨੀ ਸਪੇਸਵੀਆਈਪੀ ਇੱਕ ਅਨੋਖਾ ਆਫਰ ਲੈ ਕੇ ਆਈ ਹੈ ਜਿਸ ਦੇ ਤਹਿਤ ਕੋਈ ਵੀ ਵਿਅਕਤੀ ਸਪੇਸ ਵਿੱਚ ਜਾ ਕੇ ਡਿਨਰ ਕਰ ਸਕਦਾ ਹੈ। ਇਹ ਯਾਤਰਾ ਵਿਸ਼ੇਸ਼ ਕਿਸਮ ਦੇ ਸਪੇਸ ਬੈਲੂਨ ਵਿੱਚ ਕੀਤੀ ਜਾਵੇਗੀ। ਇਹ ਪ੍ਰੈਸ਼ਰਾਈਜ਼ਡ ਗੁਬਾਰਾ ਹੋਵੇਗਾ ਤਾਂ ਕਿ ਇੰਨੀ ਉੱਚਾਈ 'ਤੇ ਯਾਤਰੀਆਂ ਨੂੰ ਹਵਾ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਯਾਤਰਾ ਦੀ ਕੀਮਤ ਕਿੰਨੀ ਹੋਵੇਗੀ? ਆਓ ਤੁਹਾਨੂੰ ਦੱਸਦੇ ਹਾਂ।

SpaceVIP ਟੂਰਿਜ਼ਮ ਕੰਪਨੀ ਨੇ ਸਪੇਸ ਵਿੱਚ ਡਿਨਰ ਕਰਨ ਦੀ ਪੇਸ਼ਕਸ਼ ਕੀਤੀ ਹੈ। 6 ਖੁਸ਼ਕਿਸਮਤ ਲੋਕਾਂ ਨੂੰ ਚੁਣਿਆ ਜਾਵੇਗਾ। ਇਹ ਯਾਤਰਾ ਅਗਲੇ ਸਾਲ ਰਵਾਨਾ ਹੋਵੇਗੀ। 6 ਯਾਤਰੀ 6 ਘੰਟੇ ਲਈ ਸਪੇਸ ਦਾ ਦੌਰਾ ਕਰਨਗੇ। ਫੋਰਬਸ ਮੁਤਾਬਕ, ਤੁਸੀਂ ਧਰਤੀ ਤੋਂ 30 ਕਿਲੋਮੀਟਰ ਦੀ ਉਚਾਈ ਯਾਨੀ ਲਗਭਗ 98 ਹਜ਼ਾਰ ਫੁੱਟ ਦੀ ਉਚਾਈ 'ਤੇ ਹਵਾ 'ਚ ਤੈਰਦੇ ਹੋਏ ਰਾਤ ਦੇ ਖਾਣੇ ਦਾ ਆਨੰਦ ਲੈ ਸਕੋਗੇ। ਇਸ ਦੇ ਲਈ ਪ੍ਰਤੀ ਵਿਅਕਤੀ 50 ਕਰੋੜ ਡਾਲਰ (ਕਰੀਬ 41.5 ਅਰਬ ਰੁਪਏ) ਦੀ ਕੀਮਤ ਰੱਖੀ ਗਈ ਹੈ। ਯਾਤਰੀਆਂ ਲਈ ਇੱਕ ਵਿਸ਼ੇਸ਼ ਮੇਨੂ ਤਿਆਰ ਕੀਤਾ ਜਾਵੇਗਾ ਜੋ ਕਿ ਮਿਸ਼ੇਲਿਨ ਸਟਾਰਡ ਸ਼ੈੱਫ ਰੈਸਮਸ ਮੁੰਕ ਦੁਆਰਾ ਤਿਆਰ ਕੀਤਾ ਜਾਵੇਗਾ।

ਸਪੇਸਸ਼ਿਪ ਨੈਪਚੂਨ ਸਾਰੇ ਯਾਤਰੀਆਂ ਨੂੰ ਲੈ ਕੇ ਜਾਵੇਗਾ

ਇਹ ਦੁਨੀਆ ਦਾ ਪਹਿਲਾ ਕਾਰਬਨ-ਨਿਊਟਰਲ ਪੁਲਾੜ ਯਾਨ ਹੈ। ਯਾਤਰਾ ਲਈ 2025 ਦੇ ਅੰਤ ਦਾ ਸਮਾਂ ਚੁਣਿਆ ਗਿਆ ਹੈ। ਇਹ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੇਗਾ। ਸ਼ੈੱਫ ਮੁੰਕ ਮੁਤਾਬਕ ਇਸ ਸਪੇਸ ਡਿਨਰ ਦੀ ਭਾਰੀ ਮੰਗ ਦੇਖਣ ਨੂੰ ਮਿਲ ਰਹੀ ਹੈ। ਭਾਰੀ ਕੀਮਤ ਦੇ ਬਾਵਜੂਦ ਲੋਕ ਵੱਡੀ ਗਿਣਤੀ 'ਚ ਇਸ 'ਚ ਦਿਲਚਸਪੀ ਦਿਖਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਦੇ ਲਈ ਯਾਤਰੀਆਂ ਨੂੰ ਕੋਈ ਖਾਸ ਟ੍ਰੇਨਿੰਗ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।

ਕਈ ਕੰਪਨੀਆਂ ਕਰ ਰਹੀਆਂ ਇਸ ਤਰ੍ਹਾਂ ਦਾ ਆਫਰ

ਸਪੇਸਵੀਆਈਪੀ ਪੁਲਾੜ ਯਾਤਰਾਵਾਂ ਦੀ ਪੇਸ਼ਕਸ਼ ਕਰਨ ਵਾਲੀ ਇਕਲੌਤੀ ਕੰਪਨੀ ਨਹੀਂ ਹੈ। ਇਸ ਤੋਂ ਪਹਿਲਾਂ ਫਰਾਂਸ ਦੀ ਕੰਪਨੀ ਜ਼ੇਫਾਲਟੋ ਨੇ ਵੀ ਪਿਛਲੇ ਸਾਲ ਇਸ ਤਰ੍ਹਾਂ ਦੀ ਯਾਤਰਾ ਦਾ ਐਲਾਨ ਕੀਤਾ ਸੀ, ਪਰ ਘੱਟ ਕੀਮਤ 'ਤੇ। Zephalto ਨੇ ਇਸ ਦੀ ਕੀਮਤ 1 ਲੱਖ 32 ਹਜ਼ਾਰ ਡਾਲਰ (ਕਰੀਬ 1.10 ਕਰੋੜ ਰੁਪਏ) ਪ੍ਰਤੀ ਵਿਅਕਤੀ ਰੱਖੀ ਹੈ। ਕੰਪਨੀ ਦਾ ਪੁਲਾੜ ਯਾਨ 2025 ਵਿੱਚ ਉਡਾਣ ਭਰੇਗਾ। ਰਿਪੋਰਟ ਮੁਤਾਬਕ ਆਉਣ ਵਾਲੇ ਕੁਝ ਸਾਲਾਂ 'ਚ ਸਪੇਸ ਟੂਰਿਜ਼ਮ 'ਚ ਕਾਫੀ ਵਾਧਾ ਹੋਣ ਵਾਲਾ ਹੈ।

ਇਹ ਵੀ ਪੜ੍ਹੋ