World Cup: ਆਸਟ੍ਰੇਲੀਆ ਭਿੜੇਗਾ ਦੱਖਣੀ ਅਫਰੀਕਾ ਦੇ ਨਾਲ,ਹੋਵੇਗੀ ਕਾਂਟੇ ਦੀ ਟੱਕਰ

ਆਸਟ੍ਰੇਲੀਆ 9ਵੀਂ ਵਾਰ ਅਤੇ ਦੱਖਣੀ ਅਫਰੀਕਾ 5ਵੀਂ ਵਾਰ ਵਨਡੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡੇਗਾ। ਦੱਖਣੀ ਅਫਰੀਕਾ ਇੱਕ ਵਾਰ ਵੀ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਹੈ। ਦੋਵੇਂ ਟੀਮਾਂ ਟੂਰਨਾਮੈਂਟ ਦੇ ਇਤਿਹਾਸ 'ਚ ਤੀਜੀ ਵਾਰ ਸੈਮੀਫਾਈਨਲ 'ਚ ਆਹਮੋ-ਸਾਹਮਣੇ ਹੋਣਗੀਆਂ, ਇਸ ਤੋਂ ਪਹਿਲਾਂ ਦੋਵੇਂ 1999 ਅਤੇ 2007 'ਚ ਵੀ ਨਾਕਆਊਟ 'ਚ ਆਹਮੋ-ਸਾਹਮਣੇ ਹੋਏ ਸਨ। ਆਸਟ੍ਰੇਲੀਆ ਦੋਵੇਂ ਵਾਰ ਜਿੱਤਿਆ ਸੀ।

Share:

ਵਨਡੇ ਵਿਸ਼ਵ ਕੱਪ 2023 ਦਾ ਦੂਜਾ ਸੈਮੀਫਾਈਨਲ ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ, ਜੋ ਆਪਣੇ ਪਹਿਲੇ ਵਿਸ਼ਵ ਖਿਤਾਬ ਦੀ ਭਾਲ ਕਰ ਰਹੀ ਹੈ। ਇਹ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ, ਟਾਸ ਅੱਧਾ ਘੰਟਾ ਪਹਿਲਾਂ ਦੁਪਹਿਰ 1:30 ਵਜੇ ਹੋਵੇਗਾ।

9ਵਾਂ ਸੈਮੀਫਾਈਨਲ ਖੇਡਣ ਉਤਰੇਗੀ ਆਸਟ੍ਰੇਲੀਆ

ਆਸਟ੍ਰੇਲੀਆ ਨੇ 8 ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ਖੇਡੇ ਹਨ, ਟੀਮ 9ਵੀਂ ਵਾਰ ਸੈਮੀਫਾਈਨਲ ਖੇਡੇਗੀ। ਅੱਠ ਮੈਚਾਂ ਵਿੱਚ ਟੀਮ ਸਿਰਫ਼ ਇੱਕ ਵਾਰ ਹਾਰੀ ਅਤੇ ਬਾਕੀ ਛੇ ਵਿੱਚ ਜਿੱਤ ਦਰਜ ਕੀਤੀ। ਇੱਕ ਮੈਚ ਵੀ ਟਾਈ ਰਿਹਾ ਪਰ ਅੰਕ ਸੂਚੀ ਵਿੱਚ ਬਿਹਤਰ ਸਥਿਤੀ ਕਾਰਨ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੂਜੇ ਪਾਸੇ ਦੱਖਣੀ ਅਫਰੀਕਾ ਨੇ 4 ਸੈਮੀਫਾਈਨਲ ਖੇਡੇ, 3 ਹਾਰੇ ਅਤੇ ਇਕ ਮੈਚ ਟਾਈ ਰਿਹਾ। ਟਾਈ ਮੈਚ 1999 'ਚ ਹੀ ਆਸਟ੍ਰੇਲੀਆ ਖਿਲਾਫ ਹੋਇਆ ਸੀ, ਜਦੋਂ ਦੱਖਣੀ ਅਫਰੀਕਾ ਨੂੰ ਅੰਕ ਸੂਚੀ 'ਚ ਹੋਣ ਕਾਰਨ ਫਾਈਨਲ 'ਚ ਜਗ੍ਹਾ ਨਹੀਂ ਮਿਲੀ ਸੀ।

 ਇਹ ਹਨ ਟੀਮਾਂ ਨਾਲ ਜੁੜੀਆਂ ਅਹਿਮ ਗੱਲਾਂ

1999 ਵਿੱਚ ਦੋਵੇਂ ਟੀਮਾਂ ਗਰੁੱਪ ਪੜਾਅ ਤੋਂ ਬਾਅਦ ਸੈਮੀਫਾਈਨਲ ਵਿੱਚ ਵੀ ਆਹਮੋ-ਸਾਹਮਣੇ ਹੋਈਆਂ ਸਨ। 2007 ਵਿੱਚ ਵੀ ਅਜਿਹਾ ਹੀ ਹੋਇਆ ਸੀ, ਪਰ ਆਸਟ੍ਰੇਲੀਆ ਨੇ ਚਾਰੇ ਵਾਰ ਜਿੱਤ ਦਰਜ ਕੀਤੀ ਸੀ। 2019 ਵਿੱਚ, ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ਦੇ ਗਰੁੱਪ ਪੜਾਅ ਦੇ ਮੈਚ ਵਿੱਚ 10 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਆਸਟ੍ਰੇਲੀਆ ਦੀ ਟੀਮ ਸੈਮੀਫਾਈਨਲ 'ਚ ਪਹੁੰਚੀ, ਪਰ ਮੈਚ ਹਾਰ ਗਈ।

ਇਹ ਵੀ ਪੜ੍ਹੋ

Tags :