WORLD CUP 2023 - ਭਾਰਤ ਨੇ ਲਿਆ 2019 ਦਾ ਬਦਲਾ, ਨਿਊਜੀਲੈਂਡ ਨੂੰ ਕੀਤਾ ਬਾਹਰ

ਭਾਰਤ ਨੇ ਨਿਊਜੀਲੈਂਡ ਸਾਮਣੇ 398 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਸੀ। ਨਿਊਜੀਲੈਂਡ 327 ਦੌੜਾਂ ਬਣਾ ਸਕੀ। ਮੁਹੰਮਦ ਸ਼ਮੀ ਦੀ ਰਫ਼ਤਾਰ ਸਾਮਣੇ ਕੋਈ ਨਹੀਂ ਟਿਕਿਆ।

Share:

ਹਾਈਲਾਈਟਸ

  • ਵਿਰਾਟ ਕੋਹਲੀ
  • ਮੁਹੰਮਦ ਸ਼ਮੀ

ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਨੇ ਜਿੱਤ ਲਿਆ। ਇਸ ਨਾਲ ਭਾਰਤੀ ਟੀਮ ਫਾਈਨਲ ਚ ਪੁੱਜ ਗਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ  ਨਿਊਜੀਲੈਂਡ ਸਾਮਣੇ 398 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ। ਇਸਦਾ ਪਿੱਛਾ ਕਰਦੇ ਹੋਏ ਨਿਊਜੀਲੈਂਡ 327 ਦੌੜਾਂ ਬਣਾ ਸਕੀ ਅਤੇ ਪੂਰੀ ਟੀਮ ਆਊਟ ਹੋ ਗਈ। ਇੱਕ ਵਾਰ ਨਿਊਜੀਲੈਂਡ ਦੀ ਟੀਮ ਨੇ ਉਮੀਦ ਜਗਾ ਲਈ ਸੀ ਕਿ ਮੈਚ ਉਹਨਾਂ ਦੇ ਹੱਥ ਚ ਹੈ। ਪ੍ਰੰਤੂ ਮੁਹੰਮਦ ਸ਼ਮੀ ਦੀ ਰਫ਼ਤਾਰ ਸਾਮਣੇ ਕੋਈ ਨਹੀਂ ਟਿਕ ਸਕਿਆ। ਸ਼ਮੀ ਨੇ 7 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ ਬੱਲੇਬਾਜ਼ੀ ਚ ਵਿਰਾਟ ਕੋਹਲੀ ਤੇ ਅਈਯਰ ਦਾ ਸੈਂਕੜੇ ਨਾਲ ਭਾਰਤ ਨੂੰ ਮਜ਼ਬੂਤ ਸਕੋਰ ਮਿਲਿਆ। 

2019 ਦਾ ਲਿਆ ਬਦਲਾ, ਨਿਊਜੀਲੈਂਡ ਨੂੰ ਕੀਤਾ ਬਾਹਰ 

ਚਾਰ ਸਾਲ ਬਾਅਦ ਇਕ ਵਾਰ ਫਿਰ ਦੋਵੇਂ ਟੀਮਾਂ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਆਹਮੋ-ਸਾਹਮਣੇ ਹੋਈਆਂ। ਅੱਜ ਜਦੋਂ ਦੋਵੇਂ ਟੀਮਾਂ ਮੈਦਾਨ ਵਿੱਚ ਉਤਰੀਆਂ ਤਾਂ ਸਭ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਨੂੰ 10 ਜੁਲਾਈ, 2019 ਦੀ ਤਾਰੀਕ ਯਾਦ ਆਈ। ਜਦੋਂ ਟੀਮ ਇੰਡੀਆ ਵਿਸ਼ਵ ਕੱਪ 2019 ਦੇ ਸੈਮੀਫਾਈਨਲ ਵਿੱਚ ਨਿਊਜੀਲੈਂਡ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਸਿਰਫ 18 ਦੌੜਾਂ ਦੇ ਫਰਕ ਨਾਲ ਭਾਰਤ ਹਾਰਿਆ ਸੀ। ਇਸ ਹਾਰ ਦਾ ਬਦਲਾ ਚਾਰ ਸਾਲ ਮਗਰੋਂ ਭਾਰਤ ਨੇ ਲਿਆ। 

 ਹੁਣ ਤੱਕ ਦੇ ਸਾਰੇ ਮੈਚ ਜਿੱਤ ਚੁੱਕੀ ਹੈ ਟੀਮ ਇੰਡੀਆ

ਦੋ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਇੰਡੀਆ ਦਾ ਇਸ ਵਿਸ਼ਵ ਕੱਪ ਦੇ ਲੀਗ ਪੜਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਟੀਮ ਨੇ ਹਰ ਪੜਾਅ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ। ਭਾਰਤ ਲੀਗ ਗੇੜ ਵਿੱਚ ਸਾਰੇ 9 ਮੈਚ ਜਿੱਤ ਕੇ ਟੇਬਲ ਵਿੱਚ ਚੋਟੀ ਤੇ ਰਿਹਾ। ਟੀਮ ਨੇ ਟੂਰਨਾਮੈਂਟ ਦੀ ਸ਼ੁਰੂਆਤ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਕੀਤੀ। ਆਸਟ੍ਰੇਲੀਆ ਤੋਂ ਬਾਅਦ ਟੀਮ ਨੇ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਨਿਊਜ਼ੀਲੈਂਡ, ਇੰਗਲੈਂਡ, ਸ਼੍ਰੀਲੰਕਾ, ਦੱਖਣੀ ਅਫਰੀਕਾ ਅਤੇ ਨੀਦਰਲੈਂਡ ਨੂੰ ਵੀ ਹਰਾਇਆ। ਧਰਮਸ਼ਾਲਾ 'ਚ ਨਿਊਜ਼ੀਲੈਂਡ ਨੂੰ ਟੀਮ ਇੰਡੀਆ ਨੇ 4 ਵਿਕਟਾਂ ਨਾਲ ਹਰਾਇਆ। 

ਇਹ ਵੀ ਪੜ੍ਹੋ