World Cup final : ਭਾਰਤ ਆਸਟ੍ਰੇਲੀਆ ਵਿਚਾਲੇ ਟੱਕਰ ਅੱਜ, 20 ਸਾਲਾਂ ਬਾਅਦ ਫਾਈਨਲ ਵਿੱਚ ਆਹਮੋ-ਸਾਹਮਣੇ

ਦੋਵੇਂ ਟੀਮਾਂ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਨ੍ਹਾਂ ਦੋਵਾਂ ਟੀਮਾਂ ਸਾਹਮਣਾ 2003 ਵਨ-ਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਹੋਇਆ ਸੀ। ਜਿਸ ਵਿੱਚ ਆਸਟ੍ਰੇਲੀਆ 125 ਦੌੜਾਂ ਨਾਲ ਜਿੱਤੀ ਸੀ।

Share:

ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਅੱਜ ਮੇਜ਼ਬਾਨ ਭਾਰਤ ਅਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ।

 

ਚੌਥੀ ਵਾਰ ਫਾਈਨਲ ਵਿੱਚ ਪਹੁੰਚੀ ਟੀਮ ਇੰਡੀਆ

ਭਾਰਤੀ ਟੀਮ ਚੌਥੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਟੀਮ 1983, 2003 ਅਤੇ 2011 ਵਿੱਚ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਸੀ। ਦੂਜੇ ਪਾਸੇ ਆਸਟ੍ਰੇਲੀਆਈ ਟੀਮ 8ਵੀਂ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਹੈ। ਟੀਮ ਨੇ 7 ਵਿੱਚੋਂ 5 ਫਾਈਨਲ ਜਿੱਤੇ ਹਨ। ਆਸਟ੍ਰੇਲੀਆ ਪਿਛਲੇ 27 ਸਾਲਾਂ ਤੋਂ ਵਿਸ਼ਵ ਕੱਪ ਫਾਈਨਲ ਵਿੱਚ ਨਹੀਂ ਹਾਰਿਆ ਹੈ। ਟੀਮ ਨੇ ਪਿਛਲੇ 24 ਸਾਲਾਂ ਵਿੱਚ ਆਪਣੇ ਸਾਰੇ 4 ਫਾਈਨਲ ਜਿੱਤੇ ਹਨ।

 

ਟੂਰਨਾਮੈਂਟ ਵਿੱਚ ਅਜਿੱਤ ਟੀਮ ਇੰਡੀਆ

ਵਿਸ਼ਵ ਕੱਪ 2023 ਵਿਚ ਭਾਰਤੀ ਟੀਮ ਇਕਲੌਤੀ ਟੀਮ ਹੈ ਜਿਸ ਨੇ ਇਕ ਵੀ ਮੈਚ ਨਹੀਂ ਹਾਰਿਆ ਹੈ। ਟੀਮ ਨੇ ਲੀਗ ਪੜਾਅ ਵਿੱਚ ਸਾਰੇ ਨੌਂ ਮੈਚ ਜਿੱਤੇ ਹਨ। ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ, ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ, ਪਾਕਿਸਤਾਨ ਨੂੰ 7 ਵਿਕਟਾਂ ਨਾਲ, ਬੰਗਲਾਦੇਸ਼ ਨੂੰ 7 ਵਿਕਟਾਂ ਨਾਲ, ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ, ਇੰਗਲੈਂਡ ਨੂੰ 100 ਦੌੜਾਂ ਨਾਲ, ਸ੍ਰੀਲੰਕਾ ਨੂੰ 302 ਦੌੜਾਂ ਨਾਲ, ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਅਤੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ। ਲਗਾਤਾਰ 9 ਜਿੱਤਾਂ ਤੋਂ ਬਾਅਦ ਟੀਮ ਨੇ 18 ਅੰਕਾਂ ਨਾਲ ਚੋਟੀ 'ਤੇ ਰਹਿ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਸੈਮੀਫਾਈਨਲ 'ਚ ਪਿਛਲੀਆਂ ਦੋ ਉਪ ਜੇਤੂ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ।

ਇਹ ਵੀ ਪੜ੍ਹੋ