IND vs ENG: ਯਸ਼ਸਵੀ ਨੇ 1 ਦੌੜ ਬਣਾ ਕੇ ਤੋੜਿਆ ਵਿਰਾਟ ਕੋਹਲੀ ਦਾ 7 ਸਾਲ ਪੁਰਾਣਾ ਇਹ ਰਿਕਾਰਡ, ਪੜ੍ਹੋ ਪੂਰੀ ਖ਼ਬਰ

IND vs ENG: ਯਸ਼ਸਵੀ ਜੈਸਵਾਲ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਕੋਹਲੀ ਦੇ ਨਾਂ ਸੀ। ਕੋਹਲੀ ਨੇ 2016-17 'ਚ ਟੈਸਟ ਸੀਰੀਜ਼ 'ਚ 655 ਦੌੜਾਂ ਬਣਾਈਆਂ ਸਨ। ਦਿਲਚਸਪ ਗੱਲ ਇਹ ਹੈ ਕਿ ਕੋਹਲੀ ਨੂੰ ਆਪਣਾ ਟੈਸਟ ਡੈਬਿਊ ਕਰਨ ਤੋਂ ਬਾਅਦ ਇਹ ਦੌੜਾਂ ਬਣਾਉਣ ਵਿਚ 6 ਸਾਲ ਲੱਗ ਗਏ।

Courtesy: X

Share:

IND vs ENG: ਭਾਰਤ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ 'ਚ ਖੇਡੇ ਜਾ ਰਹੇ ਸੀਰੀਜ਼ ਦੇ ਆਖਰੀ ਮੈਚ 'ਚ ਯਸ਼ਸਵੀ ਜੈਸਵਾਲ ਨੇ 1 ਦੌੜਾਂ ਬਣਾ ਕੇ ਵਿਰਾਟ ਕੋਹਲੀ ਦਾ 7 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਉਹ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਕੋਹਲੀ ਦੇ ਨਾਂ ਸੀ। ਕੋਹਲੀ ਨੇ 2016-17 'ਚ ਟੈਸਟ ਸੀਰੀਜ਼ 'ਚ 655 ਦੌੜਾਂ ਬਣਾਈਆਂ ਸਨ। ਦਿਲਚਸਪ ਗੱਲ ਇਹ ਹੈ ਕਿ ਕੋਹਲੀ ਨੂੰ ਆਪਣਾ ਟੈਸਟ ਡੈਬਿਊ ਕਰਨ ਤੋਂ ਬਾਅਦ ਇਹ ਦੌੜਾਂ ਬਣਾਉਣ ਵਿਚ 6 ਸਾਲ ਲੱਗ ਗਏ। ਇਸ ਦੇ ਨਾਲ ਹੀ ਜੈਸਵਾਲ ਨੇ ਆਪਣੇ ਡੈਬਿਊ ਦੇ 7 ਮਹੀਨੇ ਬਾਅਦ ਹੀ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ।

ਕੋਹਲੀ ਨੇ ਟੈਸਟ ਸੀਰੀਜ਼ ਵਿੱਚ ਬਣਾਈਆਂ ਸਨ 655 ਦੌੜਾਂ  

ਧਰਮਸ਼ਾਲਾ ਟੈਸਟ ਮੈਚ 'ਚ ਯਸ਼ਸਵੀ ਜੈਸਵਾਲ ਨੇ ਪਹਿਲੀਆਂ 3 ਗੇਂਦਾਂ 'ਤੇ 1 ਦੌੜਾਂ ਬਣਾ ਕੇ ਕੋਹਲੀ ਦਾ ਰਿਕਾਰਡ ਤੋੜ ਦਿੱਤਾ। ਕੋਹਲੀ ਇੰਗਲੈਂਡ ਦੇ ਖਿਲਾਫ ਕਿਸੇ ਇੱਕ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ 655 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਸਨ। ਹੁਣ ਇਹ ਰਿਕਾਰਡ ਯਸ਼ਸਵੀ ਜੈਸਵਾਲ ਦੇ ਨਾਂ ਹੋ ਗਿਆ ਹੈ। ਇਸ ਮੈਚ ਤੋਂ ਪਹਿਲਾਂ ਜੈਸਵਾਲ ਨੇ ਸੀਰੀਜ਼ 'ਚ 655 ਦੌੜਾਂ ਬਣਾਈਆਂ ਸਨ ਅਤੇ 1 ਦੌੜਾਂ ਬਣਾਉਣ ਤੋਂ ਬਾਅਦ ਉਹ 656 ਦੌੜਾਂ ਬਣਾ ਕੇ ਕੋਹਲੀ ਤੋਂ ਅੱਗੇ ਨਿਕਲ ਗਏ।

ਪਹਿਲੀ ਪਾਰੀ ਵਿੱਚ ਇੰਗਲੈਂਡ 218 ਦੌੜਾਂ 'ਤੇ ਆਲ ਆਊਟ  

ਇਸ ਟੈਸਟ ਮੈਚ ਦੇ ਪਹਿਲੇ ਦਿਨ ਦੀ ਸ਼ੁਰੂਆਤ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਟੀਮ ਟਾਸ ਜਿੱਤਣ ਦਾ ਫਾਇਦਾ ਨਹੀਂ ਉਠਾ ਸਕੀ ਅਤੇ 218 ਦੌੜਾਂ 'ਤੇ ਆਲ ਆਊਟ ਹੋ ਗਈ। ਕੁਲਦੀਪ ਯਾਦਵ (5 ਵਿਕਟਾਂ) ਅਤੇ ਰਵੀਚੰਦਰਨ ਅਸ਼ਵਿਨ (4 ਵਿਕਟਾਂ) ਦੀ ਮਾਰੂ ਗੇਂਦਬਾਜ਼ੀ ਦੇ ਸਾਹਮਣੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਇੰਗਲੈਂਡ ਦੀਆਂ ਪਹਿਲੀਆਂ 4 ਵਿਕਟਾਂ ਕੁਲਦੀਪ ਨੇ ਲਈਆਂ। ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਜੈਕ ਕਰਾਊਲੀ ਸਭ ਤੋਂ ਸਫਲ ਬੱਲੇਬਾਜ਼ ਰਹੇ। ਉਸ ਨੇ 79 ਦੌੜਾਂ ਦੀ ਪਾਰੀ ਖੇਡੀ। ਰਵਿੰਦਰ ਜਡੇਜਾ ਨੇ 1 ਵਿਕਟ ਲਈ।

ਇਹ ਵੀ ਪੜ੍ਹੋ